ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਐਲਾਨ ਕੀਤਾ ਕਿ 17ਵੀਂ ਲੋਕ ਸਭਾ ਦਾ ਅੰਤਿਮ ਬਜਟ ਸੈਸ਼ਨ 31 ਜਨਵਰੀ ਤੋਂ 9 ਫਰਵਰੀ ਦੇ ਵਿਚਕਾਰ ਹੋਵੇਗਾ। ਇਸ ਦੌਰਾਨ ਅੰਤਰਿਮ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ। ਅਪ੍ਰੈਲ-ਮਈ ‘ਚ ਲੋਕ ਸਭਾ ਚੋਣਾਂ ਤੋਂ ਬਾਅਦ ਬਣਨ ਵਾਲੀ ਨਵੀਂ ਸਰਕਾਰ ਬਾਅਦ ‘ਚ ਪੂਰਾ ਬਜਟ ਪੇਸ਼ ਕਰੇਗੀ। 17ਵੀਂ ਲੋਕ ਸਭਾ ਦਾ ਕਾਰਜਕਾਲ 16 ਜੂਨ ਨੂੰ ਖਤਮ ਹੋਵੇਗਾ, ਇਸ ਲਈ ਆਮ ਚੋਣਾਂ ਦੇ ਐਲਾਨ ਤੋਂ ਪਹਿਲਾਂ ਸੰਸਦ ਦਾ ਇਹ ਆਖਰੀ ਸੈਸ਼ਨ ਹੋਵੇਗਾ। ਘੋਸ਼ਣਾਕਾਰ

