ਚੰਡੀਗੜ੍ਹ, 08-05-2023(ਪ੍ਰੈਸ ਕੀ ਤਾਕਤ)– ਹਰਿਆਣਾ ਸਰਕਾਰ ਵੱਲੋਂ ਮਨੀਪੁਰ ਦੇ ਹਿੰਸਾਗ੍ਰਸਤ ਖੇਤਰ ਵਿਚ ਉੱਥੇ ਪੜਾਈ ਕਰਨ ਗਏ ਸੂਬੇ ਦੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਮਨੀਪੁਰ ਦੀ ਹਰ ਸਥਿਤੀ ਦਾ ਅਪਡੇਟ ਲੈ ਰਹੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਲਿਆਉਣ ਲਈ ਪੂਰੀ ਵਿਵਸਥਾ ਕਰਨ। ਸਰਕਾਰ ਨੇ ਵਿਦਿਆਰਥੀਆਂ ਦੀ ਸੂਚੀ ਤਿਆਰ ਕਰ ਲਈ ਹੈ। ਹੁਣ ਤਕ ਪ੍ਰਾਪਤ ਸੂਚਨਾ ਅਨੁਸਾਰ 16 ਵਿਦਿਆਰਥੀ ਮਨੀਪੁਰ ਵਿਚ ਵੱਖ-ਵੱਖ ਸੰਸਥਾਨਾਂ ਵਿਚ ਸਿਖਿਆ ਪ੍ਰਾਪਤ ਕਰ ਰਹੇ ਹਨ, ਜਿਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਨੁੰ ਵਾਪਸ ਲਿਆਇਆ ਜਾਵੇਗਾ।
ਮੁੱਖ ਮੰਤਰੀ ਨੇ ਸੂਬਾ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਹੈ ਅਤੇ 16 ਵਿਦਿਆਰਥੀਆਂ ਤੋਂ ਇਲਾਵਾ ਜੇਕਰ ਕੋਈ ਹੋਰ ਵਿਦਿਆਰਥੀ ਦੀ ਵੀ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਵੀ ਸਹੀ-ਸਲਾਮਤ ਵਾਪਸ ਲਿਆਇਆ ਜਾਵੇਗਾ।
ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਦਫਤਰ ਦੇ ਅਧਿਕਾਰੀ ਮਨੀਪੁਰ ਵਿਚ ਮੁੱਖ ਮੰਤਰੀ ਦਫਤਰ ਦੇ ਅਧਿਕਾਰੀਆਂ ਅਤੇ ਮੁੱਖ ਸਕੱਤਰ ਦੇ ਨਾਲ ਲਗਾਤਾਰ ਸੰਪਰਕ ਵਿਚ ਹਨ ਅਤੇ ਹਰ ਸਥਿਤੀ ਦਾ ਅੱਪਡੇਟ ਲੈ ਰਹੇ ਹਨ। ਮਨੀਪੁਰ ਦੇ ਮੁੱਖ ਸਕੱਤਰ ਨੇ ਦਸਿਆ ਕਿ ਇੱਥੇ ਹਰਿਆਣਾ ਦੇ ਸਾਰੇ ਵਿਦਿਆਰਥੀ ਸੁਰੱਖਿਅਤ ਹੈ ਅਤੇ ਉਨ੍ਹਾਂ ਨੇ ਹਰ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਕਿਸੇ ਵੀ ਤਰ੍ਹਾ ਨਾਲ ਘਬਰਾਉਣ ਦੀ ਜਰੂਰਤ ਨਹੀਂ ਹੈ।
ਬੁਲਾਰੇ ਨੇ ਦਸਿਆ ਕਿ ਹੁਣ ਤਕ ਪ੍ਰਾਪਤ ਸੂਚਨਾ ਅਨੁਸਾਰ ਹਰਿਆਣਾ ਦੇ 5 ਵਿਦਿਆਰਥੀ ਐਨਆਈਟੀ, ਮਨੀਪੁਰ, 8 ਵਿਦਿਆਰਥੀ ਆਈਆਈਟੀ, ਮਨੀਪੁਰ ਅਤੇ 3 ਵਿਦਿਆਰਥੀ ਐਨਐਸਯੂ, ਮਨੀਪੁਰ ਵਿਚ ਸਿਖਿਆ ਪ੍ਰਾਪਤ ਕਰ ਰਹੇਹਨ।ਵਿਦਿਆਰਥੀਆਂ ਨੂੰ ਵਾਪਸ ਹਰਿਆਣਾ ਲਿਆਉਣ ਲਈ ਹਰ ਤਰ੍ਹਾ ਦੀ ਵਿਵਸਥਾ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਕਿਉਂਕਿ, ਹੋਰ ਰਾਜ ਵੀ ਆਪਣੇ ਸੂਬਿਆਂ ਦੇ ਵਿਦਿਆਰਥੀਆਂ ਨੂੰ ਮਨੀਪੁਰ ਤੋਂ ਕੱਢ ਰਹੇ ਹਨ, ਇਸ ਲਈ ਫਲਾਇਟਸ ਦੀ ਵਿਵਸਥਾ ਤੇ ਏਅਰ ਟ੍ਰੈਫਿਕ ਅਨੁਸਾਰ ਹਰਿਆਣਾ ਸਰਕਾਰ ਕੋਲਕਾਤਾ ਤੋਂ ਦਿੱਲੀ ਰੂਟ ‘ਤੇ ਵੀ ਵਿਚਾਰ ਕਰ ਰਹੀ ਹੈ।
ਬੁਲਾਰੇ ਨੇ ਦਸਿਆ ਕਿ ਜਿਸ ਤਰ੍ਹਾ ਸਰਕਾਰ ਨੇ ਯੂਕ੍ਰੇਨ ਵਿਚ ਫਸੇ ਆਪਣੇ ਨਗਾਰਿਕਾਂ ਨੂੰ ਕੱਢਣ ਲਈ ਅਣਥੱਕ ਯਤਨ ਕੀਤੇ ਸਨ ਅਤੇ ਨਾਗਰਿਕਾਂ ਦੀ ਸਲਾਮਤੀ ਵਤਨ ਵਾਪਸੀ ਕਰਵਾਈ ਸੀ, ਉਸੀ ਤਰ੍ਹਾ ਮਨੀਪੁਰ ਦੇ ਹਿਸਾਰਗ੍ਰਸਤ ਖੇਤਰ ਤੋਂ ਵੀ ਵਿਦਿਆਰਥੀਆਂ ਨੂੰ ਸਹੀ ਸਲਾਮਤ ਆਪਣੇ ਘਰ ਲਿਆਇਆ ਜਾਵੇਗਾ।