ਚੰਡੀਗੜ੍ਹ, 29-05-2023(ਪ੍ਰੈਸ ਕੀ ਤਾਕਤ)- ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਵਿੱਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਅਤੇ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ 18 ਮਈ ਤੋਂ 27 ਮਈ 2023 ਤੱਕ ਵਿਸ਼ੇਸ਼ ਮੁਹਿੰਮ ਚਲਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੁੱਲ 3843 ਚਲਾਨ ਕੀਤੇ ਗਏ ਹਨ, ਜਿਨ੍ਹਾਂ ਵਿੱਚ 2867 ਲੇਨ ਡਰਾਈਵਿੰਗ ਅਤੇ 976 ਓਵਰ ਸਪੀਡ ਦੇ ਚਲਾਨ ਸ਼ਾਮਲ ਹਨ।
ਸ਼੍ਰੀ ਵਿਜ ਨੇ ਦੱਸਿਆ ਕਿ ਅੰਬਾਲਾ ਵਿੱਚ 794, ਕੈਥਲ ਵਿੱਚ 70, ਸਿਰਸਾ ਵਿੱਚ 92, ਕੁਰੂਕਸ਼ੇਤਰ ਵਿੱਚ 87, ਮੇਵਾਤ ਵਿੱਚ 205, ਰੋਹਤਕ ਵਿੱਚ 110, ਕਰਨਾਲ ਵਿੱਚ 100, ਹਿਸਾਰ ਵਿੱਚ 38, ਯਮੁਨਾਨਗਰ ਵਿੱਚ 142, ਲੇਨ ਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਦੇ 794 ਮਾਮਲੇ ਸਾਹਮਣੇ ਆਏ ਹਨ। ਪਾਣੀਪਤ ਵਿੱਚ 126, ਝੱਜਰ ਵਿੱਚ 80, ਨਾਰਨੋਲ ਵਿੱਚ 80, ਸੋਨੀਪਤ ਵਿੱਚ 92, ਫਰੀਦਾਬਾਦ ਵਿੱਚ 804, ਭਿਵਾਨੀ ਵਿੱਚ 136, ਪੰਚਕੂਲਾ ਵਿੱਚ 145, ਚਰਖੀ ਦਾਦਰੀ ਵਿੱਚ 84, ਗੁਰੂਗ੍ਰਾਮ ਵਿੱਚ 96, ਰੇਵਾੜੀ ਵਿੱਚ 127, ਜੀਂਦ ਵਿੱਚ 43, ਹਾਂਸੀ ਵਿੱਚ 362, ਫਤਿਹਾਬਾਦ ਵਿੱਚ 110 ਅਤੇ ਪਲਵਲ ਵਿੱਚ 110 ਚਲਾਨ ਕੀਤੇ ਗਏ ਹਨ।
ਸ੍ਰੀ ਵਿੱਜ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਨਾਲ ਨਾ ਸਿਰਫ਼ ਵਿਅਕਤੀ ਆਪਣੀ ਜਾਨ ਨੂੰ ਖਤਰੇ ਵਿੱਚ ਪਾਉਂਦਾ ਹੈ, ਸਗੋਂ ਹੋਰ ਨਾਗਰਿਕਾਂ ਦੀ ਜਾਨ ਨੂੰ ਵੀ ਖਤਰਾ ਪੈਦਾ ਹੁੰਦਾ ਹੈ ਅਤੇ ਇਸ ਨਾਲ ਹੋਰਨਾਂ ਲੋਕਾਂ ਲਈ ਵੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਨਾਲ ਸੜਕ ਹਾਦਸਿਆਂ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਟ੍ਰੈਫਿਕ ਜਾਮ ਕਾਰਨ ਹੋਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਲਈ ਸਾਰੇ ਨਾਗਰਿਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਇੱਕ ਸੱਭਿਅਕ ਸਮਾਜ ਦੀ ਸਥਾਪਨਾ ਵਿੱਚ ਆਪਣਾ ਯੋਗਦਾਨ ਪਾ ਸਕੀਏ।