ਪਟਿਆਲਾ,5 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ )-ਪਿਛਲੇ ਦਿਨੀ ਪਿੰਡ ਮੰਡੋੜ ਵਿੱਚ ਪੰਚਾਇਤ ਤੀਜਾ ਹਿੱਸਾ ਜਮੀਨ ਦੀ ਹੋਈ ਡੰਮੀ ਬੋਲੀ ਨੂੰ ਲੈ ਕੇ ਪਿੰਡ ਵਿੱਚ ਤਣਾਅ ਪੂਰਨ ਮਾਹੌਲ ਬਣਿਆ ਹੋਇਆ ਹੈ। ਰਿਜਰਵ ਜਮੀਨ ਦੇ 4 ਫੱਕਾਂ ਵਿਚੋਂ 3 ਫੱਟ ਜਿਨਾਂ ਦੀ ਬੋਲੀ ਲਾਡੀ ਸਿੰਘ ਪੁੱਤਰ ਜਾਗਰ ਬਾਪ ਪੁੱਤਰ ਦੇ ਨਾਮ ਤੇ ਹੈ ਦੀ ਇਨਕੁਆਇਰੀ ਡਿਪਟੀ ਸੀ.ਓ. ਪਟਿਆਲਾ ਅਧੀਨ ਚੱਲ ਰਹੀ ਹੈ। ਪ੍ਰਸ਼ਾਸ਼ਨ ਵਲੋਂ ਦੋਵੇ ਧਿਰਾਂ ਨੂੰ ਜਮੀਨ ਵਿੱਚ ਵਹਾਈ ਕਰਨ ਤੋਂ ਰੋਕਿਆ ਗਿਆ। ਪਰ ਪਿੰਡ ਦੇ ਘੜੰਮ ਚੌਧਰੀਆਂ ਨੇ ਕਾਨੂੰਨ ਦੀਆਂ ਧੱਜੀਆਂ ਉੱਡਾ ਕੇ ਜਮੀਨ ਵਿੱਚ ਪਾਣੀ ਫੇੜਿਆ ਤੇ ਲੋਕਾਂ ਨੇ ਜਾਕੇ ਜਮੀਨ ਵਿੱਚ ਲਾਇਆ ਮੋਰਚਾ। ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਜੋਨਲ ਮੀਤ ਪ੍ਰਧਾਨ ਗੁਰਵਿੰਦਰ ਬੋੜਾ ਅਤੇ ਧਰਮਵੀਰ ਹਰੀਗੜ੍ਹ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ, ਪਿੰਡ ਮੰਡੋੜ ਵਿੱਚ ਹੋਈ ਡੰਮੀ ਬੋਲੀ ਨੂੰ ਲੈ ਕੇ ਪਿੰਡ ਮਾਹੌਲ ਤਣਾਅ ਪੂਰਵ ਬਣਿਆ ਹੋਇਆ ਹੈ। ਕਿਉਂਕਿ ਪਿੰਡ ਸਾਗ ਐਮ.ਸੀ. ਭਾਈਚਾਰਕ ਜਮੀਨ ਇਕੱਠੇ ਹੋ ਕੇ ਘੱਟ ਰੇਟ ਤੇ ਲੈਣਾ ਚਾਹੁੰਦਾ ਸੀ ਪਰ ਪਿੰਡ ਦੇ ਘੜੇਮ ਚੌਧਰੀ ਪੰਚਾਇਤ ਸੈਕਟਰੀ ਦਰਸ਼ਨ ਸਿੰਘ ਅਤੇ ਡੀ.ਡੀ.ਪੀ.ਓ. ਅਮਨਦੀਪ ਕੌਰ ਨਾਲ ਮਿਲ ਕੇ ਜਮੀਨ ਦਲਿਤਾਂ ਤੋਂ ਖੋਹ ਕੇ ਆਪ ਜਮੀਨ ਲੈਣਾ ਚਾਹੁੰਦੇ ਹਨ। ਇਸ ਲਈ ਉਹਨਾਂ ਨੇ ਬਾਹਰੋ ਪਿੰਡ ਲੰਬਾਏ ਤੋਂ ਵਿਆਜ ਲਿਆ ਕੇ ਬੋਲੀ ਵਿੱਚ ਸ਼ਾਮਲ ਕੀਤੇ ਅਤੇ ਪਿੰਡ ਦੇ ਦੋ ਵਿਅਕਤੀ ਐਸ.ਸੀ. ਪਰਿਵਾਰ ਜਿਹੜੇ ਉਹਨਾਂ ਦੇ ਸੀਰੀ ਹਨ। ਉਹਨਾਂ ਨੂੰ ਧੱਕੇ ਨਾਲ ਬੋਲੀ ਵਿੱਚ ਸ਼ਾਮਲ ਕੀਤਾ। ਦਲਿਤਾਂ ਨੇ ਵਿਰੋਧ ਕੀਤਾ ਤੇ ਪਿੰਡ ਘੜੰਮ ਚੌਧਰੀਆਂ ਨੇ ਦਲਿਤਾਂ ਤੇ ਹਮਲਾ ਕੀਤਾ। ਦਲਿਤ ਵਿਅਕਤੀ ਰਾਜਿੰਦਰਾ ਹਸਪਤਾਲ ਦਾਖਲ ਰਹੇ। ਲੋਕਾਂ ਵੱਲੋਂ ਡੀ.ਸੀ. ਰੇਟਾਂ ਘੇਰਿਆ ਗਿਆ ਅਤੇ ਬੋਲੀ ਇਨਕੁਆਇਰੀ ਡਿਪਟੀ ਸੀ.ਓ. ਪਟਿਆਲਾ ਦੀ ਲੱਗੀ ਦੋਵੇਂ ਧਿਰਾਂ ਨੂੰ ਜਮੀਨ ਵਿੱਚ ਜਾਣ ਤੋਂ ਰੋਕਿਆ ਗਿਆ। ਪਰ ਘੜੇਮ ਚੌਧਰੀਆਂ ਪ੍ਰਵਾਹ ਨਾ ਕਰਦੇ ਹੋਏ ਜਮੀਨ ਵਿੱਚ ਪਾਣੀ ਛੱਡ ਕੇ ਟਰੈਕਟਰ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਇਕੱਠੇ ਹੋ ਕੇ ਜਮੀਨ ਵੱਲ ਗਏ ਤੇ ਧਨਾਠ ਚੌਧਰੀ ਜਮੀਨ ਵਿੱਚ ਭੇਜੀ।
ਆਗੂਆਂ ਰਿਹਾ ਅੱਜ ਮਿਤੀ 05—07—2025 ਨੂੰ ਐਸ.ਐਸ.ਪੀ. ਕਮਿਸ਼ਨ ਨੇ ਪਟਿਆਲਾ ਡੀ.ਐਸ.ਪੀ. ਨਾਭਾ, ਐਸ.ਡੀ.ਐਮ. ਨਾਭਾ, ਡੀ.ਡੀ.ਪੀ.ਓ., ਬੀ.ਡੀ.ਪੀ.ਓ. ਅਤੇ ਹੋਰ ਅਧਿਕਾਰੀਆਂ ਮੰਡੋੜ ਦੀ ਪੰਚਾਇਤ ਅਤੇ ਪਿੰਡ ਦੇ ਦਲਿਤਾਂ ਨੂੰ ਬੁਲਾ ਕੇ ਗੱਲ ਸੁਣੀ ਅਤੇ ਗੱਲ ਸੁਣਨ ਤੋਂ ਬਾਅਦ ਵੀ ਦਲਿਤਾਂ ਨੂੰ ਇਹ ਕਿਹਾ ਕਿ ਉਹ ਜਮੀਨ ਵਿੱਚੋਂ ਟੈਂਟ ਪੁੱਟ ਲੈਣ। ਜਿਹੜਾ ਕਿ ਦਲਿਤਾਂ ਤੇ ਜਮੀਨ ਖੋਹਣ ਦਾ ਫੈਸਲਾ ਹੈ ਜਦੋਂ ਕਿ 2023—24 ਲਈ ਜੋ ਬੋਲੀਆ ਹੋਈਆਂ। ਜਿੱਥੇ ਜਮੀਨਾਂ ਦੇ ਰੋਲੇ ਹਨ। ਉਨ੍ਹਾਂ ਜਮੀਨਾਂ ਸਬੰਧੀ ਮੀਟਿੰਗ ਡਿਪਟੀ ਡਾਇਰੈਕਟਰ ਨਾਲ ਮਿਤੀ 06—07—2023 ਨੂੰ ਤੈਅ ਹੈ। ਜਿਸ ਲਈ ਆਗੂਆਂ ਨੇ ਕਿਹਾ ਕਿ ਪਿੰਡ ਮੰਡੋੜ ਵਿੱਚ ਜਦੋਂ ਤੱਕ ਜਮੀਨ ਦਲਿਤਾ ਨੂੰ ਨਹੀ ਮਿਲੇਗੀ ਸੰਘਰਸ਼ ਅਤੇ ਮੋਰਚਾ ਜਾਰੀ ਰਹੇਗਾ।