ਪਟਿਆਲਾ, 1 ਸਤੰਬਰ ( ਕੰਵਲਜੀਤ ਕੰਬੋਜ)- ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਮਿਤ ਰਾਠੀ ਨੇ ਕਿਹਾ ਕਿ ਹਰੀਸ਼ ਰਾਵਤ ਦੇ ਵਲੋਂ ਐਸੇ ਬਿਆਨ ਦੇਣੇ ਸ਼ਰਮਨਾਕ ਹਨ। ਇਸ ਦੇ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ। ਉਹਨਾ ਦਾ ਕਹਿਣਾ ਸੀ ਕਿ ਹਰੀਸ਼ ਰਾਵਤ ਵਰਗੇ ਜਿੰਮੇਦਾਰ ਇਨਸਾਨ ਨੂੰ ਐਸੇ ਸ਼ਬਦਾਂ ਦਾ ਇਸਤੇਮਾਲ ਹੀ ਨਹੀਂ ਕਰਨਾ ਚਾਹੀਦਾ, ਜਿਹੜੇ ਸਬਦ ਕਿਸੇ ਦੇ ਦਿਲ ਨੂੰ ਢਾਹ ਲਗਾਉਣ ਅਤੇ ਸ਼ਾਂਤ ਮਈ ਮਾਹੌਲ ਨੂੰ ਖਰਾਬ ਕਰਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਿੱਖਾਂ ਦੇ ਹਿਰਦੇ ਜਖਮੀ ਕਰਨੋ ਬਾਜ ਨਹੀਂ ਆ ਰਹੀ। ਅੱਜ ਕਾਂਗਰਸ ਦੀ ਸਿੱਖਾਂ ਦੇ ਪ੍ਰਤੀ ਸੋਚ ਜਿਸ ਤਹਿਤ 5000 ਬੇਕਸੂਰ ਸਿੱਖਾਂ ਨੂੰ ਦਿੱਲੀ ਚ ਮਾਰਿਆ ਗਿਆ ਅਤੇ ਰਾਜੀਵ ਗਾਂਧੀ ਜਿਸਨੇ ਸਿੱਖਾਂ ਦੇ ਕਤਲੇਆਮ ਨੂੰ ਸਹੀ ਕਰਾਰ ਦਿੱਤਾ ਸੀ। ਉਸ ਦੀ ਸੋਚ ਨੂੰ ਪੁਤਲੇ ਦੇ ਰੂਪ ਚ ਫੂਕਿਆ ਹੈ ਪਰ ਅਸੀਂ ਕਾਂਗਰਸ ਪਾਰਟੀ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਹੁਣ ਸਿੱਖ ਚੁੱਪ ਨਹੀਂ ਬੈਠਣਗੇ ਉਨ੍ਹਾਂ ਕਿਹਾ ਕਿ ਰਾਵਤ ਨੇ ਸਿੱਧੂ ਵਰਗੇ ਵਿਅਕਤੀ ਜਿਸਨੇ ਇੱਕ ਬੇਕਸੂਰ ਬੰਦੇ ਦਾ ਕਤਲ ਕੀਤਾ ਸੀ ਉਸ ਨੂੰ ਸਾਡੇ ਪੰਜ ਪਿਆਰਿਆਂ ਦੇ ਬਰਾਬਰ ਦੱਸਿਆ ਹੈ। ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਾਂਗਰਸ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ। ਉਹਨਾਂ ਦਾ ਕਹਿਣਾ ਸੀ ਕਿ ਹਰੀਸ਼ ਰਾਵਤ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ।