ਦੱਖਣੀ ਅਫਰੀਕਾ ਨੇ ਅੱਜ ਇੱਥੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਮੈਚ ਵਿੱਚ ਬੰਗਲਾਦੇਸ਼ ਨੂੰ 149 ਦੌੜਾਂ ਨਾਲ ਹਰਾ ਦਿੱਤਾ। ਕੁਇੰਟਨ ਡੀਕਾਕ ਦੇ ਸ਼ਾਨਦਾਰ ਸੈਂਕੜੇ ਅਤੇ ਹੈਨਰਿਕ ਕਲਾਸਨ ਦੀ ਤੂਫ਼ਾਨੀ ਪਾਰੀ ਦੇ ਦਮ ’ਤੇ ਦੱਖਣੀ ਅਫਰੀਕਾ ਨੇ ਖ਼ਰਾਬ ਸ਼ੁਰੂਆਤ ਤੋਂ ਉੱਭਰ ਕੇ ਪੰਜ ਵਿਕਟਾਂ ’ਤੇ 382 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਟੀਚੇ ਦਾ ਪਿੱਛਾ ਕਰਦਿਆਂ ਹਰਫਨਮੌਲਾ ਮਹਿਮੂਦਉੱਲ੍ਹਾ ਦੇ ਸੈਂਕੜੇ (111 ਦੌੜਾਂ) ਦੇ ਬਾਵਜੂਦ ਬੰਗਲਾਦੇਸ਼ ਦੀ ਪੂਰੀ ਟੀਮ 46.4 ਓਵਰਾਂ ਵਿੱਚ 233 ਦੌੜਾਂ ’ਤੇ ਆਊਟ ਹੋ ਗਈ।