No Result
View All Result
Thursday, July 10, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਵਿਦਿਆਰਥੀਆਂ ਨੂੰ ਸ਼ਖ਼ਸੀਅਤ ਉਸਾਰੀ ਲਈ ਵੱਧ ਤੋਂ ਵੱਧ ਸਵਾਲ ਪੁੱਛਣ ਲਈ ਉਤਸ਼ਾਹਤ ਕੀਤਾ

admin by admin
in BREAKING, COVER STORY, Education, INDIA, National, PUNJAB
0
ਵਿਦਿਆਰਥੀਆਂ ਨੂੰ ਸ਼ਖ਼ਸੀਅਤ ਉਸਾਰੀ ਲਈ ਵੱਧ ਤੋਂ ਵੱਧ ਸਵਾਲ ਪੁੱਛਣ ਲਈ ਉਤਸ਼ਾਹਤ ਕੀਤਾ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਨਾਭਾ, 24 ਮਈ:
ਸੂਚਨਾ ਅਤੇ ਲੋਕ ਸੰਪਰਕ ਵਿਭਾਗ ਤੇ ਪੰਜਾਬ ਮੰਡੀ ਬੋਰਡ ਦੇ ਸਕੱਤਰ ਸ੍ਰੀ ਰਾਮਵੀਰ ਨੇ ਅੱਜ ਸਕੂਲੀ ਵਿਦਿਆਰਥੀਆਂ ਨੂੰ ਮਿੱਥੇ ਟੀਚਿਆਂ ਤੱਕ ਪੁੱਜਣ ਲਈ ਆਪਣੀ ਅਸਲੀ ਤਾਕਤ ਪਛਾਣ ਕੇ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਹ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲਕਦਮੀ ‘ਸਕੂਲ ਮੈਂਟਰਸ਼ਿਪ’ ਪ੍ਰੋਗਰਾਮ ਤਹਿਤ ਨਾਭਾ ਦੇ ਸਕੂਲ ਆਫ਼ ਐਮੀਨੈਂਸ (ਲੜਕਿਆਂ ਦਾ ਸਕੂਲ) ਵਿਖੇ ਵਿਦਿਆਰਥੀਆਂ ਦੇ ਮੈਂਟਰ ਵਜੋਂ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਸ੍ਰੀ ਰਾਮਵੀਰ ਨੇ ਪਟਿਆਲਾ ਜ਼ਿਲ੍ਹੇ ‘ਚ ਡਿਪਟੀ ਕਮਿਸ਼ਨਰ ਵਜੋਂ ਨਿਭਾਈ ਸੇਵਾ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜ਼ਿਲ੍ਹੇ ਦੇ ਕਰੀਬ ਪਿੰਡ ਦਾ ਦੌਰਾ ਕੀਤਾ ਹੋਇਆ ਹੈ ਜਿਸ ਕਰਕੇ ਇਹ ਵਿਦਿਆਰਥੀ ਉਨ੍ਹਾਂ ਲਈ ਨਵੇਂ ਨਹੀਂ ਹਨ, ਇਸ ਲਈ ਸਾਰੇ ਬੱਚੇ ਆਪਣੀ ਸ਼ਖ਼ਸੀਅਤ ਉਸਾਰੀ ਲਈ ਉਨ੍ਹਾਂ ਸਮੇਤ ਆਪਣੇ ਅਧਿਆਪਕਾਂ ਨੂੰ ਵੀ ਬਿਨ੍ਹਾਂ ਝਿਜਕੇ ਵੱਧ ਤੋਂ ਵੱਧ ਸਵਾਲ ਪੁੱਛਣ ਲਈ ਅੱਗੇ ਆਉਣ।
ਕਈ ਵਿਦਿਆਰਥੀਆਂ ਵੱਲੋਂ ਆਈਏਐਸ ਤੇ ਪੀਸੀਐਸ ਬਣਨ ਦੀ ਇੱਛਾ ਜਾਹਰ ਕਰਨ ‘ਤੇ ਸ੍ਰੀ ਰਾਮਵੀਰ ਨੇ ਬੱਚਿਆਂ ਨੂੰ ਸਵੇਰੇ ਸੁਵੱਖਤੇ ਉਠਣ ਦੀ ਆਦਤ ਪਾਉਣ ਸਮੇਤ ਸਫ਼ਲਤਾ ਦੇ ਗੁਰ ਦੱਸਦਿਆਂ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ ਜਿਸ ਨਾਲ ਉਹ ਸਰੀਰਕ ਤੇ ਦਿਮਾਗੀ ਤੌਰ ‘ਤੇ ਤੰਦਰੁਸਤ ਰਹਿਣਗੇ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਅਸੀਮ ਮੌਕੇ ਹਨ, ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਮਿਹਨਤ ਕਰਨ, ਦ੍ਰਿੜ ਨਿਸ਼ਚਾ ਧਾਰਨ ਅਤੇ ਆਰਾਮ ਪ੍ਰਸਤੀ ਨੂੰ ਤਿਆਗਣ ਦੀ ਲੋੜ ਹੋਵੇਗੀ। ਉਨ੍ਹਾਂ ਸੱਦਾ ਦਿੱਤਾ ਕਿ ਬੱਚੇ ਇਸ ਮੈਂਟਰਸ਼ਿਪ ਪ੍ਰੋਗਰਾਮ ਤੋਂ ਮਾਰਗਦਰਸ਼ਨ ਲੈਕੇ ਆਪਣੀ ਅਸਲੀ ਤਾਕਤ ਪਛਾਣਨ ਤੇ ਮਿੱਥੇ ਨਿਸ਼ਾਨੇ ਹਾਸਲ ਕਰਨ ਲਈ ਜੁੱਟ ਜਾਣ।
ਸੀਨੀਅਰ ਆਈਏਐਸ ਅਧਿਕਾਰੀ ਸ੍ਰੀ ਰਾਮਵੀਰ ਨੇ 1991 ‘ਚ ਆਪਣੇ 10 ਕਿਲੋਮੀਟਰ ਦੂਰ ਸਕੂਲ ਜਾਣ ਸਮੇਂ ਦੀ ਕਹਾਣੀ ਸੁਣਾਉਂਦਿਆਂ ਦੱਸਿਆ ਕਿ ਇੱਕ ਦਿਨ ਬੱਸਾਂ ਦੀ ਹੜਤਾਲ ਦੇ ਬਾਵਜੂਦ ਉਸਨੂੰ ਕਿਸੇ ਅੰਦਰੂਨੀ ਤਾਕਤ ਨੇ ਪੈਦਲ ਚੱਲ ਕੇ ਸਕੂਲ ਜਾਣ ਲਈ ਪ੍ਰੇਰਿਆ ਅਤੇ ਅੱਜ ਉਸੇ ਤਾਕਤ ਨੇ ਹੀ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ।
ਸ੍ਰੀ ਰਾਮਵੀਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ਼ੁਰੂ ਕੀਤੀ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਦੀ ਨਿਵੇਕਲੀ ਪਹਿਲਕਦਮੀ ਪੰਜਾਬ ਸਰਕਾਰ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਨਾਭਾ ਦੇ ਇਸ ਸਕੂਲ ਦੀ ਵਿਰਾਸਤੀ ਇਮਾਰਤ ਨੂੰ ਹੋਰ ਖੂਬਸੂਰਤ ਬਣਾਉਣ ਤੇ ਸਕੂਲ ਦੀ ਤਰੱਕੀ ਲਈ ਉਹ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਗੇ।
ਵਿਦਿਆਰਥੀਆਂ ਨੂੰ ਹੋਰ ਵਧੇਰੇ ਜਾਣਨ ਦੀ ਜਿਗਿਆਸਾ ਪੈਦਾ ਕਰਨ ਲਈ ਪ੍ਰੇਰਿਤ ਕਰਦਿਆਂ ਸ੍ਰੀ ਰਾਮਵੀਰ ਨੇ ਕਿਹਾ ਕਿ ਪੜ੍ਹਾਈ ‘ਚ ਮਿਹਨਤ ਦੇ ਨਾਲ-ਨਾਲ ਚੰਗੀਆਂ ਆਦਤਾਂ ਬਹੁਤ ਵੱਡੀ ਭੂਮਿਕਾ ਨਿਭਾਉਂਦੀਆਂ ਹਨ, ਇਸ ਲਈ ਹਰ ਵਿਦਿਆਰਥੀ ਚੰਗੀਆਂ ਆਦਤਾਂ ਰੋਜ਼ਾਨਾ ਗ੍ਰਹਿਣ ਕਰਨਾ ਨੇਮ ਬਣਾਉਣ। ਉਨ੍ਹਾਂ ਨੇ ਬੱਚਿਆਂ ਨੂੰ ਆਪਣੀ ਤਰਜੀਹਾਂ ਮਿੱਥਕੇ ਪਸੰਦੀਦਾ ਸਬਜੈਕਟ ਵਿੱਚ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ।
ਸਕੂਲ ਆਫ਼ ਐਮੀਨੈਂਸ ਨਾਭਾ ਦੇ ਪ੍ਰਿੰਸੀਪਲ ਰਮਨਦੀਪ ਮਦਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਸ੍ਰੀ ਰਾਮਵੀਰ ਨੂੰ ਉਨ੍ਹਾਂ ਦੇ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਤਾਇਨਾਤ ਕੀਤਾ ਹੈ। ਇਸ ਮੌਕੇ ਐਸ.ਡੀ.ਐਮ. ਨਾਭਾ ਡਾ. ਇਸਮਤ ਵਿਜੇ ਸਿੰਘ, ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ।
Post Views: 26
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: nabha schoolpersonality developmentschool mentorship programschool studentsStudents encouraged
Previous Post

24 may 2025

Next Post

ਭਾਖੜਾ ਨਹਿਰ ਵਿੱਚ ਲੀਕੇਜ ਕਾਬੂ ‘ ਚ

Next Post
ਭਾਖੜਾ ਨਹਿਰ ਵਿੱਚ ਲੀਕੇਜ ਕਾਬੂ ‘ ਚ

ਭਾਖੜਾ ਨਹਿਰ ਵਿੱਚ ਲੀਕੇਜ ਕਾਬੂ ‘ ਚ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In