ਪ੍ਰੋਗ੍ਰਾਮ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਲਾਇਵ ਭਾਸ਼ਨ ਨੁੰ ਸੁਣਿਆ
ਮਹਿਲਾ ਕਿਸਾਨਾਂ ਨੇ ਡਰੋਨ ਉੜਾ ਕੇ ਦਿਖਾਇਆ
ਮੁੱਖ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿਚ ਵਰਨਣਯੋਗ ਕੰਮ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ
ਚੰਡੀਗੜ੍ਹ, 30 ਨਵੰਬਰ – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਝਾਰਖੰਡ ਦੇ ਦੇਵਗੜ੍ਹ ਸਥਿਤ ਏਮਸ ਤੋਂ 10 ਹਜਾਰ ਜਨ ਔਸ਼ਧੀ ਕੇਂਦਰਾਂ ਅਤੇ ਪ੍ਰਧਾਨ ਮੰਤਰੀ ਮਹਿਲਾ ਕਿਸਾਨ ਡਰੋਨ ਕੇਂਦਰ ਦੀ ਸ਼ੁਰੂਆਤ ਕੀਤੀ, ਜਿਸ ਦਾ ਉਨ੍ਹਾਂ ਨੇ ਨਮੋ ਡਰੋਨ ਦੀਦੀ ਦਾ ਨਾਂਅ ਦਿੱਤਾ।
ਵਿਕਸਿਤ ਭਾਰਤ ਸੰਕਲਪ ਯਾਤਰਾ 15 ਨਵੰਬਰ ਤੋਂ ਸ਼ੁਰੂ ਕੀਤੀ ਗਈ ਸੀ।
ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਜਨ ਔਸ਼ਧੀ ਕੇਂਦਰਾਂ ਤੋਂ ਗਰੀਬਾਂ ਨੂੰ ਸਸਤੀ ਦਵਾਈਆਂ ਮਿਲੇਣਗੀਆਂ। ਚੰਗੀ ਦਵਾਈ-ਚੰਗੀ ਸੇਵਾ ਹੀ ਜਨ ਔਸ਼ਧੀ ਕੇਂਦਰ ਦਾ ਮੂਲ ਉਦੇਸ਼ ਹੈ। ਭਵਿੱਖ ਵਿਚ ਜਨ ਔਸ਼ਧੀ ਕੇਂਦਰਾਂ ਦੀ ਗਿਣਤੀ ਵਧਾ ਕੇ 25 ਹਜਾਰ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਂਰਤ ਯਾਤਰਾ ਮੋਦੀ ਦੀ ਗਾਰੰਟੀ ਵਾਲੀ ਗੱਡੀ ਹੈ। ਲੋਕ ਵੱਧ ਤੋਂ ਵੱਧ ਇਸ ਨਾਂਲ ਜੁੜਨ, ਤਾਂ ਜੋ ਉਨ੍ਹਾਂ ਨੁੰ ਸਰਕਾਰ ਵੱਲੋਂ ਲਾਗੂ ਕੀਤੀ ਗਈ ਯੋਜਨਾਵਾਂ ਦੀ ਜਾਣਕਾਰੀ ਮਿਲ ਸਕਨ ਅਤੇ ਊਹ ਇਸ ਦਾ ਲਾਭ ਚੁੱਕ ਸਕਣ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਲਾਭਕਾਰਾਂ ਨਾਲ ਸੰਵਾਦ ਵੀ ਕੀਤਾ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਫਰੀਦਾਬਾਦ ਦੇ ਬਿਲੌਚ ਪਿੰਡ ਵਿਚ ਰਾਜ ਪੱਧਰੀ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ‘ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਰੱਥ ਨੂੰ ਰਵਾਨਾ ਕੀਤਾ। ਇਸ ਮੌਕੇ ‘ਤੇ ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ, ਵਿਧਾਇਕ ਨਰੇਂਦਰ ਗੁਪਤਾ, ਨੈਯਨਪਾਲ ਰਾਵਤ ਅਤੇ ਸ੍ਰੀਮਤੀ ਸੀਮਾ ਤ੍ਰਿਖਾ, ਪਿੰਡ ਤੋਂ ਸਰਪੰਚ ਅਤੇ ਜਨਸੰਵਾਦ ਪ੍ਰੋਗ੍ਰਾਮ ਵਿਚ ਮੌਜੂਦ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦੇਸ਼ ਨੂੰ ਦਿੱਤੇ ਗਏ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਸੰਬੋਧਨ ਨੂੰ ਸੁਣਿਆ।
ਪ੍ਰੋਗ੍ਰਾਮ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਂਰਤ ਸੰਕਲਪ ਯਾਤਰਾ ਨੂੰ ਹਰਿਆਣਾ ਵਿਚ ਜਨਸੰਵਾਦ ਪ੍ਰੋਗ੍ਰਾਮ ਦੇ ਨਾਲ ਜੋੜਿਆ ਗਿਆ ਹੈ। ਜਿਸ ਦੀ ਸ਼ੁਰੂਟਾਤ ਅੱਜ ਫਰੀਦਾਬਾਦ ਜਿਲ੍ਹਾ ਦੇ ਬਿਲੌਚ ਪਿੰਡ ਤੋਂ ਕੀਤੀ ਗਈ ਹੈ। ਇਸ ਪ੍ਰੋਗ੍ਰਾਮ ਦਾ ਮੁੱਖ ਉਦੇਸ਼ ਕੇਂਦਰ ਅਤੇ ਰਾਜ ਸਰਕਾਰ ਦੀ ਉਪਲਬਧੀਆਂ ਨੂੰ ਜਨ ਜਨ ਤਕ ਪਹੁੰਚਾਉਣਾ ਹੈ। ਲੋਕਾਂ ਨੂੰ ਯੋਜਨਾਵਾਂ ਦੇ ਬਾਰੇ ਵਿਚ ਵੀ ਜਾਣੂੰ ਕਰਾਉਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਰਾਹੀਂ ਮਹਿਲਾਵਾਂ ਨਾ ਸਿਰਫ ਸਵੈ ਆਤਮਨਿਰਭਰ ਬਣ ਰਹੀਆਂ ਹਨ, ਸਗੋ ਹੋਰ ਮਹਿਲਾਵਾਂ ਨੁੰ ਵੀ ਰੁਜਗਾਰ ਪ੍ਰਦਾਨ ਕਰ ਰਹੀ ਹੈ। ਸੂਬੇ ਵਿਚ ਲਗਭਗ 40 ਹਜਾਰ ਸਵੈ ਸਹਾਇਤਾ ਸਮੂਹ ਹਨ। ਇਕ ਸਹਾਇਤਾ ਸਮੂਹ ਵਿਚ ਘੱਟ ਤੋਂ ਘੱਟ 10 ਮਹਿਲਾ ਮੈਂਬਰ ਹੁੰਦੀ ਹੈ ਜੋ ਆਪਣੀ ਪ੍ਰਤਿਭਾ ਨਾਲ ਚੰਗੇ ਉਦਪਾਦ ਪੈਦਾ ਕਰਦੀ ਹੈ।
ਇੰਨ੍ਹਾਂ ਸਵੈ ਸਹਾਇਤਾ ਸਮੂਹਾਂ ਨੂੰ ਸੂਬਾ ਸਰਕਾਰ 50 ਹਜਾਰ ਤੋਂ ਲੈ ਕੇ 3 ਲੱਖ ਰੁਪਏ ਦਾ ਲੋਨ ਦੇ ਰਹੀ ਹੈ। ਕਈ ਸਹਾਇਤਾਂ ਸਮੂਹ ਤਾਂ ਛੋਟੇ ਉਦਯੋਗ ਦਾ +ੁਪ ਲੈ ਚੁੱਕੇ ਹਨ, ਜੋ ਗ੍ਰਾਮੀਣ ਅਰਥਵਿਵਸਥਾ ਨੂੰ ਮਜਬੂਤ ਬਨਾਉਣ ਵਿਚ ਅਹਿਮ ਯੋਗਦਾਨ ਦੇ ਰਹੇ ਹਨ। ਪ੍ਰੋਗ੍ਰਾਮ ਦੌਰਾਨ ਮਹਿਲਾ ਕਿਸਾਨਾਂ ਨੇ ਡਰੋਨ ਉੜਾ ਕੇ ਦਿਖਾਇਆ। ਮਹਿਲਾ ਹੁਣ ਖੇਤੀ ਵਿਚ ਡਰੋਨ ਦੀ ਵਰਤੋ ਖਾਦ ਛਿੜਕਾਅ ਆਦਿ ਕੰਮਾਂ ਵਿਚ ਕਰ ਸਕੇਗੀ। ਇਸ ਨਾਲ ਮਹਿਲਾ ਮਜਬੂਤੀਕਰਣ ਨੁੰ ਪ੍ਰੋਤਸਾਹਨ ਮਿਲੇਗਾ।
ਇਸ ਦੌਰਾਨ ਮੁੱਖ ਮੰਤਰੀ ਨੇ ਮਹਿਲਾ ਸਵੈ ਸਹਾਇਤਾ ਸਮੂਹਾਂ ਵੱਲੋਂ ਉਤਪਾਦਿਨ ਸਮੱਗਰੀ ਦੀ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ ਅਤੇ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ। ਮੁੱਖ ਮੰਤਰੀ ਨੇ ਬਿਲੌਚ ਪਿੰਡ ਦੇ ਸਰਕਾਰੀ ਕੰਨਿਆ ਸਕੂਲ ਦੇ ਭਵਨ ਦੇ ਨਿਰਮਾਣ ਦੇ ਏਸਟੀਮੇਟ ਤਿਆਰ ਕਰਨ ਦੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ। ਪ੍ਰੋਗ੍ਰਾਮ ਵਿਚ ਸੂਬਾ ਸਰਕਾਰ ਦੀ ਉਪਲਬਧੀਆਂ ਨਾਲ ਜੁੜੀ ਫਿਲਮ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਮੁੱਖ ਮੰਤਰੀ ਨੇ ਲੋਕਾਂ ਨੂੰ ਵਿਕਸਿਤ ਭਾਰਤ ਸਕਲਪ ਯਾਤਰਾ ਦੀ ਸੁੰਹ ਵੀ ਦਿਵਾਈ।
ਪ੍ਰੋਗ੍ਰਾਮ ਵਿਚ ਵੱਖ-ਵੱਖ ਵਿਭਾਗਾਂ ਦੀ ਆਨਲਾਇਨ ਸੇਵਾਵਾਂ ਦੇਣ ਦੇ ਵਿਸ਼ੇਸ਼ ਕਾਊਂਟਰ ਲਗਾਏ ਗਏ। ਵਿਅਕਤੀਆਂ ਦੀ ਬੁਢਾਪਾ ਪੈਂਸ਼ਨ ਰਾਸ਼ਨ ਕਾਰਡ ਪਰਿਵਾਰ ਪਹਿਚਾਣ ਪੱਤਰ ਦੀ ਗਲਤੀਆਂ ਨੂੰ ਮੌਕੇ ‘ਤੇ ਹੀ ਠੀਕ ਕੀਤਾ ਗਿਆ। ਮੁੱਖ ਮੰਤਰੀ ਨੇ ਪ੍ਰੋਗ੍ਰਾਮ ਦੌਰਾਨ ਤਿਆਰ ਕੀਤੇ ਗਏ 7 ਵਿਅਕਤੀਆਂ ਨੁੰ ਬੁਢਾਪਾ ਸਨਮਾਨ ਭੱਤਾ ਯੋਜਨਾ ਦੇ ਪ੍ਰਮਾਣ ਵੀ ਵੰਡੇ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਮੁੰਬਈ ਵਿਚ ਤਾਜ ਹੋਟਲ ਵਿਚ 26 ਨਵੰਬਰ 2011 ਦੌਰਾਨ ਹੋਏ ਅੱਤਵਾਦੀ ਹਮਲੇ ਵਿਚ ਸੈਂਕੜਿਆਂ ਲੋਕਾਂ ਦੀ ਜਾਣ ਬਚਾਉਣ ਵਾਲੇ ਕਮਾਂਡੋਂ ਸੁਰੇਂਦਰ ਚੌਧਰੀ ਨੂੰ ਸਨਮਾਨਿਤ ਵੀ ਕੀਤਾ। ਇਸ ਤੋਂ ਇਲਾਵਾ, ਪ੍ਰਗਤੀਸ਼ੀਲ ਕਿਸਾਨਾਂ ਖਿਡਾਰੀਆਂ ਤੇ ਮੇਧਾਵੀ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ।
ਇਸੀ ਮੌਕੇ ‘ਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੇਟਲੀ, ਫਰੀਦਾਬਾਦ ਦੇ ਡਿਪਟੀ ਕਮਿਸ਼ਨਰ ਵਿਕਰਮ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।