No Result
View All Result
Thursday, March 5, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮਜ਼ਦੂਰਾਂ/ਦਲਿਤਾਂ ਦੇ ਘੋਲ ਨੂੰ ਮਘਾਉਣ ਲਈ ਪਟਿਆਲਾ ਦੇ 50 ਪਿੰਡਾਂ ‘ਚ ਰੈਲੀਆਂ ਕਰਨ ਦਾ ਐਲਾਨ

admin by admin
in BREAKING, COVER STORY, National
0
ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮਜ਼ਦੂਰਾਂ/ਦਲਿਤਾਂ ਦੇ ਘੋਲ ਨੂੰ ਮਘਾਉਣ ਲਈ ਪਟਿਆਲਾ ਦੇ 50 ਪਿੰਡਾਂ ‘ਚ ਰੈਲੀਆਂ ਕਰਨ ਦਾ ਐਲਾਨ
0
SHARES
0
VIEWS
Share on FacebookShare on Twitter

ਪਟਿਆਲਾ,(ਪ੍ਰੈਸ ਕੀ ਤਾਕਤ ਬਿਊਰੋ): ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪਟਿਆਲਾ ਦੀ ਨਹਿਰੂ ਪਾਰਕ ਪਟਿਆਲਾ ਵਿਖੇ ਜ਼ੋਨਲ ਪ੍ਰਧਾਨ ਮੁਕੇਸ਼ ਮਲੋਦ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਸਰਗਰਮ ਆਗੂਆਂ ਦੀ ਮੀਟਿੰਗ ਕੀਤੀ  ਗਈ ਜਿਸ ਵਿੱਚ ਆਗੁਆਂ ਨੇ ਲੋਕ ਸੰਘਰਸ਼ ਨੂੰ ਮਘਾਉਣ ਲਈ  ਪਟਿਆਲਾ ਦੇ ਲਗਭਗ 50 ਪਿੰਡਾਂ ਵਿੱਚ ਰੈਲੀਆਂ ਕਰਨ ਦਾ ਐਲਾਨ ਕੀਤਾ  ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਜੋਨਲ ਆਗੂ ਗੁਰਵਿੰਦਰ ਬੌੜਾਂ, ਧਰਮਵੀਰ ਹਰੀਗੜ੍ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਮਿੱਥ ਕੇ ਮਜ਼ਦੂਰਾਂ ਦਾ ਮਜਾਕ ਬਣਾ ਰਹੀ ਹੈ। ਇਸ ਲਈ ਆਗੂਆਂ ਨੇ ਕਿਹਾ ਕਿ ਸੀਲਿੰਗ ਐਕਟ ਲਾਗੂ ਕਰਕੇ ਵਾਧੂ ਜਮੀਨਾਂ ਬੇਜ਼ਮੀਨਿਆ ਮਜ਼ਦੂਰਾਂ ਅਤੇ ਛੋਟੇ ਕਿਸਾਨਾਂ ਚ ਵੰਡਣ ,ਪੰਚਾਇਤੀ ਜਮੀਨਾਂ ਦੇ ਤੀਜੇ ਹਿੱਸੇ ਨੂੰ ਪੱਕਾ ਦੇਣ, ਨਜ਼ੂਲ ਜਮੀਨਾਂ ਦੇ ਮਾਲਕੀ ਹੱਕ ਦੇਣ, ਮਜ਼ਦੂਰਾਂ ਲਈ ਪੱਕੀ ਦਿਹਾੜੀ ਦਾ ਪ੍ਰਬੰਧ ਕਰਨ, ਲਾਲ ਲਕੀਰ ਦੇ ਮਕਾਨਾਂ ਦੀ ਮਾਲਕੀ ਅਤੇ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਤੇ ਕਰਜੇ ਲੈਣ ਸਬੰਧੀ ਲੜਾਈ ਤੇਜ ਕਰਨ ਲਈ 20 ਜਨਵਰੀ ਤੋਂ ਪਿੰਡਾਂ ‘ਚ ਰੈਲੀਆਂ ਸ਼ੁਰੂ ਕੀਤੀਆਂ ਜਾਣਗੀਆ ਅਤੇ ਫਿਰ ਲਾਮਬੰਦੀ ਕਰਕੇ 20 ਫਰਵਰੀ ਨੂੰ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸਾਂਝੇ ਸੱਦੇ ਤੇ ਜ਼ਿਲ੍ਹੇ ਦੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਤੇ ਵੱਡੀ ਗਿਣਤੀ ਚ ਧਰਨੇ ਦਿਤੇ ਜਾਣਗੇ।

ਆਗੂਆਂ ਨੇ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕੀਤਾ। ਇਸ ਮੌਕੇ ਬਲਾਕ ਆਗੂ ਸੁਖਪਾਲ ਕਾਦਰਾਬਾਦ, ਰਣਧੀਰ ਸਿੰਘ, ਬਲਵੀਰ ਸੁਰਾਜਪੁਰ ਨੇ ਕਿਹਾ ਕਿ ਪਿਛਲੇ ਦਿਨੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਲਗਭਗ 23  ਦਿਨ ਡੀ.ਸੀ ਦਫ਼ਤਰ ਪਟਿਆਲਾ ਅੱਗੇ  ਪੱਕਾ ਮੋਰਚਾ ਲਾਉਣ ਤੋਂ ਬਾਅਦ ਡੀ.ਸੀ ਪਟਿਆਲਾ ਨਾਲ ਮੀਟਿੰਗ ਹੋਈ ਡੀ.ਸੀ ਪਟਿਆਲਾ ਵੱਲੋਂ ਸੰਬੰਧਿਤ ਅਧਿਕਾਰੀਆਂ ਏ.ਡੀ.ਸੀ(ਡੀ),ਡੀ.ਡੀ.ਪੀ.ਓ,ਡੀ.ਆਰ,ਏ.ਐਲ.ਸੀ ਨੂੰ ਮਜ਼ਦੂਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਹੱਲ ਕਰਨ ਦੇ ਆਦੇਸ਼ ਦਿੱਤੇ ਪਰ ਉਨ੍ਹਾਂ ਵੱਲੋਂ ਕਿਸੇ ਵੀ ਮਸਲੇ ਤੇ ਗੰਭੀਰਤਾ ਨਹੀਂ ਦਿਖਾਈ ਜਿਸ ਨਾਲ ਮਜ਼ਦੂਰਾਂ ਵਿਚ ਭਾਰੀ ਰੋਸ਼ ਹੈ ਇਸ ਲਈ ਉਨ੍ਹਾਂ ਮੰਗਾਂ ਦਾ ਹੱਲ ਕਰਾਉਣ ਲਈ ਮੁੜ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਉਪਰੋਕਤ ਤੋਂ ਬਿਨਾਂ ਜ਼ੋਨਲ ਖਜਾਨਚੀ ਬਿੱਕਰ ਹਥੋਆ, ਰਣਧੀਰ ਕਾਦਰਾਬਾਦ, ਰਣਧੀਰ ਕਕਰਾਲਾ, ਰਾਜਪਾਲ ਸਿੰਘ ਆਲਮਪੁਰ,ਹਰਨੇਕ ਸਿੰਘ,ਨੋਨੀ ਮੱਲ੍ਹੇਵਾਲ, ਸੰਦੀਪ ਕੌਰ, ਚਰਨਜੀਤ ਕੌਰ,ਸੱਜੂ ਸਿੰਘ ਧਨੌਰੀ,ਮੇਜਰ ਸਿੰਘ, ਰਾਮਪਾਲ ਸਿੰਘ ਸਧਾਰਨਪੁਰ ਅਤੇ ਹੋਰ ਆਗੂ ਸ਼ਾਮਲ ਰਹੇ।

Post Views: 148
Tags: 'Punjab Dalit Groups Supported The Farm ProtestsA Brief History of Modern India - N.C. JINDAL PUBLIC SCHOOLArticulating an Alternative Dalit Agenda in East PunjabCitizenship Amendment Act protestsDalit History Month - Neglected histories and Untold storiesDalits fight against all odds for promised lands across IndiaFist For Farm: How Punjab's Dalits Are Fighting ... - IndiaSpendHow Dalits reclaimed their right to land in Punjabjuly-dec-2017.pdf - Panjab University Research Journal -ArtsNational Commission on Farmers - Ministry of AgricultureOnliner Current Affairs GK - National Questions & AnswersPM distributes title deeds (hakku patra) to about fifty thousandSouth Asia Multidisciplinary Academic Journal
Previous Post

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ

Next Post

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਬਣੇ ਅੱਤਵਾਦੀ ਲਖਬੀਰ ਲੰਡਾ ਨਾਲ ਸਬੰਧਤ ਵਿਅਕਤੀਆਂ ‘ਤੇ ਸੂਬਾ ਪੱਧਰੀ ਛਾਪੇਮਾਰੀ

Next Post
ਪੰਜਾਬ ਪੁਲਿਸ ਵੱਲੋਂ ਗੈਂਗਸਟਰ ਬਣੇ ਅੱਤਵਾਦੀ ਲਖਬੀਰ ਲੰਡਾ ਨਾਲ ਸਬੰਧਤ ਵਿਅਕਤੀਆਂ ‘ਤੇ ਸੂਬਾ ਪੱਧਰੀ ਛਾਪੇਮਾਰੀ

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਬਣੇ ਅੱਤਵਾਦੀ ਲਖਬੀਰ ਲੰਡਾ ਨਾਲ ਸਬੰਧਤ ਵਿਅਕਤੀਆਂ ‘ਤੇ ਸੂਬਾ ਪੱਧਰੀ ਛਾਪੇਮਾਰੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982