No Result
View All Result
Saturday, July 5, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਕੇਂਦਰੀ ਬਜਟ ਨੂੰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦਸਿਆ ਸਾਰਿਆਂ ਲਈ ਹਿਤਕਾਰੀ ਵਿੱਤ ਮੰਤਰੀ ਨੇ ਹਰ ਵਰਗ ਨੂੰ ਧਿਆਨ ਵਿਚ ਰੱਖ ਕੇ ਅਮ੍ਰਿਤ ਬਜਟ ਪੇਸ਼ ਕੀਤਾ – ਮੁੱਖ ਮੰਤਰੀ

admin by admin
in BREAKING, CHANDIGARH, COVER STORY, HARYANA, National, POLITICS
0
ਕੇਂਦਰੀ ਬਜਟ ਨੂੰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦਸਿਆ ਸਾਰਿਆਂ ਲਈ ਹਿਤਕਾਰੀ  ਵਿੱਤ ਮੰਤਰੀ ਨੇ ਹਰ ਵਰਗ ਨੂੰ ਧਿਆਨ ਵਿਚ ਰੱਖ ਕੇ ਅਮ੍ਰਿਤ ਬਜਟ ਪੇਸ਼ ਕੀਤਾ – ਮੁੱਖ ਮੰਤਰੀ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 1 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ) – ਕੇਂਦਰੀ ਬਜਟ ‘ਤੇ ਪ੍ਰਤਿਕ੍ਰਿਆ ਦਿੰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਜੀ ਨੇ ਸਮਾਜ ਦੇ ਹਰ ਵਰਗ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਅਮ੍ਰਿਤ ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਨੇ ਬਜਟ ਵਿਚ ਦੇਸ਼ ਅਤੇ ਸਮਾਜ ਦੇ ਪ੍ਰਤੀ ਸਰਕਾਰ ਦੀ ਜੋ 7 ਪ੍ਰਾਥਮਿਕਤਾਵਾਂ ਦੱਸੀਆਂ ਹਨ ਉਨ੍ਹਾਂ ਤੋਂ ਸਮਾਜ ਦੇ ਹਰ ਵਰਗ ਦੀ ਭਲਾਈ ਹੋਵੇਗੀ। ਅਮ੍ਰਿਤ ਸਮੇਂ ਵਿਚ ਪੇਸ਼ ਕੀਤਾ ਗਿਆ ਇਹ ਬਜਟ ਆਧੁਨਿਕ ਭਾਰਤ ਦੇ ਨਿਰਮਾਣ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗਾ।

          ਮੁੱਖ ਮੰਤਰੀ ਨੇ ਕਿਹਾ ਕਿ ਆਮ ਬਜਟ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਪਨਿਆਂ ਦੇ ਅਨੁਰੂਪ ਦੇਸ਼ ਨੂੰ ਵਿਸ਼ਵ ਦੀ ਮੋਹਰੀ ਅਰਥਵਿਵਸਥਾ ਬਨਾਉਣ ਦੀ ਦਿਸ਼ਾ ਵਿਚ ਸਾਰਥਕ ਸਿੱਦ ਹੋਵੇਗਾ। ਇਹ ਸਿਰਫ ਬਜਟ ਨਹੀਂ ਹੈ, ਸਗੋ ਭਵਿੱਖ ਦੇ ਭਾਰਤ ਦੇ ਅਮ੍ਰਿਤ ਸਮੇਂ ਦਾ ਵਿਜਨ ਪੱਤਰ ਵੀ ਹੈ। ਇਹ ਦੇਸ਼ਵਾਸੀਆਂ ਨੂੰ ਨਵੀਂ ਉਰਜਾ ਦੇਣ ਵਾਲਾ ਸਰਵਵਿਆਪੀ , ਸਰਵਸਪਰਸ਼ੀ ਅਤੇ ਸਰਵ ਸਮਾਵੇਸ਼ੀ ਬਜਟ ਹੈ। ਸੁਸਾਸ਼ਨ, ਗਰੀਬੀ ਉਨਮੁਲਨ, ਸਮਾਜਿਕ -ਆਰਥਿਕ ਬਦਲਾਅ ਅਤੇ ਰੁਜਗਾਰ ਸ੍ਰਿਜਨ ਦਾ ਨਵਾਂ ਅਧਿਆਏ ਲਿਖਣ ਵਿਚ ਇਹ ਅਹਿਮ ਯੋਗਦਾਨ ਦਵੇਗਾ।

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਵਿਕਾਸ ਦੀ ਮੁੱਖਧਾਰਾ ਵਿਚ ਜੋੜਨ ਦਾ ਸੰਕਲਪ ਇਸ ਬਜਟ ਦੇ ਹਰ ਪਹਿਲੂ ਵਿਚ ਨਜਰ ਆਉਂਦਾ ਹੈ। ਇਹ ਬਜਟ ਸਮਾਵੇਸ਼ੀ ਅਤੇ ਭਵਿੱਖਵਾਦੀ ਹੈ, ਜਿਸ ਵਿਚ ਨੌਕਰੀਪੇਸ਼ਾ, ਨੌਜੁਆਨ, ਮਹਿਲਾਵਾਂ ਅਤੇ ਕਿਸਾਨ ਸਾਰਿਆਂ ਦੇ ਮਜਬੂਤੀਕਰਣ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਬਜਟ ਵਿਚ ਢਾਂਚਾਗਤ ਅਵਸਥਾਪਾਨ ਵਿਕਾਸ, ਸਿਹਤ, ਰੁਜਗਾਰ ਸ੍ਰਿਜਨ, ਰਿਹਾਇਸ਼, ਸਮਾਜਿਕ ਭਲਾਈ, ਕਿਸਾਨ ਭਲਾਈ, ਉੱਚ ਸਿਖਿਆ, ਨਵਾਚਾਰ ਅਤੇ ਖੋਜ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਜੋ ਹਰਿਆਣਾ ਦੇ ਲਈ ਲਾਭਕਾਰੀ ਹੋਵੇਗਾ।

          ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਦੇ ਲਈ ਮਹਤੱਵਪੂਰਣ ਕਦਮ ਚੁੱਕ ਰਹੀ ਹੈ। ਮੋਟੇ ਅਨਾਜ ਦੇ ਲਈ ਇੰਡੀਅਨ ਇੰਸਟੀਟਿਯੂਟ ਆਫ ਮਿਲੇਟ ਦਾ ਐਲਾਨ, ਮੱਛੀ ਪਾਲਣ ਅਤੇ ਬਾਗਬਾਨੀ ਖੇਤਰ ਨੂੰ ਪ੍ਰੋਤਸਾਹਨ ਜਾਂ ਫਿਰ 1 ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਨਾਲ ਜੋੜਨ ਵਰਗੇ ਕਈ ਅਜਿਹੇ ਫੈਸਲੇ ਹਨ ਜੋ ਸਾਡੇ ਖੇਤੀਬਾੜੀ ਵਿਵਸਥਾ ਨੂੰ ਹੋਰ ਵੀ ਮਜਬੂਤ ਕਰਣਗੇ।

          ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਭਾਰਤ ਨੂੰ ਤਕਨੀਕ ਨਾਲ ਜੋੜਨ ਲਈ ਇਸ ਬਜਟ ਵਿਚ ਕਾਫੀ ਪ੍ਰਾਵਧਾਨ ਕੀਤੇ ਗਏ ਹਨ। ਡੀਜੀ ਲਾਕਰ ਨੂੰ ਪ੍ਰੋਤਸਾਹਨ ਦੇਣਾ , ਈ-ਕੋਰਟ ਵਰਗੀ ਵਿਵਸਥਾਵਾਂ ਹਨ ਦੇਸ਼ ਨੂੰ ਤਕਨੀਕ ਦੇ ਯੁੱਗ ਵਿਚ ਹੋਰ ਵੀ ਅੱਗੇ ਲੈ ਕੇ ਆਵੇਗੀ। ਸਵਦੇਸ਼ੀ ਮੋਬਾਇਲ ਦੇ ਸਸਤਾ ਕਰਨਾ ਅਤੇ ਕੋਰੋਨਾ ਵਿਚ ਪ੍ਰਭਾਵਿਤ ਹੋਏ ਮੱਧਮ , ਛੋਟੇ ਅਤੇ ਮੱਧਮ ਉਦਯੋਗਾਂ ਦੀ ਮਦਦ ਵਰਗੇ ਫੈਸਲਿਆਂ ਨਾਲ ਐਮਐਸਐਮਈ ਸੈਕਟਰ ਮਜਬੂਤ ਹੋਣਗੇ, ਜੋ ਭਾਰਤੀ ਅਰਥਵਿਵਸਥਾ ਨੂੰ ਹੋਰ ਮਜਬੂਤ ਕਰਣਗੇ। ਬਜਟ ਵਿਚ ਕਿਸਾਨ ਤੋਂ ਲੈ ਕੇ ਮਜਦੂਰ, ਬਜੁਰਗਾਂ ਤੋਂ ਲੈ ਕੇ ਨੌਜੁਆਨਾਂ, ਵੇਤਨਭੋਗੀਆਂ ਤੋਂ ਲੈ ਕੇ ਆਪਣਾ ਵਪਾਰ ਕਰਨ ਵਾਲਿਆਂ ਤਕ ਸਾਰੇ ਵਰਗਾਂ ਦਾ ਖਿਆਲ ਰੱਖਿਆ ਗਿਆ। ਇਹ ਬਜਟ ਅੰਤੋਂਦੇਯ ਦਾ ਟੀਚਾ ਹਾਸਲ ਕਰਨ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਹਰਿਆਣਾ ਵੀ ਇਸ ਬਜਟ ਤੋਂ ਪ੍ਰੇਰਣਾ ਲੈ ਕੇ ਢਾਈ ਕਰੋੜ ਹਰਿਆਣਾਵਾਸੀਆਂ ਨੂੰ ਧਿਆਨ ਵਿਚ ਰੱਖ ਕੇ ਆਪਣਾ ਬਜਟ ਬਣਾਏਗਾ।

Post Views: 103
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: “Manohar Lal is Chief Minister of entire State”343 crore allocated for education50 facts about Budget you did not knowBudget 2020 reactions | Kerala CM slams BudgetBudget 2022: Union Min Piyush Goyal calls Budget 'visionaryChief Minister of Haryana - Manohar Lal KhattarHaryana Budget 2020: Rs 19Haryana Budget 2022 Highlights: Khattar presents Rs 1.77-lakh-crHaryana Budget 2022: Haryana Government Presents Rs 1.77Haryana chief minister Manohar Lal Khattar seeks specialHaryana Chief Minister proposes over Rs 1.77 lakh crore tax-free BudgetHistory and facts about Union Budget - Times of IndiaKey facts about the Union Budget that you should know - TheList of Finance Ministers of India: 1947 to 2022News about The Union Budget Was Presented By The Chief MinisSexual harassment FIR against Haryana minister Sandeep SinghUnion budget focuses on the welfare of every sectionUnion Budget: History and facts | All you need to know
Previous Post

IND vs NZ: ਸੂਰਿਆਕੁਮਾਰ ਯਾਦਵ ਕੋਲ ਡੀਵਿਲੀਅਰਸ ਅਤੇ ਕੇਐਲ ਰਾਹੁਲ ਨੂੰ ਪਿੱਛੇ ਛੱਡਣ ਦਾ ਮੌਕਾ ਹੈ

Next Post

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

Next Post
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In