-ਸੂਬਾ ਪੱਧਰੀ ਖੇਡਾਂ ਦੇ ਅਖੀਰਲੇ ਦਿਨ ਹੋਏ ਦਿਲਚਸਪ ਮੁਕਾਬਲੇ
ਪਟਿਆਲਾ 24 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਬੱਡੀ ਸਰਕਲ ਗੇਮ ਦੇ ਵੱਖ-ਵੱਖ ਉਮਰ ਵਰਗਾਂ ਵਿੱਚ ਮੁਕਾਬਲੇ ਹੋਏ। ਇਸ ਮੌਕੇ ਐਮ.ਐਲ.ਏ. ਘਨੌਰ ਗੁਰਲਾਲ ਸਿੰਘ ਘਨੌਰ ਨੇ ਇਹਨਾਂ ਖੇਡਾਂ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਹਰਪਿੰਦਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਵੱਲੋਂ ਐਮ.ਐਲ.ਏ. ਗੁਰਲਾਲ ਸਿੰਘ ਘਨੌਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਕਬੱਡੀ ਸਰਕਲ ਦੀਆਂ ਖੇਡਾਂ ਹੋਈਆਂ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਸੂਬਾ ਪੱਧਰੀ ਖੇਡਾਂ ਵਿੱਚ ਲਗਭਗ 7000 ਖਿਡਾਰੀਆਂ ਅਤੇ ਖਿਡਾਰਨਾਂ ਵੱਲੋਂ ਭਾਗ ਲਿਆ ਗਿਆ। ਪੰਜਾਬ ਸਰਕਾਰ ਵੱਲੋਂ ਪਹਿਲੇ ਸਥਾਨ ਤੇ ਆਉਣ ਵਾਲੇ ਖਿਡਾਰੀਆਂ ਨੂੰ 10,000 ਰੁਪਏ, ਦੂਜੇ ਸਥਾਨ ਤੇ ਆਉਣ ਵਾਲੇ ਨੂੰ 7000 ਰੁਪਏ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਨੂੰ 5000 ਰੁਪਏ ਦਾ ਇਨਾਮ ਵਜੋਂ ਦਿੱਤੇ ਜਾਣੇ ਹਨ।
ਇਸੇ ਮੌਕੇ ਤੇ ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਸਮੂਹ ਕੌਚਿਜ਼ ਸਾਹਿਬਾਨਾਂ ਦਾ ਤੇ ਡਿਊਟੀ ਤੇ ਤਾਇਨਾਤ ਸਾਰੇ ਆਫਿਸ਼ੀਅਲਜ਼, ਸਾਰੇ ਮਹਿਮਾਨਾਂ ਦਾ, ਦਫ਼ਤਰੀ ਸਟਾਫ਼ ਦਾ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਜਿਨ੍ਹਾਂ ਨੇ ਸੂਬਾ ਪੱਧਰੀ ਟੂਰਨਾਮੈਂਟ ਨੂੰ ਕਰਵਾਉਣ ਵਿੱਚ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ।
ਸ੍ਰ. ਹਰਪਿੰਦਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਨੇ ਇਹਨਾਂ ਸੂਬਾ ਪੱਧਰੀ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ: 23 ਅਕਤੂਬਰ 2023 ਨੂੰ ਇਹਨਾਂ ਖੇਡਾਂ ਦੇ ਕਬੱਡੀ ਸਰਕਲ ਸਟਾਈਲ ਅੰਡਰ 20 ਉਮਰ ਵਰਗ ਲੜਕਿਆ ਵਿੱਚ ਜਲੰਧਰ ਦੀ ਟੀਮ ਨੇ ਪਹਿਲਾ, ਸੰਗਰੂਰ ਦੀ ਟੀਮ ਨੇ ਦੂਜਾ ਸਥਾਨ ਅਤੇ ਫ਼ਰੀਦਕੋਟ ਤੇ ਮਾਨਸਾ ਦੀ ਟੀਮਾਂ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸੀਨੀਅਰ ਵਰਗ ਲੜਕਿਆ ਵਿੱਚ ਮਾਨਸਾ ਦੀ ਟੀਮ ਨੇ ਪਹਿਲਾ,ਸੰਗਰੂਰ ਨੇ ਦੂਜਾ ਅਤੇ ਪਟਿਆਲਾ ਤੇ ਫ਼ਰੀਦਕੋਟ ਦੀਆਂ ਟੀਮਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਖੋ-ਖੋ ਖੇਡ ਵਿੱਚ ਪਟਿਆਲਾ 32 ਅੰਕਾਂ ਨਾਲ ਓਵਰਆਲ ਚੈਂਪੀਅਨ ਰਿਹਾ।ਇਸੇ ਤਰ੍ਹਾਂ ਸੰਗਰੂਰ ਦੀ ਟੀਮ 27 ਅੰਕਾਂ ਨਾਲ ਰਨਰ ਅੱਪ ਰਹੀ।