ਅਮਰੀਕਾ ਦੇ ਮੇਨ ਸੂਬੇ ਦੇ ਲੈਵਿਸਟਨ ‘ਚ ਅੱਜ ਰਾਤ ਇਕ ਵਿਅਕਤੀ ਨੇ ਦੋ ਥਾਵਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਘੱਟੋ-ਘੱਟ 22 ਮੌਤਾਂ ਹੋ ਗਈਆਂ ਤੇ 50 ਦੇ ਕਰੀਬ ਜ਼ਖ਼ਮੀ ਹੋ ਗਏ। ਹਮਲਾਵਾਰ ਹਾਲੇ ਪੁਲੀਸ ਦੇ ਹੱਥ ਨਹੀਂ ਆਇਆ। ਅਧਿਕਾਰੀਆਂ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਤੇ ਸੜਕਾਂ ’ਤੇ ਨਾ ਫਿਰਨ ਲਈ ਕਿਹਾ ਹੈ। ਇਸ ਘਟਨਾ ਨਾਲ ਸੂਬੇ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ।