No Result
View All Result
Tuesday, March 24, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪਹਾੜੀ ਰਾਜਾਂ ਦੀ ਆਬਾਦੀ ਦਾ ਭਾਰ ਸਹਿਣ ਸਬੰਧੀ ਸਮਰੱਥਾ ਦਾ ਮੁਲਾਂਕਣ ਹੋਵੇ:

admin by admin
in BREAKING, COVER STORY, DELHI, INDIA, National
0
ਸੁਪਰੀਮ ਕੋਰਟ ਨੇ ਦਿੱਤੀ ਅਗਨੀਪਥ ਯੋਜਨਾ ਨੂੰ ਮਨਜ਼ੂਰੀ
0
SHARES
0
VIEWS
Share on FacebookShare on Twitter

ਨਵੀਂ ਦਿੱਲੀ, 4 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ)

ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਕਿ ਉਹ 13 ਪਹਾੜੀ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦੇਵੇ ਕਿ ਉਹ ਆਬਾਦੀ ਦਾ ਭਾਰ ਸਹਿਣ ਦੀ ਸਮਰੱਥਾ ਦੇ ਮੁਲਾਂਕਣ (ਕੈਰਿੰਗ ਕਪੈਸਿਟੀ) ਸਬੰਧੀ ਕਦਮ ਚੁੱਕਣ ਬਾਰੇ ਕਾਰਜਯੋਜਨਾ ਨੂੰ ਮਿੱਥੇ ਸਮੇਂ ਅੰਦਰ ਅਮਲ ਵਿੱਚ ਲਿਆਉਣ। ਇਹ ਮੁਲਾਂਕਣ ‘ਜੀਬੀ ਪੰਤ ਇੰਸਟੀਚਿਊਟ ਆਫ ਹਿਮਾਲੀਅਨ ਐਨਵਾਇਰਨਮੈਂਟ’ ਦੀਆਂ ਹਦਾਇਤਾਂ ਮੁਤਾਬਕ ਕੀਤਾ ਜਾਣਾ ਹੈ। ‘ਕੈਰਿੰਗ ਕਪੈਸਿਟੀ’ ਤਹਿਤ ਤੈਅ ਹੁੰਦਾ ਹੈ ਕਿ ਕੋਈ ਖੇਤਰ ਆਲੇ-ਦੁਆਲੇ ਦੇ ਵਾਤਾਵਰਨ ਜਾਂ ਜੀਵਨ ਨੂੰ ਪ੍ਰਭਾਵਿਤ ਕੀਤੇ ਬਿਨਾਂ ਵੱਧ ਤੋਂ ਵੱਧ ਕਿੰਨੀ ਆਬਾਦੀ ਦਾ ਭਾਰ ਸਹਿ ਸਕਦਾ ਹੈ।

ਵਾਤਾਵਰਨ, ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਮੰਤਰਾਲੇ ਵੱਲੋਂ ਸਿਖਰਲੀ ਅਦਾਲਤ ’ਚ ਦਾਖਲ ਹਲਫ਼ਨਾਮੇ ’ਚ ਕਿਹਾ ਗਿਆ ਹੈ ਕਿ ਇਹ ਜ਼ਰੂਰੀ ਹੋਵੇਗਾ ਕਿ ਹਰੇਕ ਪਹਾੜੀ ਇਲਾਕੇ ਨਾਲ ਸਬੰਧਤ ਜ਼ਮੀਨੀ ਤੱਥਾਂ ਦੀ ਸ਼ਨਾਖਤ ਕਰਕੇ ਸਥਾਨਕ ਅਥਾਰਿਟੀ ਦੀ ਮਦਦ ਨਾਲ ਜਾਣਕਾਰੀ ਇਕੱਠੀ ਕੀਤੀ ਜਾਵੇ। ਮੰਤਰਾਲੇ ਨੇ ਕਿਹਾ ਕਿ ਆਬਾਦੀ ਦਾ ਭਾਰ ਸਹਿਣ ਦੀ ਸਮਰੱਥਾ ਦੇ ਅਧਿਐਨ ਦਾ ਮੁਲਾਂਕਣ ਜੀਬੀ ਪੰਤ ਇੰਸਟੀਚਿਊਟ ਦੇ ਡਾਇਰੈਕਟਰ ਦੀ ਅਗਵਾਈ ਹੇਠ ਬਣੀ ਕਮੇਟੀ ਕਰ ਸਕਦੀ ਹੈ। ਇਹ ਸੰਸਥਾ ਮਸੂਰੀ, ਮਨਾਲੀ ਤੇ ਮੈਕਲੌਡਗੰਜ ਵਿਚ ਅਜਿਹੇ ਅਧਿਐਨ ਕਰ ਚੁੱਕੀ ਹੈ। ਮੰਤਰਾਲੇ ਨੇ ਕਿਹਾ ਕਿ ਹੋਰਨਾਂ ਸੰਸਥਾਵਾਂ ਦੇ ਨੁਮਾਇੰਦੇ ਵੀ ਕਮੇਟੀ ਵਿਚ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਕਈ ਸਬੰਧਤ ਵਿਭਾਗਾਂ ਦੇ ਪ੍ਰਤੀਨਿਧੀ ਵੀ ਇਸ ਵਿਚ ਸ਼ਾਮਲ ਹੋਣਗੇ।

Post Views: 88
Tags: breaking newsDelhidelhi newsdelhi news today in hindihindi newslatest newslive newstoday latest newsToday newstop news
Previous Post

ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਦੇ 14 ਮਹੀਨੇ: ਪੰਜਾਬ ਪੁਲਿਸ ਨੇ 2778 ਵੱਡੀਆਂ ਮੱਛੀਆਂ ਸਮੇਤ 19093 ਨਸ਼ਾ ਤਸਕਰਾਂ  ਨੂੰ ਕੀਤਾ ਗ੍ਰਿਫਤਾਰ ; 1548 ਕਿਲੋ ਹੈਰੋਇਨ ਬਰਾਮਦ

Next Post

ਦੇਸ਼ ਦੇ ਬੈਂਕਾਂ ਤੇ ਵਿੱਤੀ ਅਦਾਰਿਆਂ ਕੋਲ ਇਕ ਲੱਖ ਕਰੋੜ ਤੋਂ ਜ਼ਿਆਦਾ ਅਣਕਲੇਮ ਪੈਸਾ: ਸੰਸਥਾਨ ਉਤਰਾਧਿਕਾਰੀ ਦਾ ਨਾਂ ਦਰਜ ਕਰਨਾ ਯਕੀਨੀ ਬਣਾਉਣ: ਸੀਤਾਰਮਨ

Next Post
ਦੇਸ਼ ਦੇ ਬੈਂਕਾਂ ਤੇ ਵਿੱਤੀ ਅਦਾਰਿਆਂ ਕੋਲ ਇਕ ਲੱਖ ਕਰੋੜ ਤੋਂ ਜ਼ਿਆਦਾ ਅਣਕਲੇਮ ਪੈਸਾ: ਸੰਸਥਾਨ ਉਤਰਾਧਿਕਾਰੀ ਦਾ ਨਾਂ ਦਰਜ ਕਰਨਾ ਯਕੀਨੀ ਬਣਾਉਣ: ਸੀਤਾਰਮਨ

ਦੇਸ਼ ਦੇ ਬੈਂਕਾਂ ਤੇ ਵਿੱਤੀ ਅਦਾਰਿਆਂ ਕੋਲ ਇਕ ਲੱਖ ਕਰੋੜ ਤੋਂ ਜ਼ਿਆਦਾ ਅਣਕਲੇਮ ਪੈਸਾ: ਸੰਸਥਾਨ ਉਤਰਾਧਿਕਾਰੀ ਦਾ ਨਾਂ ਦਰਜ ਕਰਨਾ ਯਕੀਨੀ ਬਣਾਉਣ: ਸੀਤਾਰਮਨ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982