- ਉਹਨਾਂ ਦੇ ਜੇਲ ਜਾਣ ਦੇ 10 ਸਾਲ ਮਗਰੋਂ ਉਹਨਾਂ ਦੇ ਜਨਮ ਦਿਨ ਜੁਟੀ ਭਾਰੀ ਭੀੜ
- ਸੰਗਤ ਨੇ ਕਿਹਾ ਕਿ ਕਾਨੂੰਨ ਤਾਂ ਅੰਨਾ ਹੈ ਪਰ ਭਗਤ ਨਹੀਂ, ਸਾਡੀ ਸ਼ਰਧਾ ਅੱਜ ਉਂਵੇ ਹੀ
ਪਟਿਆਲਾ,12-04-2023(ਪ੍ਰੈਸ ਕੀ ਤਾਕਤ)–ਸ਼੍ਰੀ ਯੋਗ ਵੇਦਾਂਤ ਸੇਵਾ ਸਮਿਤੀ ਨੇ ਸੰਤ ਆਸਾਰਾਮਜੀ ਬਾਪੂ ਦਾ 87ਵਾਂ ਜਨਮ ਦਿਵਸ ਬੜੀ ਸ਼ਰਧਾ ਨਾਲ ਮਨਾਇਆ। ਇਸ ਮੌਕੇ ਤੇ ਆਸਾਰਾਮ ਬਾਪੂ ਦੀ ਚੇਲੀ ਸਾਧਵੀ ਰੇਖਾ ਬਹਿਨ ਨੇ ਪਟਿਆਲਾ ਦੇ ਨਾਭਾ ਰੋੜ ਕਲਿਆਣ ਵਿਖੇ ਬਣੇ ਆਸ਼ਰਮ ਵਿੱਚ ਸਤਸੰਗ ਕੀਤਾ ਅਤੇ ਭਜਨ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਜੀਵਣ ਦੇ ਮਹੱਤਵ ਮਹਤੱਵ ਬਾਰੇ ਜਾਣਕਾਰੀ ਦਿੱਤੀ। ਵੀਰ ਹਕੀਕਤ ਰਾਏ ਮਾਡਲ ਸਕੂਲ ਦੀ ਪ੍ਰਿੰਸੀਪਲ ਸਰਲਾ ਭਟਨਾਗਰ ਵੀ ਸਤਸੰਗ ਵਿਚ ਉਚੇਚੇ ਤੋਰ *ਤੇ ਪਹੁੰਚੀ।
ਸ਼੍ਰੀ ਯੋਗ ਵੇਦਾਂਤ ਸੇਵਾ ਸਮਿਤੀ ਦੇ ਪ੍ਰਧਾਨ ਪ੍ਰੇਮ ਸਿੰਘ ਸੌਖਲ ਨੇ ਸਾਧਵੀ ਰੇਖਾ ਬਹਿਨ ਦਾ ਅਤੇ ਦੂਰੋਂ ਨੇੜਿਓਂ ਆਈ ਸੰਗਤ ਦਾ ਧੰਨਵਾਦ ਕੀਤਾ। ਸੰਜੀਵ ਢੀਂਗਰਾ, ਕੈਲਾਸ਼ ਕੁਮਾਰ, ਅਕਸ਼ੇ ਢੀਂਗਰਾ, ਆਸ਼ਰਮ ਸੰਚਾਲਕ ਰਵਿੰਦਰ ਭਾਈ ਅਤੇ ਲੁਧਿਆਣੇ ਤੋਂ ਆਏ ਰਿਸ਼ੀ ਪ੍ਰਸ਼ਾਦ ਦੇ ਸੰਚਾਲਕ ਯੋਗੇਸ਼ ਭਾਈ ਵੀ ਸਮਾਰੋਹ ਵਿਚ ਮੌਜੂਦ ਰਹੇ।
ਦੱਸ ਦਈਏ ਕਿ ਸੰਤ ਆਸਾਰਾਮ ਜੀ ਬਾਪੂ ਨੂੰ ਇੱਕ ਨਾਬਾਲਿਗ ਲੜਕੀ ਦੇ ਛੇੜਛਾੜ ਦੇ ਮਾਮਲੇ ਵਿੱਚ 10 ਸਾਲ ਪਹਿਲਾਂ ਪਾਕਸੋ ਐਕਟ ਦੇ ਤਹਿਤ ਗਿਰਫਤਾਰ ਕੀਤਾ ਗਿਆ ਸੀ ਅਤੇ ਇਸ ਮਾਮਲੇ ਵਿੱਚ ਜੋਧਪੁਰ ਦੀ ਅਦਾਲਤ ਨੇ ਉਹਨਾਂ ਨੂੰ ਉਮਰ ਕੈਦ ਦੀ ਸਜਾ ਦੇ ਦਿੱਤੀ। ਪਰ ਇਸ ਸਭ ਦੇ ਬਾਵਜੂਦ ਉਹਨਾਂ ਦੀ ਸੰਗਤ ਉਹਨਾਂ ਨਾਲ ਉਵੇਂ ਹੀ ਜੁੜੀ ਹੋਈ ਹੈ ਅਤੇ ਉਹਨਾਂ ਦੇ ਜੇਲ ਜਾਣ ਦੇ 10 ਸਾਲ ਮਗਰੋਂ ਉਹਨਾਂ ਦੇ ਜਨਮ ਦਿਨ *ਤੇ ਭਾਰੀ ਭੀੜ ਇਸ ਗੱਲ ਦਾ ਜਿੰਦਾ ਜਾਗਦਾ ਸਬੂਤ ਹੈ ਕਿ ਭਾਵੇਂ ਕਾਨੂੰਨ ਅੰਨਾ ਹੈ ਪਰ ਭਗਤ ਨਹੀਂ।
ਪੈ੍ਰਸ ਕੀ ਤਾਕਤ ਨਾਲ ਗੱਲਬਾਤ ਕਰਦਿਆਂ ਸੰਤ ਆਸਾਰਾਮ ਜੀ ਬਾਪੂ ਦੇ ਚੇਲਿਆਂ ਦਾ ਕਹਿਣਾ ਸੀ ਕਿ 77 ਸਾਲ ਦੀ ਉਮਰ ਦੇ ਸੰਤ ਨੂੰ ਅਜਿਹਾ ਇਲਜਾਮ ਲਾ ਕੇ ਜੇਲ ਵਿੱਚ ਬੰਦ ਕੀਤਾ ਜਾ ਸਕਦਾ ਹੈ ਪਰ ਉਹਨਾਂ ਦੇ ਦਿਲਾਂ ਵਿੱਚ ਸੰਤ ਆਸਾਰਾਮ ਜੀ ਬਾਪੂ ਦੇ ਪ੍ਰਤੀ ਸਤਿਕਾਰ ਨੂੰ ਘੱਟ ਨਹੀਂ ਕੀਤਾ ਜਾ ਸਕਦਾ।