ਪੰਜਾਬ ‘ਚ ਵੱਡਾ ਹਾਦਸਾ : ਅਬੋਹਰ ਇੱਥੇ ਆਭਾ ਸਿਟੀ ਸੁਕੇਅਰ ‘ਚ ਚੱਲ ਰਹੇ ਕਾਰਨੀਵਾਲ ਮੇਲੇ ਦੌਰਾਨ ਵੱਡਾ ਹਾਦਸਾ ਵਾਪਰਿਆ। ਮੇਲੇ ‘ਚ ਅਚਾਨਕ ਝੂਲਾ ਡਿੱਗਣ ਕਾਰਨ ਲੋਕਾਂ ‘ਚ ਹਾਹਾਕਾਰ ਮਚ ਗਈ। ਚੰਗੀ ਗੱਲ ਇਹ ਰਹੀ ਕਿ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ। ਜਾਣਕਾਰੀ ਮੁਤਾਬਕ ਕਰੀਬ 30 ਫੁੱਟ ਉੱਚੇ ਚੱਲ ਰਹੇ ਝੂਲੇ ‘ਚ ਦਰਜਨਾਂ ਬੱਚੇ ਅਤੇ ਔਰਤਾਂ ਸਵਾਰ ਸਨ, ਜੋ ਵਾਲ-ਵਾਲ ਬਚ ਗਈਆਂ।
ਇਸ ਦੌਰਾਨ ਝੂਲੇ ਦੇ ਪ੍ਰੈਸ਼ਰ ਪਾਈਪ ਫੱਟਣ ਕਾਰਨ ਉਸ ‘ਚੋਂ ਨਿਕਲੀਆਂ ਗਰਮ ਡੀਜ਼ਲ ਦੀਆਂ ਬੌਛਾਰਾਂ ਵੀ ਆਸ-ਪਾਸ ਖੜ੍ਹੇ ਲੋਕਾਂ ‘ਤੇ ਡਿੱਗੀਆਂ, ਜਿਸ ਕਾਰਨ ਮੇਲੇ ‘ਚ ਭਾਜੜ ਮਚ ਗਈ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਝੂਲਾ ਹੌਲੀ-ਹੌਲੀ ਹੇਠਾਂ ਆਇਆ, ਜਿਸ ਕਾਰਨ ਲੋਕਾਂ ਦੀ ਜਾਨ ਬਚ ਗਈ। ਜੇਕਰ ਝੂਲਾ ਪੂਰੀ ਸਪੀਡ ਨਾਲ ਹੇਠਾਂ ਡਿੱਗਦਾ ਤਾਂ ਘੱਟੋ-ਘੱਟ 2 ਦਰਜਨ ਲੋਕ ਮੌਤ ਦਾ ਸ਼ਿਕਾਰ ਹੋ ਜਾਂਦੇ।