No Result
View All Result
Wednesday, February 11, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਨਸ਼ੇ ਦੇ ਖਿਲਾਫ ਚੰਗਾ ਕੰਮ ਕਰਨ ਵਾਲੇ ਨੂੰ ਸਨਮਾਨਿਤ ਅਤੇ ਲਾਪ੍ਰਵਾਹੀ ਵਰਤਣ ਵਾਲੇ ‘ਤੇ ਕਾਰਵਾਈ ਕਰੇਗੀ ਸਰਕਾਰ – ਮੁੱਖ ਮੰਤਰੀ

admin by admin
in BREAKING, COVER STORY, HARYANA, INDIA, National
0
0
SHARES
0
VIEWS
Share on FacebookShare on Twitter

ਚੰਡੀਗੜ੍ਹ, 18 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਗਾਇਬ ਸਿੰਘ ਸੈਣੀ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਚੰਗਾ ਕੰਮ ਕਰਨ ਵਾਲੀ ਪੰਚਾਇਤਾਂ ਅਤੇ ਨਸ਼ਾ ਵੇਚਣ ਜਾਂ ਸਪਲਾਈ ਕਰਨ ਵਾਲੇ ‘ਤੇ ਕਾਰਵਾਈ ਕੀਤੀ ਜਾਵੇਗੀ ਅਤੇ ਜਿਸ ਅਧਿਕਾਰੀ ਦੇ ਖੇਤਰ ਵਿਚ ਨਸ਼ੇ ‘ਤੇ ਰੋਕ ਨਹੀਂ ਲੱਗੀ, ਉਸ ਦੇ ਖਿਲਾਫ ਕਾਰਵਾਈ ਵੀ ਅਮਲ ਵਿਚ ਲਿਆਈ ਜਾਵੇਗੀ, ਕਿਉਂਕਿ ਸਾਡੀ ਸਰਕਾਰ ਹਰਿਆਣਾ ਸੂਬੇ ਨੂੰ ਨਸ਼ਾ ਮੁਕਤ ਬਨਾਉਣ ਲਈ ਸੰਕਲਪਬੱਧ ਹਨ। ਉਨ੍ਹਾਂ ਨੇ ਕਿਹਾ ਕਿ ਨਸ਼ਾ ਦੇ ਮਾਮਲੇ ਵਿਚ ਸਰਕਾਰ ਵੱਲੋਂ ਕਿਸੇ ਵੀ ਪੱਧਰ ਦੀ ਲਾਪ੍ਰਵਾਹੀ ਸਹਿਨ ਨਹੀਂ ਕੀਤੀ ਜਾਵੇਗੀ।

          ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਪੰਚਕੂਲਾ ਵਿਚ ਨਸ਼ੇ ਦੇ ਵਿਰੁੱਧ ਪ੍ਰਬੰਧਿਤ ਪੋ੍ਰਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਸ਼ਾ ਅੱਜ ਪੂਰੇ ਸੰਸਾਰ ਦੀ ਸਮਸਿਆ ਬਣੀ ਹੋਈ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਅੱਤਵਾਦੀ ਸਮੂਹਾਂ ਅਤੇ ਸਿੰਡੀਕੇਟ ਦੇ ਸ਼ਾਮਿਲ ਹੋਣ ਨਾਲ ਨਾਰਕੋ-ਅੱਤਵਾਦ ਦਾ ਖਤਰਾ ਪੈਦਾ ਹੋ ਗਿਆ ਹੈ। ਇਹ ਦੇਸ਼ਾਂ ਦੀ ਕੌਮੀ ਸੁਰੱਖਿਆ ਤਅੇ ਸੰਪ੍ਰਭੂਤਾ ਦੇ ਲਈ ਖਤਰਾ ਬਣਦਾ ਜਾ ਰਿਹਾ ਹੈ।

          ਉਨ੍ਹਾਂ ਨੇ ਦਸਿਆ ਕਿ ਸਰਕਾਰ ਨੇ ਆਪਣੇ ਨਸ਼ਾ ਮੁਕਤੀ ਮੁਹਿੰਮ ਦੇ ਤਹਿਤ 1 ਸਦੰਬਰ, 2023 ਵਿਚ ਇਕ ਰਾਜ ਪੱਧਰੀ ਸਾਈਕਲ ਰੈਲੀ ਚਲਾਈ ਸੀ। ਜਿਸ ਵਿਚ ਨੌਜੁਆਨਾਂ ਨੈ 25 ਦਿਨਾਂ ਤੱਕ ਸੂਬੇ ਦੇ ਹਰ ਖੇਤਰ ਵਿਚ ਜਾ ਕੇ ਨਸ਼ਾ ਮੁਕਤੀ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ।

          ਉਨ੍ਹਾਂ ਨੇ ਦਸਿਆ ਕਿ ਇਸ ਤੋਂ ਪਹਿਲਾਂ 5 ਮਈ, 2023 ਨੂੰ ਨੌਜੁਆਨ ਅਤੇ ਕਿਸ਼ੋਰਾਂ ਨੂੰ ਨਸ਼ੇ ਤੋਂ ਬਚਾਉਣ ਲਈ ਇਕ ਰਾਜ ਕਾਰਜ ਯੋਜਨਾ ਸ਼ੁਰੂ ਕੀਤੀ ਗਈ। ਇਸ ਯੋਜਨਾ ਦੇ 3 ਪਹਿਲੂ-ਜਨ ਜਾਗਰੁਕਤਾ ਮੁਹਿੰਮ, ਨਸ਼ਾਮੁਕਤੀ ਤੇ ਪੁਨਰਵਾਸ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰਨਾ ਹੈ।

ਸਰਕਾਰ ਨੇ ਪੰਚਕੂਲਾ ਵਿਚ ਇੰਟਰ ਸਟੇਟ ਸਕੱਤਰੇਤ ਸਥਾਪਿਤ ਕਰ 7 ਸੂਬਿਆਂ ਨੂੰ ਜੋੜਿਆ

          ਮੁੱਖ ਮੰਤਰੀ ਨੇ ਦਸਿਆ ਕਿ ਸਰਕਾਰ ਵੱਲੋਂ ਨਸ਼ਾ ਤਸਰਕਾਂ ਦੇ ਖਿਲਾਫ ਕਾਰਵਾਈ ਕਰਨ ਲਈ ਇਕ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਸੂਬੇ ਵਿਚ ਇਹ ਟਾਸਕ ਫੋਰਸ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ।

          ਉਨ੍ਹਾਂ ਨੇ ਦਸਿਆ ਕਿ ਨਸ਼ੇ ‘ਤੇ ਪੂਰਨ ਰੋਕਥਾਮ ਲਗਾਉਣ ਲਈ ਸਰਕਾਰ ਨੇ ਪੰਚਕੂਲਾ ਵਿਚ ਇੰਟਰ-ਸਟੇਟ ਸਕੱਤਰੇਤ ਸਥਾਪਿਤ ਕੀਤਾ ਗਿਆ ਹੈ। ਇਸ ਸਕੱਤਰੇਤ ਵਿਚ ਉੱਤਰ ਭਾਰਤ ਦੇ 7 ਸੂਬੇ-ਹਰਿਆਣਾ, ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਉਤਰਾਖੰਡ ਅਤੇ ਰਾਜਸਤਾਨ ਦੇ ਪ੍ਰਤੀਨਿਧੀ ਆਪਸੀ ਤਾਲਮੇਲ ਸਥਾਪਿਤ ਕਰ ਨਸ਼ੇ ‘ਤੇ ਰੋਕਥਾਮ ਲਗਾਉਣ ਲਈ ਸੂਚਨਾਵਾਂ ਨੂੰ ਸਾਂਝਾ ਕਰਦੇ ਹਨ।

ਪੀਐਮ ਨੇ ਮਨ ਕੀ ਬਾਤ ਵਿਚ ਨਸ਼ੇ ਦੇ ਖਿਲਾਫ ਲੜਾਈ ਦਾ ਕਰ ਚੁੱਕੇ ਅਪੀਲ

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਨੇ ਸਮਾਜ ਨੂੰ ਨਸ਼ਾ ਮੁਕਤ ਕਰਨ ਦਾ ਬੀੜਾ ਚੁਕਿਆ ਹੈ। ਉਨ੍ਹਾਂ ਦੀ ਅਗਵਾਈ ਹੇਠ ਨਸ਼ਾ ਮੁਕਤ ਭਾਰਤ ਬਨਾਉਣ ਲਈ ਨਸ਼ੀਲੀ ਦਵਾਈਆਂ ਦੇ ਖਿਲਾਫ ਜੀਰੋਂ ਟੋਲਰੇਂਸ ਦੀ ਨੀਤੀ ਅਪਣਾਈ ਗਈ ਹੈ।

          ਉਨ੍ਹਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਆਪਣੇ ਮਨ ਕੀ ਬਾਤ ਪ੍ਰੋਗ੍ਰਾਮ ਵਿਚ ਨਸ਼ੀਲੀ ਪਦਾਰਥਾਂ ਦੇ ਖਿਲਾਫ ਲੜਾਈ ਵਿਚ ਕੌਮੀ ਨਸ਼ੀਲੇ ਪਦਾਰਥ ਨਿਰੋਧਕ ਹੈਲਪਲਾਇਨ ਮਾਨਸ ਦੀ ਵਰਤੋ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਨਸ਼ੇ ਦੀ ਲੱਤ , ਨਾ ਸਿਰਫ ਪਰਿਵਾਰ ਸਗੋ ਪੂਰੇ ਸਮਾਜ ਦੇ ਲਈ ਬਹੁਤ ਪਰੇਸ਼ਾਨੀ ਬਣ ਜਾਂਦੀ ਹੈ। ਅਜਿਹੇ ਵਿਚ ਇਹ ਖਤਰਾ ਹਮੇਸ਼ਾ ਲਈ ਖਤਮ ਹੋਵੇ, ਇਸ ਦੇ ਲਈ ਜਰੂਰੀ ਹੈ ਕਿ ਅਸੀਂ ਸੱਭ ਇਕੁਜੁੱਟ ਹੋਕ ੇ ਇਸ ਦਿਸ਼ਾ ਵਿਚ ਅੱਗੇ ਵੱਧਣ।

ਸੂਬੇ ਵਿਚ 52 ਨਸ਼ਾ ਮੁਕਤੀ ਕੇਂਦਰ ਖੋਲੇ ਗਏ

          ਸ੍ਰੀ ਨਾਇਬ ਸਿੰਘ ਸੈਣੀ ਨੇ ਦਸਿਆ ਕਿ ਸੂਬੇ ਵਿਚ ਨਸ਼ਾ ਮੁਕਤੀ ਤੇ ਪੁਨਰਵਾਸ ਲਈ 52 ਨਸ਼ਾ ਮੁਕਤੀ ਕੇਂਦਰ ਖੋਲੇ ਗਏ ਹਨ। ਸਰਕਾਰੀ ਮੈਡੀਕਲ ਕਾਲਜਾਂ ਵਿਚ ਵੀ ਨਸ਼ਾ ਮੁਕਤੀ ਬੋਰਡ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, 13 ਜਿਲ੍ਹਿਆਂ ਦੇ ਸਿਵਲ ਹਸਪਤਾਲਾਂ ਵਿਚ ਨਸ਼ਾ ਮੁਕਤੀ ਕੇਂਦਰ ਬਣਾਏ ਗਏ ਹਨ।

          ਮੁੱਖ ਮੰਤਰੀ ਨੇ ਦਸਿਆ ਕਿ ਬੱਚਿਆਂ ਅਤੇ ਨੌਜੁਆਨਾਂ ਨੂੰ ਨਸ਼ੇ ਦੀ ਲੱਤ ਤੋਂ ਬਚਾਉਣ ਲਈ ਇਕ ਪ੍ਰੋਗ੍ਰਾਮ ਧਾਕੜ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਹੋਰ ਵਿਦਿਅਕ ਸੰਸਥਾਨਾਂ ਦੇ ਪੱਧਰ ‘ਤੇ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਨਸ਼ੀਲੇ ਪਦਾਰਥ ਦੀ ਤਸਕਰੀ ਅਤੇ ਵਿਕਰੀ ‘ਤੇ ਪ੍ਰਭਾਵੀ ਢੰਗ ਨਾਲ ਰੋਕ ਲਗਾਉਣ ਲਈ ਹਰਿਆਣਾ ਵਿਚ ਜਿਲ੍ਹਾ, ਰੇ੧ ਅਤੇ ਰਾਜ ਪੱਧਰ ‘ਤੇ ਏਂਟੀ ਨਾਰਕੋਟਿਕਸ ਸੈਲਸ ਸਥਾਪਿਤ ਕੀਤੇ ਗਏ ਹਨ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸੀਂ ਸਾਰਿਆਂ ਦੀ ਜਿਮੇਵਾਰੀ ਬਣਦੀ ਹੈ ਕਿ ਨੌਜੁਆਨ ਪੀੜੀ ਨੂੰ ਨਸ਼ੀਲੇ ਪਦਾਰਥ ਦੇ ਸੇਵਨ ਤੋਂ ਹੋਣ ਵਾਲੇ ਨੁਕਸਾਨ ਦੇ ਪ੍ਰਤੀ ਜਾਗਰੁਕ ਕਰਨ। ਇਹ ਬਹੁਤ ਜਰੂਰੀ ਹੈ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਮੇਂ ਦੇਣ ਅਤੇ ਉਨ੍ਹਾਂ ਦੀ ਗੱਲ ਸੁਨਣ। ਉਨ੍ਹਾਂ ਨੂੰ ਸਹੀ ਮਾਰਗਦਰਸ਼ਨ ਦੇਣ। ਪ੍ਰੋਗ੍ਰਾਮ ਦੇ ਆਖੀਰ ਵਿਚ ਮੁੱਖ ਮੰਤਰੀ ਨੇ ਮੌਜੂਦ ਲੋਕਾਂ ਨੂੰ ਨਸ਼ਾ ਨਾ ਕਰਨ ਅਤੇ ਆਪਣੇ ਰਿਸ਼ਤੇਦਾਰਾਂ ਦਾ ਨਸ਼ਾ ਛੜਾਉਣ ਦੀ ਸੁੰਹ ਵੀ ਦਿਵਾਈ

Post Views: 67
Previous Post

ਮੁੱਖ ਮੰਤਰੀ ਨੇ ਕਾਲਕਾਵਾਸੀਆਂ ਨੂੰ ਦਿੱਤੀ ਸੌਗਾਤ, ਲਗਭਗ 25 ਕਰੋੜ ਰੁਪਏ ਲਾਗਤ ਦੀ 3 ਪਰਿਯੋਜਨਾਵਾਂ ਦਾ ਕੀਤਾ ਉਦਘਾਟਨ

Next Post

19 dec 2024 e-paper

Next Post

19 dec 2024 e-paper

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982