ਮੁੰਬਈ,28 ਜੁਲਾਈ(ਪ੍ਰੈਸ ਕਿ ਤਾਕਤ ਬਿਊਰੋ)– ਅਦਾਕਾਰ ਸੋਨੂੰ ਸੂਦ ਨੇ ਆਪਣੀ ਪ੍ਰਤਿਭਾ ਦੇ ਆਧਾਰ ’ਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਮਦਦ ਦਾ ਹੱਥ ਵਧਾਇਆ ਹੈ। ਉਨ੍ਹਾਂ ਨੇ ਪੰਜਾਬ ’ਚ ਆਏ ਹੜ੍ਹਾਂ ਦੇ ਦੁਖਾਂਤ ’ਤੇ ਵੀ ਦੁੱਖ ਪ੍ਰਗਟ ਕੀਤਾ ਹੈ। ਸੋਨੂੰ ਸੂਦ ਨੇ ਆਪਣੇ ਟਵਿਟਰ ਹੈਂਡਲ ’ਤੇ ਪੋਸਟ ਸਾਂਝੀ ਕੀਤੀ ਹੈ।ਇਸ ’ਚ ਸੋਨੂੰ ਸੂਦ ਨੇ ਲਿਖਿਆ, ‘ਮੇਰਾ ਪਿਆਰਾ ਪੰਜਾਬ, ਮੇਰਾ ਦਿਲ ਤੇਰੇ ਲਈ ਦੁਖਦਾ ਹੈ। ਜਿਵੇਂ ਕਿ ਹੜ੍ਹ ਉਸ ਧਰਤੀ ’ਤੇ ਤਬਾਹੀ ਮਚਾ ਰਿਹਾ ਹੈ, ਜਿਸ ਨੇ ਮੈਨੂੰ ਉਭਾਰਿਆ ਸੀ, ਮੈਂ ਵਿਹਲੇ ਖੜ੍ਹੇ ਰਹਿਣਾ ਬਰਦਾਸ਼ਤ ਨਹੀਂ ਕਰ ਸਕਦਾ। ਪੰਜਾਬ, ਤੁਸੀਂ ਮੈਨੂੰ ਬਹੁਤ ਕੁਝ ਦਿੱਤਾ ਹੈ ਤੇ ਹੁਣ ਵਾਪਸ ਦੇਣ ਦਾ ਸਮਾਂ ਹੈ।’’
ਉਨ੍ਹਾਂ ਨੇ ਆਪਣੇ ਟਵੀਟ ’ਚ ਲਿਖਿਆ, ‘‘ਮਿਲ ਕੇ ਅਸੀਂ ਇਸ ਤੂਫਾਨ ਦਾ ਸਾਮਹਣਾ ਕਰਾਂਗੇ, ਮੁੜ ਨਿਰਮਾਣ ਕਰਾਂਗੇ ਤੇ ਲੋੜਵੰਦ ਆਪਣੇ ਸਾਥੀ ਪੰਜਾਬੀਆਂ ਲਈ ਮਜ਼ਬੂਤ ਹੋਵਾਂਗੇ।’’ ਉਨ੍ਹਾਂ ਨੇ ਆਪਣੇ ਟਵੀਟ ’ਚ ਸੂਦ ਚੈਰਿਟੀ ਫਾਊਂਡੇਸ਼ਨ ਦਾ ਇਕ ਨੰਬਰ 78886-75107 ਵੀ ਜਾਰੀ ਕੀਤਾ ਹੈ। ਇਹ ਵੀ ਲਿਖਿਆ ਹੈ ਕਿ ਕੋਈ ਵੀ ਲੋੜਵੰਦ ਸਾਨੂੰ ਇਸ ਨੰਬਰ ’ਤੇ SMS ਰਾਹੀਂ ਸੁਨੇਹਾ ਭੇਜ ਸਕਦਾ ਹੈ। ਮਦਦ ਉਸ ਤੱਕ ਪਹੁੰਚ ਜਾਵੇਗੀ। ਟਵੀਟ ’ਚ ਉਨ੍ਹਾਂ ਨੇ ਆਪਣੀ ਭੈਣ ਨਾਲ ਇਕ ਫੋਟੋ ਵੀ ਸ਼ੇਅਰ ਕੀਤੀ ਹੈ।ਸੋਨੂੰ ਸੂਦ ਦੀ ਫਾਊਂਡੇਸ਼ਨ ਕੋਰੋਨਾ ਮਹਾਮਾਰੀ ਦੌਰਾਨ ਵੀ ਲੋਕਾਂ ਦੇ ਨਾਲ ਖੜ੍ਹੀ ਰਹੀ। ਸੋਨੂੰ ਸੂਦ ਨੇ ਦੇਸ਼ ਭਰ ’ਚ ਕੋਰੋਨਾ ਮਹਾਮਾਰੀ ਦੌਰਾਨ ਹਜ਼ਾਰਾਂ ਲੋਕਾਂ ਦੀ ਮਦਦ ਕੀਤੀ ਸੀ। ਕਿਸੇ ਨੂੰ ਜਹਾਜ਼ ਤੇ ਕਾਰ ਰਾਹੀਂ ਆਪਣੇ ਘਰ ਪਹੁੰਚਾਇਆ ਗਿਆ ਤੇ ਕਿਸੇ ਨੂੰ ਬੀਮਾਰੀ ਲਈ ਪੈਸੇ ਦਿੱਤੇ ਗਏ। ਇਥੋਂ ਤੱਕ ਕਿ ਖਾਣ-ਪੀਣ ਦਾ ਸਾਮਾਨ ਪਹੁੰਚਾ ਕੇ ਵੀ ਕਈ ਲੋਕਾਂ ਦੀ ਮਦਦ ਕੀਤੀ।