ਪਟਿਆਲਾ,15-02-23(ਪ੍ਰੈਸ ਕੀ ਤਾਕਤ ਬਿਊਰੋ) : ਵੱਖ—ਵੱਖ ਸਰਕਾਰੀ ਅਦਾਰਿਆਂ *ਚ ਕੱਚੇ (ਕੰਟਰੈਕਟ) ਤੌਰ ਤੇ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਆਰਥਿਕ ਸਮੱਸਿਆਵਾਂ ਤੇ ਇਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧੇ ਅਤੇ ਰੈਗੂਲਰ (ਪੱਕੇ) ਕਰਨ ਦੀ ਵਾਰ—ਵਾਰ ਕੀਤੀ ਜਾ ਰਹੀ ਮੰਗ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਰਕਾਰ ਦੀ ਨੀਤੀ ਤੇ ਨੀਅਤ ਤੇ ਸਵਾਲ ਚੁੱਕਦਿਆਂ ਕਿਹਾ ਕਿ ਪਹਿਲਾ ਅਕਾਲੀ ਸਰਕਾਰ ਤੇ ਫੇਰ ਕੈਪਟਨ ਸਰਕਾਰ ਉਸ ਤੋਂ ਬਾਅਦ ਚੰਨੀ ਸਰਕਾਰ ਇਹੋ ਕਹਿੰਦੀਆਂ ਰਹੀਆਂ ਕਿ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਵਿੱਚ ਕਾਨੂੰਨੀ ਅੜਚਨਾ ਹਨ ਤੇ ਹੁਣ ਮੌਜੂਦਾ ਮਾਨ ਸਰਕਾਰ ਵੀ ਇਹੋ ਗੱਲ ਕਹਿ ਰਹੀ ਹੈ ਕਾਨੂੰਨੀ ਅੜਚਨਾ ਕਿਸ ਨੇ ਪੈਦਾ ਕੀਤੀਆਂ ਹਨ ਇਹ ਸਰਕਾਰਾਂ ਨੇ ਹੀ ਪੈਦਾ ਕੀਤੀਆਂ ਹਨ ਤੇ ਸਰਕਾਰਾਂ ਹੀ ਇਸ ਨੂੰ ਖਤਮ ਕਰਨਗੀਆਂ ਲੋਕਾਂ ਨੇ ਮਾਨ ਸਰਕਾਰ ਤੇ ਬਹੁਤ ਉਮੀਦਾਂ ਲਗਾਈਆਂ ਹੁਣ ਲੋਕਾਂ ਨੂੰ ਲਾਰੇ ਨਹੀਂ ਚਾਹੀਦੇ ਕੱਚੇ ਤੌਰ ਤੇ ਕੰਮ ਕਰ ਰਹੇ 15 ਅਤੇ 20 ਸਾਲਾਂ ਤੋਂ ਵੱਧ ਸਮੇਂ ਤੋਂ ਕਰਮਚਾਰੀਆਂ ਨੂੰ ਪੱਕੇ ਕੀਤਾ ਜਾਵੇ ਤੇ ਪੱਕਿਆ ਦੇ ਬਰਾਬਰ ਤੁਰੰਤ ਤਨਖਾਹਾਂ ਦਿੱਤੀ ਜਾਵੇ ਮਾਨਯੋਗ ਸੁਪਰੀਮ ਕੋਰਟ ਨੇ 2016 ਵਿੱਚ ਕੱਚੇ ਕਰਮਚਾਰੀਆਂ ਨੂੰ ਲੈ ਕੇ ਇੱਕ ਫੈਸਲਾ ਸੁਣਾਇਆ ਸੀ ਤੇ ਕਿਹਾ ਕੱਚੇ ਕਰਮਚਾਰੀ ਪੱਕੇ ਕਰਮਚਾਰੀਆਂ ਬਰਾਬਰ ਕੰਮ ਕਰਦੇ ਹਨ ਤੇ ਇਨ੍ਹਾਂ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਮਚਾਰੀਆਂ ਬਰਾਬਰ ਤਨਖਾਹ ਮਿਲਣੀ ਚਾਹੀਦੀ ਹੈ ਪਰ ਸਰਕਾਰਾਂ ਵੱਲੋਂ ਕੋਈ ਯਤਨ ਨਹੀਂ ਕੀਤਾ ਗਿਆ। ਉਲਟਾ ਸਮੇਂ—ਸਮੇਂ ਦੀਆਂ ਸਰਕਾਰਾਂ ਨੇ ਕੱਚੇ ਕਰਮਚਾਰੀਆਂ ਦਾ ਸ਼ੋਸ਼ਣ ਹੀ ਕੀਤਾ ਹੈ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕੱਚੇ ਮੁਲਾਜਮਾਂ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਨੂੰ ਕੰਮ ਬਦਲੇ ਪ੍ਰਾਪਤ ਹੋ ਰਹੇ ਘੱਟ ਮਿਹਨਤਾਨੇ ਤੇ ਡੂੰਗੀ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਹੁਣ ਮੌਜੂਦਾ ਮਾਨ ਸਰਕਾਰ ਵੱਲੋਂ ਰੈਗੂਲਰ (ਪੱਕੇ) ਕਰਨ ਦੀ ਵਜਾਏ ਸਿਰਫ ਖਾਨਾ ਪੂਰਤੀ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕੱਚੇ ਕਰਮਚਾਰੀਆਂ ਦੀਆਂ ਤਨਖਾਹਾਂ ਪੱਕੇ ਕਰਮਚਾਰੀਆਂ ਬਰਾਬਰ ਕੀਤੀ ਜਾਵੇ, ਕੱਚੇ ਕਰਮਚਾਰੀ ਇਸ ਆਸਾਂ ਤੇ ਘੱਟ ਤਨਖਾਹ ਤੇ ਕੰਮ ਕਰਦੇ ਹਨ ਉਨ੍ਹਾਂ ਨੂੰ ਕਦੇ ਪੱਕੇ ਮੁਲਾਜਮਾਂ ਬਰਾਬਰ ਤਨਖਾਹ ਪ੍ਰਾਪਤ ਹੋਵੇਗੀ ਪਰ 15 ਅਤੇ 20 ਸਾਲ ਬੀਤ ਜਾਣ ਮਗਰੋਂ ਵੀ ਕੰਮ ਅਨੁਸਾਰ ਮਿਹਨਤਾਨੇ ਦਾ ਖੁਆਬ ਪੂਰਾ ਨਹੀਂ ਹੁੰਦਾ ਤਾਂ ਇਹ ਆਰਥਿਕ ਤੰਗੀਆਂ ਤੁਰਸ਼ੀਆਂ ਨਾਲ ਸਾਲਾਂ ਜੂਝਦੇ ਰਹਿੰਦੇ ਹਨ ਤੇ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਵਿੱਚ ਆਸਮਰੱਥ ਹੁੰਦੇ ਹਨ ਸਰਕਾਰ ਵਲੋਂ ਇਨ੍ਹਾਂ ਨੂੰ ਨਾ ਬੋਨਸ ਤੇ ਨਾ ਹੀ ਮੈਡੀਕਲ ਭੱਤਾ ਤੇ ਨਾ ਹੀ ਮਕਾਨ ਤੇ ਨਾ ਹੀ ਕਿਸੇ ਕਿਸਮ ਦਾ ਕਿਰਾਇਆ ਕੁੱਲ ਮਿਲਾਕੇ ਹਰੇਕ ਸੁਵਿਧਾ ਤੋਂ ਵਾਂਝੇ ਹਨ ਜਿਹੜੇ ਕਿ ਨਰਕ ਭਰੀ ਜਿੰਦਗੀ ਭੋਗ ਰਹੇ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਾਨ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕੱਚੇ ਮੁਲਾਜਮਾਂ ਦੀ ਤਨਖਾਹ ਪੱਕੇ ਮੁਲਾਜਮਾਂ ਬਰਾਬਰ ਕੀਤੀ ਜਾਵੇ। ਜਿਹੜੀ ਕਿ ਮਾਨ ਸਰਕਾਰ ਦੇ ਹੱਥਾਂ ਵਿੱਚ ਹੈ ਤੇ ਇਸ ਵਿੱਚ ਕੋਈ ਕਾਨੂੰਨੀ ਅੜਿਕਾ ਨਹੀ ਹੈ। ਬਰਾਬਰ ਕੰਮ ਬਰਾਬਰ ਤਨਖਾਹ ਵਾਲੇ ਫੈਸਲੇ ਨੂੰ ਲਾਗੂ ਕਰਵਾਉਣ ਲਈ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਸੰਘਰਸ਼ ਲਗਾਤਾਰ ਜਾਰੀ ਰਹੇਗਾ ਇਸ ਮੌਕੇ ਅਵਤਾਰ ਸਿੰਘ, ਅਮਨ ਕੁਮਾਰ, ਸਾਹਿਲ ਸਲਮਾਨੀ, ਰਾਮਪਾਲ ਸਿੰਘ, ਜਗਜੀਤ ਸਿੰਘ, ਪ੍ਰਭਜੀਤ ਸਿੰਘ, ਹੁਕਮ ਸਿੰਘ, ਜੰਗ ਖਾਨ, ਗਗਨਦੀਪ ਸਿੰਘ, ਜੋਰਾ ਸਿੰਘ, ਰਮਜਾਨ ਖਾਨ, ਵਿਜੇ ਕੁਮਾਰ, ਬਲਜਿੰਦਰ ਸਿੰਘ, ਮਾਨ ਸਿੰਘ, ਪ੍ਰਦੀਪ ਕੁਮਾਰ, ਕਰਮ ਸਿੰਘ, ਮੋਹਨ ਸਿੰਘ, ਮੰਗਤ ਰਾਮ, ਸਦੀਪ ਸਿੰਘ, ਸੁਰਿੰਦਰ ਕੁਮਾਰ, ਟੋਨੀ ਸਿੰਘ, ਰੋਹਿਤ ਸ਼ਰਮਾ, ਸੁਦਾਗਰ ਖਾਨ, ਰਾਜ ਕੁਮਾਰ, ਪਰਮਜੀਤ ਕੁਮਾਰ, ਸੰਤ ਸਿੰਘ, ਕੁਲਦੀਪ ਸਿੰਘ, ਪਿਆਰੇ ਲਾਲ ਆਦਿ ਹਾਜਰ ਸਨ।