ਭਿੱਖੀਵਿੰਡ/ਖਾਲੜਾ, 08 ਸਤੰਬਰ (ਰਣਬੀਰ ਸਿੰਘ)- ਭਿੱਖੀਵਿੰਡ ਤਹਿਸੀਲ ਕੰਪਲੈਕਸ ਅੰਦਰ ਲੋਕਾਂ ਦੀ ਸਹੂਲਤ ਲਈ ਬਣੇ ਬਾਥਰੂਮ ਅੱਜ ਕੱਲ੍ਹ ਬਦ ਤੋਂ ਬਦਤਰ ਹਾਲਾਤ ਵਿੱਚ ਦੇਖੇ ਜਾ ਸਕਦੇ ਹਨ । ਇੱਕ ਪਾਸੇ ਜਿਥੇ ਕੋਰੋਨਾ ਮਹਾਂਮਾਰੀ ਦੇ ਕਾਰਨ ਪੂਰੇ ਵਿਸ਼ਵ ਭਰ ਵਿੱਚ ਸਰਕਾਰਾਂ ਦਾ ਲੋਕਾਂ ਨੂੰ ਸਾਫ ਸਫਾਈ ਸਬੰਧੀ ਜਾਗਰੂਕ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਤਹਿਸੀਲ ਕੰਪਲੈਕਸ ਅੰਦਰ ਬਣੇ ਪਬਲਿਕ ਬਾਥਰੂਮਾਂ ਦੀ ਘਟੀਆ ਹਾਲਤ ਪ੍ਰਸ਼ਾਸਨ ਉੱਤੇ ਸਵਾਲੀਆ ਚਿੰਨ੍ਹ ਲਗਾ ਰਹੀ ਹੈ । ਬਾਥਰੂਮਾਂ ਅੰਦਰ ਪਾਣੀ ਦਾ ਕੋਈ ਖਾਸ ਪ੍ਰਬੰਧ ਨਾ ਹੋ ਕਾਰਨ ਹਮੇਸ਼ਾ ਗੰਦਗੀ ਨਾਲ ਭਰੇ ਰਹਿੰਦੇ ਹਨ।ਇਸ ਤੋਂ ਇਲਾਵਾ ਜੇਕਰ ਔਰਤਾਂ ਵਾਲੇ ਬਾਥਰੂਮ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਖਸਤਾ ਹਾਲਤ “ਚ ਹੈ ਅਤੇ ਬਾਥਰੂਮ ਅੰਦਰ ਪਾਣੀ ਦਾ ਕੋਈ ਪ੍ਰਬੰਧ ਨਹੀ ਹੈ।ਇੱਥੇ ਵਰਨਣਯੋਗ ਹੈ ਕਿ ਇਸ ਤਹਿਸੀਲ ਨੂੰ ਲਗਪਗ 52 ਦੇ ਕਰੀਬ ਪਿੰਡ ਲੱਗਦੇ ਹਨ । ਜਿੱਥੇ ਰੋਜ਼ਾਨਾ ਸੈਂਕੜਿਆਂ ਦੀ ਤਾਦਾਦ ਵਿੱਚ ਲੋਕ ਆਪਣਾ ਕੰਮ ਕਰਵਾਉਣ ਲਈ ਇੱਥੇ ਆਉਂਦੇ ਹਨ। ਜਿਨ੍ਹਾਂ ਵਿੱਚ ਔਰਤਾਂ ਮਰਦ ਅਤੇ ਸੀਨੀਅਰ ਸਿਟੀਜ਼ਨ ਆਉਂਦੇ ਹਨ। ਜਿਨ੍ਹਾਂ ਲਈ ਤਹਿਸੀਲ ਕੰਪਲੈਕਸ ਅੰਦਰ ਬਾਥਰੂਮਾਂ ਲਈ ਕੋਈ ਥਾਂ ਨਹੀਂ ਹੈ । ਇਨ੍ਹਾਂ ਬਾਥਰੂਮਾਂ ਦੀ ਤਰਸਯੋਗ ਹਾਲਾਤ ਦੇਖ ਕੇ ਲੱਗਦਾ ਹੈ । ਜਿਵੇਂ ਇਹ ਬਾਬਾ ਆਦਮ ਦੇ ਜ਼ਮਾਨੇ ਦੇ ਬਣੇ ਹੋਣ। ਇੱਥੇ ਜ਼ਿਕਰਯੋਗ ਹੈ ਕਿ ਤਹਿਸੀਲ ਕੰਪਲੈਕਸ ਦੇ ਅੰਦਰ ਤਹਿਸੀਲਦਾਰ ਦਫਤਰ ਵੀ ਮੌਜੂਦ ਹੈ ।