ਕੈਨੇਡਾ ਦੇ ਸਰੀ ਵਿੱਚ ਭਾਰਤੀ ਮੂਲ ਦੇ ਵਿਅਕਤੀ ਦੇ ਘਰ ਗੋਲੀਬਾਰੀ ਕੀਤੀ ਗਈ। ਇਸ ਤੋਂ ਬਾਅਦ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ। ਇਹ ਗੋਲੀਬਾਰੀ ਸਵੇਰੇ ਸਰੀ ਸਥਿਤ ਲਕਸ਼ਮੀ ਨਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਬੇਟੇ ਦੇ ਘਰ ‘ਤੇ ਹੋਈ। ਪੁਲੀਸ ਮੁਤਾਬਕ ਇਸ ਘਟਨਾ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਸਰੀ ਪੁਲੀਸ ਦੇ ਮੀਡੀਆ ਰਿਲੇਸ਼ਨਜ਼ ਅਫਸਰ ਕਾਂਸਟੇਬਲ ਪਰਮਬੀਰ ਕਾਹਲੋਂ ਅਨੁਸਾਰ ਰਿਹਾਇਸ਼ ਨੂੰ ਗੋਲੀ ਨਾਲ ਨੁਕਸਾਨ ਪੁੱਜਾ ਹੈ।
