ਮੁੱਖ ਮੰਤਰੀ ਨੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੀ ਪ੍ਰਚਾਰ ਮੁਹਿੰਮ ਦੀ ਪੰਪਲੇਟ ਦੀ ਵੀ ਕੀਤੀ ਘੁੰਡ ਚੁਕਾਈ
ਮੁੱਖ ਮੰਤਰੀ ਨੇ ਲੋਕ ਰੰਗ ਸਾਂਝ ਪ੍ਰੋਗ੍ਰਾਮ ਵਿਚ ਕੀਤੀ ਸ਼ਿਰਕਤ, ਕਲਾਕਾਰਾਂ ਨੇ ਸ਼ਾਨਦਾਰ ਸਭਿਆਚਾਰਕ ਪ੍ਰੋਗ੍ਰਾਮ ਕੀਤੇ ਪੇਸ਼
ਚੰਡੀਗੜ੍ਹ, 27 ਜੂਨ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਨਸ਼ਾ ਮੁਕਤ ਹਰਿਆਣਾ ਮੁਹਿੰਮ ਦੇ ਤਹਿਤ ਸਭਿਆਚਾਰਕ ਪ੍ਰੋਗ੍ਰਾਮਾਂ ਰਾਹੀਂ ਭਜਨ, ਨਾਟਕ ਵੱਲੋਂ ਨਸ਼ੇ ਦੇ ਬੁਰੇ ਪ੍ਰਭਾਵਾਂ ਦੇ ਬਾਰੇ ਲੋਕਾਂ ਨੂੰ ਜਾਗਰੁਕ ਕੀਤਾ ਜਾਵੇਗਾ ਤਾਂ ਜੋ ਸੂਬੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ। ਇਸ ਦੇ ਲਈ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਵੱਲੋਂ ਵਿਆਪਕ ਪੱਧਰ ‘ਤੇ ਵਿਸ਼ੇਸ਼ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ।
ਮੁੱਖ ਮੰਤਰੀ ਪੰਚਕੂਲਾ ਵਿਚ ਨਸ਼ੀਲੀ ਦਵਾਈਆਂ ਦੇ ਗਲਤ ਵਰੋਤ ਅਤੇ ਅਵੈਧ ਤਸਕਰੀ ਦੇ ਖਿਲਾਫ ਕੌਮਾਂਤਰੀ ਦਿਵਸ ਦੇ ਮੌਕੇ ‘ਤੇ ਸੋਮਵਾਰ ਦੇਰ ਸ਼ਾਮ ਨਸ਼ਾ ਮੁਕਤ ਹਰਿਆਣਾ ਮੁਹਿੰਮ ਦੇ ਤਹਿਤ ਪ੍ਰਬੰਧਿਤ ਲੋਕ ਰੰਗ ਸਾਂਝ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ। ਮੁੱਖ ਮੰਤਰੀ ਨੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਵੱਲੋਂ ਚਲਾਏ ਜਾਣ ਵਾਲੇ ਪ੍ਰਚਾਰ ਮੁਹਿੰਮ ਦੀ ਪੰਪਲੇਟ ਦੀ ਵੀ ਘੁੰਡ ਚੁਕਾਈ ਵੀ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਨਸ਼ਾ ਮੁਕਤ ਮੁਹਿੰਮ ਵਿਚ ਲੋਕ ਕਲਾਕਾਰਾਂ ਵੱਲੋਂ ਫੋਕ ਰਾਗਿਨੀ ਅਤੇ ਨਾਟਕ ਰਾਹੀਂ ਹਰਿਆਣਵੀਂ ਭਾਸ਼ਾ ਵਿਚ ਲੋਕਾਂ ਨੂੰ ਨਸ਼ੇ ਦੀ ਆਦਤ ਨੂੰ ਛੱਡਣ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਵਿਸ਼ੇਸ਼ ਪ੍ਰਚਾਰ-ਪ੍ਰਸਾਰ ਮੁਹਿੰਮ ਵਿਚ ਪਿੰਡਾਂ ਦੇ ਪਬਲਿਕ ਸਥਾਨਾਂ , ਸਕੂਲਾਂ ਅਤੇ ਕਾਲਜਾਂ ਵਿਚ ਭਜਨ ਅਤੇ ਨਾਟਕ ਮੰਡਲੀਆਂ ਵੱਲੋਂ ਲਗਾਤਾਰ ਪ੍ਰੋਗ੍ਰਾਮ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਨਸ਼ੇ ਨਾਲ ਵਿਅਕਤੀ, ਪੈਸੇ ਅਤੇ ਵਿਚਾਰਾਂ ਨਾਲ ਬਰਬਾਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਨਸ਼ੇ ਤੋਂ ਪੀੜਤ ਵਿਅਕਤੀ ਮਾਨਸਿਕ ਅਤੇ ਸ਼ਰੀਰਿਕ ਰੂਪ ਨਾਲ ਖੋਖਲਾ ਹੋ ਜਾਂਦਾ ਹੈ, ਜਿਸ ਦੀ ਭਰਪਾਈ ਨਾਮੂਕਿਨ ਹੋ ਜਾਂਦੀ ਹੈ। ਇਸ ਲਈ ਹਰਿਆਣਾ ਵਿਚ ਪਹਿਲੀ ਵਾਰ ਨਸ਼ੇ ਨੂੰ ਦੂਰ ਕਰਨ ਲਈ ਨਸ਼ਾ ਮੁਕਤੀ ਮੁਹਿੰਮ ਚਲਾਉਣੀ ਜਰੂਰੀ ਹੋ ਗਈ ਤਾਂ ਜੋ ਸੂਬੇ ਤੋਂ ਇਸ ਸਮਾਜਿਕ ਬੁਰਾਈ ਦਾ ਉਨਮੂਲਨ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਚਾਰ ਮੁਹਿੰਮ ਵਿਚ ਸਮਾਜਿਕ , ਧਾਰਮਿਕ ਸੰਸਥਾਵਾਂ ਦਾ ਵੀ ਭਰਪੂਰ ਸਹਿਯੋਗ ਲਿਆ ਜਾਵੇਗਾ ਅਤੇ ਇਸ ਮੁਹਿੰਮ ਨੂੰ ਪਿੰਡ ਸਕੂਲ, ਕਾਲਜ ਪੱਧਰ ਤੋਂ ਹੀ ਸਰਗਰਮ ਕਰ ਹਰ ਵਿਅਕਤੀ ਨੂੰ ਨਸ਼ਾ ਮੁਕਤ ਮੁਹਿੰਮ ਨਾਲ ਜੋੜਿਆ ਜਾਵੇਗਾ।
ਮੁੱਖ ਮੰਤਰੀ ਨੇ ਕਲਾਕਾਰਾਂ ਦਾ ਪ੍ਰਗਟਾਇਆ ਧੰਨਵਾਦ
ਲੋਕ ਰੰਗ ਸਾਂਝ ਸਭਿਆਚਾਰਕ ਪ੍ਰੋਗ੍ਰਾਮ ਵਿਚ ਕਲਾਕਾਰਾਂ ਵੱਲੋਂ ਰਾਗਿਨੀ – ਦਾਰੂ ਦੁਸ਼ਮਨ ਹੋ ਮਾਨਸ ਕੀ ਨਾ ਪੀਨੀ ਪਿਆਨੀ ਚਾਹੀਏ, ਕਰਨ ਸ਼ਰੀਰ ਦਾ ਨਾਂਸ਼ ਆਦਮੀ ਨਾ ਅਕੱਲ ਆਨੀ ਚਾਹੀਏ, ਸੁਣਾਈ ਗਈ ਤੇ ਬੇਟੀ ਬਚਾਓ-ਨਸ਼ਾ ਭਗਾਓ ਨਾਟਕ ਦਾ ਮੰਚਨ ਕੀਤਾ ਗਿਆ, ਜਿਸ ‘ਤੇ ਦਰਸ਼ਕਾਂ ਨੇ ਖੂਬ ਤਾਲੀਆਂ ਵਜਾਈਆਂ। ਇਸ ਤੋਂ ਇਲਾਵਾ ਨੌ ਸਾਲ ਕਰੈ ਕਮਾਲ , ਹੈਲਥ ਕਾਰਡ ਬਣਵਾ ਲੋ , ਚਿਰਾਯੂ ਕਾ ਫਾਇਦਾ ਉਠਾ ਲੋ ਨਾਮਕ ਵਿਕਾਸਤਾਮਕ ਗੀਤਾ ਵੀ ਪੇਸ਼ ਕੀਤੇ ਗਏ। ਮੁੱਖ ਮੰਤਰੀ ਨੇ ਸ਼ਾਨਦਾਰ ਪੇਸ਼ਗੀ ਦੇਣ ਲਈ ਸਾਰੇ ਕਲਾਕਾਰਾਂ ਦਾ ਧੰਨਵਾਦ ਪ੍ਰਗਟਾਇਆ।