ਜਿਸ ਦਾ ਹੱਕ ਹੈ, ਉਸ ਨੂੰ ਉਸ ਦਾ ਹੱਕ ਜਰੂਰ ਮਿਲੇਗਾ, ਹੁਣ ਕਿਸੇ ਦਾ ਹੱਕ ਕੋਈ ਖੋਹ ਨਹੀਂ ਸਕਦਾ ] ਮਨੋਹਰ ਲਾਲ
ਜਨ ਸੰਵਾਦ ਪ੍ਰੋਗ੍ਰਾਮ ਦੇ ਤਹਿਤ ਸਾਰੇ 6000 ਪਿੰਡਾਂ ਨੂੰ ਕਵਰ ਕਰਨ ਦਾ ਟੀਚਾ
ਚੰਡੀਗੜ੍ਹ, 28 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿਚ ਵਾਂਝਿਆਂ, ਗਰੀਬਾਂ ਤੇ ਜਰੂਰਤਮੰਦਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਪਾਰਦਰਸ਼ੀ ਤੇ ਤੁਰੰਤ ਦੇ ਰਹੀ ਹੈ। ਸਰਕਾਰ ਦਾ ਮੁੱਖ ਟੀਚਾ ਇਹੀ ਹੈ ਕਿ ਜਿਸ ਦਾ ਹੱਕ ਹੈ ਉਸ ਦਾ ਹੱਕ ਜਰੂਰ ਮਿਲੇਗਾ। ਹੁਣ ਕਿਸੇ ਦਾ ਹੱਕ ਕੋਈ ਖੋਹ ਨਹੀਂ ਸਕਦਾ ਹੈ। ਸੂਬਾ ਸਰਕਾਰ ਸੱਭ ਦੇ ਲਈ ਹਿੱਤਕਾਰੀ ਹੋਵੇ, ਅਜਿਹੀ ਨੀਤੀਆਂ ਬਣਾ ਕੇ ਜਮੀਨੀ ਪੱਧਰ ਤਕ ਯੋਜਨਾਵਾਂ ਦਾ ਲਾਭ ਪਹੁੰਚਾ ਰਹੀ ਹੈ, ਜਿਸ ਨਾਲ ਅੱਜ ਸੂਬੇ ਦਾ ਹਰ ਵਰਗ ਖੁਸ਼ਹਾਲ ਹੈ।
ਮੁੱਖ ਮੰਤਰੀ ਅੱਜ ਇੱਥੇ ਆਪਣੇ ਨਿਵਾਸ ਸੰਤ ਕਬੀਰ ਕੁਟੀਰ ‘ਤੇ ਪ੍ਰਬੰਧਿਤ ਪ੍ਰੋਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਡੀ ਸਰਕਾਰ ਅੰਤੋਂਦੇਯ ਦਰਸ਼ਨ ਦੇ ਅਨੁਰੂਪ ਸੂਬੇ ਦੇ ਆਖੀਰੀ ਲਾਇਨ ਵਿਚ ਖੜੇ ਵਿਅਕਤੀ ਦੇ ਉਥਾਨ ਲਈ ਕੰਮ ਕਰ ਰਹੀ ਹੈ। ਇਸੀ ਲੜੀ ਵਿਚ 2 ਨਵੰਬਰ ਨੂੰ ਕਰਨਾਲ ਵਿਚ ਅੰਤੋਂਦੇਯ ਸਮੇਲਨ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਵਿਚ ਆਯੂਸ਼ਮਾਨ ਭਾਰਤ ਯੋਜਨਾ, ਪੈਂਸ਼ਨ ਸਕੀਮ ਤੇ ਹੋਰ ਸਹੂਲਤਾਂ ਦੇ ਲਾਭਕਾਰਾਂ ਨੂੰ ਬੁਲਾਇਆ ਜਾਵੇਗਾ। ਇਸ ਸਮੇਲਨ ਵਿਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਵਿਸ਼ੇਸ਼ ਰੂਪ ਨਾਲ ਸ਼ਿਰਕਤ ਕਰਣਗੇ।
ਜਨ ਸੰਵਾਦ ਪ੍ਰੋਗ੍ਰਾਮ ਤਹਿਤ ਸਾਰੇ 6000 ਪਿੰਡਾਂ ਨੂੰ ਕਵਰ ਕਰਨ ਦਾ ਟੀਚਾ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਸਮੇਂ ਸੂਬੇ ਵਿਚ ਜਨ ਸੰਵਾਦ ਪ੍ਰੋਗ੍ਰਾਮ ਚੱਲ ਰਹੇ ਹਨ। ਉਨ੍ਹਾਂ ਦੇ ਜਨ ਸੰਵਾਦ ਪ੍ਰੋਗ੍ਰਾਮ ਤੋਂ ਇਲਾਵਾ, ਸਾਂਸਦ ਅਤੇ ਵਿਧਾਇਕਾਂ ਵੱਲੋਂ ਵੀ ਜਨ ਸੰਵਾਦ ਪ੍ਰੋਗ੍ਰਾਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ 6000 ਪਿੰਡਾਂ ਵਿਚ ਜਨ ਸੰਵਾਦ ਪ੍ਰੋਗ੍ਰਾਮ ਕਰਨ ਦਾ ਟੀਚਾ ਹੈ। ਹੁਣ ਤਕ ਲਗਭਗ 1000 ਪਿੰਡਾਂ ਵਿਚ ਇਹ ਪ੍ਰੋਗ੍ਰਾਮ ਹੋ ਚੁੱਕੇ ਹਨ। ਬਾਕੀ 5000 ਪਿੰਡਾਂ ਵਿਚ ਆਉਣ ਵਾਲੇ ਮਹੀਨਿਆਂ ਵਿਚ ਇਹ ਪ੍ਰੋਗ੍ਰਾਮ ਕੀਤੇ ਜਾਣਗੇ, ਤਾਂ ਜੋ ਲੋਕਾਂ ਦੀ ਸਮਸਿਆਵਾਂ ਤੇ ਸ਼ਿਕਾਇਤਾਂ ਦਾ ਤੁਰੰਤ ਨਿਪਟਾਨ ਯਕੀਨੀ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਭਾਜਪਾ ਹਰਿਆਣਾ ਦੇ ਨਵੇਂ ਨਿਯੁਕਤ ਸੂਬਾ ਪ੍ਰਧਾਨ ਨਾਇਬ ਸੈਨੀ ਨੂੰ ਦਿੱਤੀ ਵਧਾਈ ਅਤੇ ਸ਼ੁਭਕਾਮਨਾਵਾਂ
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਲੋਕਸਭਾ ਸਾਂਸਦ ਅਤੇ ਭਾਜਪਾ ਹਰਿਆਣਾ ਦੇ ਨਵੇਂ ਨਿਯੁਕਤ ਸੂਬਾ ਪ੍ਰਧਾਨ ਸ੍ਰੀ ਨਾਇਬ ਸਿੰਘ ਸੈਨੀ ਨੂੰ ਉਨ੍ਹਾਂ ਦੇ ਨਵੀਂ ਜਿਮੇਵਾਰੀ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸਿਰਫ ਭਾਜਪਾ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ, ਜਿੱਥੇ ਆਮ ਕਾਰਜਕਰਤਾ ਨੂੰ ਵੀ ਉੱਚ ਅਹੁਦੇ ਦੀ ਜ੍ਰਿਮੇਵਾਰੀ ਮਿਲ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸ੍ਰੀ ਨਾਇਬ ਸੈਨੀ ਨਾਲ ਲੰਬਾ ਜੁੜਾਵ ਰਿਹਾ ਹੈ ਅਤੇ ਲੰਬੇ ਸਮੇਂ ਤਕ ਨਾਲ ਕੰਮ ਕੀਤਾ ਹੈ। ਹੁਣ ਅਸੀਂ ਸਾਰੇ ਮਿਲ ਕੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸੱਭਕਾ ਸਾਥ-ਸੱਭਕਾ ਵਿਕਾਸ-ਸੱਭਕਾ ਪ੍ਰਯਾਸ-ਸੱਭਕਾ ਵਿਸ਼ਵਾਸ ਦੇ ਮੂਲਮੰਤਰ ‘ਤੇ ਚਲਦੇ ਹੋਏ ਇਕ ਟੀਮ ਵਜੋ ਕੰਮ ਕਰਣਗੇ।
ਇਸ ਮੌਕੇ ‘ਤੇ ਲੋਕਸਭਾ ਸਾਂਸਦ ਅਤੇ ਭਾਜਪਾ ਹਰਿਆਣਾ ਦੇ ਨਵੇਂ ਨਿਯੁਕਤ ਸੂਬਾ ਪ੍ਰਧਾਨ ਸ੍ਰੀ ਨਾਇਬ ਸਿੰਘ ਸੈਨੀ ਨੇ ਕੇਂਦਰੀ ਅਗਵਾਈ ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਵਿਚ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬੇ ਵਿਚ ਭਲਾਈਕਾਰੀ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਾਰਜਕਰਤਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਰਿਆਂ ਨੂੰ ਕੇਂਦਰ ਤੇ ਸੂਬਾ ਸਰਕਾਰ ਦੀ ਭਲਾਈਕਾਰੀ ਯੋਜਨਾਵਾਂ ਨੂੰ ਘਰ-ਘਰ ਤਕ ਪਹੁੰਚਾਉਣਾ ਹੈ।