ਮੀਟਿੰਗ ਵਿਚ 1645 ਕਰੋੜ ਰੁਪਏ ਤੋਂ ਵੱਧ ਦੇ ਕਾਂਟ੍ਰੇਕਟ ਅਤੇ ਵਸਤੂਆਂ ਦੀ ਖਰੀਦ ਨੂੰ ਦਿੱਤੀ ਗਈ ਮੰਜੂਰੀ
ਵੱਖ-ਵੱਖ ਬੋਲੀਦਾਤਾਵਾਂ ਤੋਂ ਨੇਗੋਸਇਏਸ਼ਨ ਦੇ ਬਾਅਦ ਲਗਭਗ 29 ਕਰੋੜ ਰੁਪਏ ਦੀ ਹੋਈ ਬਚੱਤ
ਚੰਡੀਗੜ੍ਹ, 9 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਹਾਈ ਪਾਵਰ ਪਰਚੇਚ ਕਮੇਟੀ (ਏਚਪੀਸੀਸੀ), ਹਾਈ ਪਾਵਰ ਵਰਕਸ ਪਰਚੇਜ ਕਮੇਟੀ (ਏਚਪੀਡਬਲਿਯੂਪੀਸੀ) ਅਤੇ ਵਿਭਾਗ ਦੇ ਉੱਚ ਅਧਿਕਾਰ ਪ੍ਰਾਪਤ ਸਮਿਤੀ (ਡੀਏਚਪੀਪੀਸੀ) ਦੀ ਮੀਟਿੰਗ ਵਿਚ 164 ਕਰੋੜ ਰੁਪਏ ਤੋਂ ਵੱਧ ਦੇ ਕਾਂਨਟ੍ਰੈਕਟ ਅਤੇ ਵੱਖ-ਵੱਖ ਵਸਤੂਆਂ ਦੀ ਖਰੀਦ ਦੀ ਮੰਜੂਰੀ ਦਿੱਤੀ ਗਈ। ਮੀਟਿੰਗ ਵਿਚ ਵੱਖ-ਵੱਖ ਬੋਲੀਦਾਤਾਵਾਂ ਨਾਲ ਨੈਗੋਸਇਏਸ਼ਨ ਦੇ ਬਾਅਦ ਦਰਾਂ ਤੈਅ ਕਰ ਕੇ ਲਗਭਗ 29 ਕਰੋੜ ਰੁਪਏ ਦੀ ਬਚੱਤ ਕੀਤੀ ਗਈ ਹੈ।
ਮੀਟਿੰਗ ਵਿਚ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਉਰਜਾ ਮੰਤਰੀ ਰਣਜੀਤ ਸਿੰਘ, ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ, ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ ਅਤੇ ਕਿਰਤ ਰਾਜ ਮੰਤਰੀ ਅਨੁਪ ਧਾਨਕ ਵੀ ਮੌਜੂਦ ਸਨ।
ਹਾਈ ਪਾਵਰ ਪਰਚੇਜ ਕਮੇਟੀ ਦੀ ਮੀਟਿੰਗ ਵਿਚ ਸਿੰਚਾਈ, ਕ੍ਰਿਡ, ਪੁਲਿਸ, ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਿਮੀਟੇਡ (ਏਚਵੀਪੀਏਨਏਲ), ਉੱਤਰ ਹਰਿਆਣਾ ਬਿਜਲੀ ਵੰਡ ਨਿਗਮ, ਜਨ ਸਿਹਤ ਇੰਜੀਨੀਅਰਿੰਗ ਵਿਭਾਗ, ਸ਼ੂਗਰਫੈਡ , ਵਿਕਾਸ ਅਤੇ ਪੰਚਾਇਤ ਵਿਭਾਵਾਂ ਦੇ 29 ਏਜੰਡੇ, ਡੀਏਚਪੀਪੀਸੀ ਵਿਚ 7 ਏਜੰਡੇ ਅਤੇ ਹਾਈ ਪਾਵਰ ਵਰਕਸ ਪਰਚੇਜ ਕਮੇਟੀ ਵਿਚ ਸਿੰਚਾਈ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਸਮੇਤ ਕੁੱਲ 20 ਏਜੰਡੇ ਰੱਖੇ ਗਏ ਅਤੇ ਸਾਰੇ ਏਜੰਡਿਆਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ।
ਮੀਟਿੰਗ ਵਿਚ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਓਲਡ ਪੁਲਿਸ ਲਾਇਨ, ਹਿਸਾਰ ਵਿਚ 48 ਟਾਇਪ- II ਅਤੇ 24 ਟਾਇਪ – III ਤਿੰਨ ਮੰਜਿਲਾ ਮਕਾਨ ਬਨਾਉਣ ਦੀ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ, ਪਿੰਡਾਂ ਵਿਚ ਸਟ੍ਰੀਟ ਲਾਇਟ ਲਗਾਉਣ , 63 ਕੇਵੀਏ ਟ੍ਰਾਂਸਫਾਰਮਰ ਦੀ ਖਰੀਦ, ਸ਼ੂਗਰਫੈਡ ਦੇ ਲਈ ਪੀਪੀ ਬੈਗ, ਭਾਰਤਨੇਟ ਪਰਿਯੋਜਨਾ ਦੇ ਤਹਿਤ ਪਿੰਡਾਂ ਵਿਚ ਫਾਈਬਰ ਇੰਟਰਨੈਟ ਸੇਵਾ ਪ੍ਰਦਾਨ ਕਰਨ ਲਈ ਵੀ ਕਾਂਨਟ੍ਰੈਕਟ ਨੂੰ ਮੰਜੂਰੀ ਦਿੱਤੀ ਗਈ। ਨਾਲ ਹੀ, 2 ਹਜਾਰ ਲੀਟਰ ਸਮਰੱਥਾ ਦੀ 36 ਸੀਵਰੇਜ ਸਫਾਈ ਮਸ਼ੀਨਾਂ ਦੀ ਖਰੀਦ ਨੂੰ ਮੰਜੂਰੀ ਦਿੱਤੀ ਗਈ। ਇਸ ਤੋਂ ਛੋਟੀ ਗਲੀਆਂ ਵਿਚ ਜਾ ਕੇ ਸੀਵਰੇਜ ਦੀ ਸਫਾਈ ਯਕੀਨੀ ਕੀਤੀ ਜਾ ਸਕੇਗੀ।
ਮੀਟਿੰਗ ਵਿਚ ਮੰਜੂਰ ਕੀਤੇ ਗਏ ਕਾਂਨਟ੍ਰੈਕਟ ਵਿਚ ਮੁੱਖ ਰੂਪ ਨਾਲ ਹਿਸਾਰ -ਬਾਲਸਮਦ ਸੜਕ ਨੂੰ 4 ਲੇਨ ਬਨਾਉਣ, ਉਚਾਨਾ ਤੋਂ ਲਿਤਾਨੀ ਸੜਕ ਦਾ ਮਜਬੂਤੀਕਰਣ ਕਾਰਜ, ਜਿਲ੍ਹਾ ਰਿਵਾੜੀ ਵਿਚ ਯੈਨਿਕ ਸਕੂਲ , ਗੋਠਰਾ, ਟੱਪਾਖੋੜੀ ਵਿਚ ਰਿਹਾਇਸ਼ੀ ਭਵਨਾਂ ਦਾ ਨਿ+ਮਾਣ, ਜਿਲ੍ਹਾ ਗੁਰੂਗ੍ਰਾਮ ਦੇ ਜਮਾਲਪੁਰ ਪਿੰਡ ਵਿਚ ਸੀਵਰੇਜ ਸਹੂਲਤਾਂ ਪ੍ਰਦਾਨ ਕਰਨ, ਸੀਵਰੇਜ ਟ੍ਰੀਟਮੈਂਟ ਪਲਾਂਟ ਤੇ ਜਲਸਪਲਾਈ ਵਿਚ ਸੁਧਾਰ ਅਤੇ ਇੰਡਸਟ੍ਰੀਅਲ ਗ੍ਰੋਥ ਸੈਂਟਰ, ਸਾਹਾ ਅੰਬਾਲਾ ਦੇ ਸੈਕਟ-1, 2 ਤੇ 3 ਵਿਚ ਸੜਕਾਂ ਦਾ ਮਜਬੂਤੀਕਰਣ ਦਾ ਕੰਮ ਸ਼ਾਮਿਲ ਹੈ।
ਮੀਟਿੰਗ ਵਿਚ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਮਾਲ ਅਤੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਏਸਏਨ ਪ੍ਰਸਾਦ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਉਦਯੋਗ ਅਤੇ ਵਪਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਉਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਏ ਕੇ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਬਿਜਲੀ ਨਿਗਮਾਂ ਦੇ ਚੇਅਰਮੈਨ ਪੀਕੇ ਦਾਸ, ਮੁੱਖ ਮੰਤਰੀ ਦੇ ਸਲਾਹਕਾਰ (ਸਿੰਚਾਈ) ਦੇਵੇਂਦਰ ਸਿੰਘ, ਸਪਲਾਈ ਅਤੇ ਨਿਪਟਾਨ ਵਿਭਾਗ ਦੇ ਮਹਾਨਿਦੇਸ਼ਕ ਮੋਹਮਦ ਸ਼ਾਇਨ, ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਲਿਮੀਟੇਡ ਦੇ ਪ੍ਰਬੰਧ ਨਿਦੇਸ਼ਕ ਸਾਕੇਤ ਕੁਮਾਰ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।