ਚੰਡੀਗੜ੍ਹ, 10-05-2023(ਪ੍ਰੈਸ ਕੀ ਤਾਕਤ)– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਉੱਚ ਅਧਿਕਾਰ ਪ੍ਰਾਪਤ ਪਰਚੇਜ ਕਮੇਟੀ (ਐਚਪੀਪੀਸੀ) ਅਤੇ ਵਿਭਾਗ ਉੱਚ ਅਧਿਕਾਰ ਪ੍ਰਾਪਤ ਪਰਚੇਜ ਕਮੇਟੀ (ਡੀਐਚਪੀਪੀਸੀ) ਅਤੇ ਹਾਈ ਪਾਵਰ ਵਰਕਸ ਪਰਚੇਜ ਕਮੇਟੀ ਦੀ ਮੀਟਿੰਗ ਵਿਚ ਲਗਭਗ 275 ਕਰੋੜ ਰੁਪਏ ਦੀ ਖਰੀਦ ਤੇ ਕੰਟ੍ਰੈਕਟ ਨੂੰ ਮੰਜੂਰੀ ਦਿੱਤੀ ਗਈ।
ਮੀਟਿੰਗ ਵਿਚ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਉਰਜਾ ਮੰਤਰੀ ਰਣਜੀਤ ਸਿੰਘ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ, ਜਨ ਸਿਹਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ ਅਤੇ ਕਿਰਤ ਰਾਜ ਮੰਤਰੀ ਅਨੁਪ ਧਾਨਕ ਵੀ ਮੌਜੂਦ ਰਹੇ।
ਮੀਟਿੰਗ ਦੇ ਬਾਅਦ ਮੀਡੀਆ ਨਾਲ ਗਲਬਾਤ ਕਰਦੇ ਹੋਏ ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਮੀਟਿੰਗ ਵਿਚ ਸਿੰਚਾਈ , ਪੁਲਿਸ, ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ (ਜੀਐਮਡੀਏ), ਉੱਤਰ ਹਰਿਆਣਾ ਬਿਜਲੀ ਵੰਡ ਨਿਗਮ, ਜਨ ਸਿਹਤ ਇੰਜਨੀਅਰਿੰਗ ਵਿਭਾਗ ਦੇ ਕੁੱਲ 26 ਏਜੰਡੇ ਰੱਖੇ ਗਏ ਸਨ, ਜਿਸ ਵਿੱਚੋਂ 18 ਏਜੰਡਿਆਂ ਨੂੰ ਮੰਜੂਰੀ ਦਿੱਤੀ ਗਈ। ਉਨ੍ਹਾਂ ਨੇ ਦਸਿਆ ਕਿ ਅੱਜ ਵੱਖ-ਵੱਖ ਕੰਪਨੀਆਂ ਨਾਲ ਨੇਗੋਸਇਏਸ਼ਨ ਬਾਅਦ ਦਰਾਂ ਤੈਅ ਕਰ ਕੇ ਲਗਭਗ 7 ਕਰੋੜ 7 ਲੱਖ ਰੁਪਏ ਦੀ ਬਚੱਤ ਕੀਤੀ ਗਈ ਹੈ।