ਸੁਨਾਮ,ਜੋਗਿੰਦਰ,21-05-2023(ਪ੍ਰੈਸ ਕੀ ਤਾਕਤ)–ਪੰਜਾਬ ਸਰਕਾਰ ਵੱਲੋਂ 7ਵਾ ਯੂ.ਅੈਨ ਗਲੋਬਲ ਸੜਕ ਸੁਰੱਖਿਆ ਸਪਤਾਹ ਮਨਾਇਆ ਗਿਆ ।
ਜਿਸ ਸਬੰਧੀ ਅੱਜ ਮਿਤੀ 21/05/2023 ਨੂੰ ਮਾਨਯੋਗ ਅੈਸ.ਅੈਸ.ਪੀ ਸਾਹਿਬ ਸੰਗਰੂਰ ਅਤੇ ਮਾਨਯੋਗ ਡੀ.ਐਸ.ਪੀ ਸਾਹਿਬ ਟਰੈਫਿਕ ਸੰਗਰੂਰ ਜੀ ਹੁਕਮ ਅਨੁਸਾਰ ਅਤੇ ਜਿਲਾ ਟਰੈਫਿਕ ਇੰਚਾਰਜ ਦੀ ਅਗਵਾਈ ਹੇਠ ਅੱਜ ਸ:ਥ:ਬਲਵਿੰਦਰ ਸਿੰਘ ਇੰਚਾਰਜ ਟਰੈਫਿਕ ਪੁਲਿਸ ਸੁਨਾਮ ਸਮੇਤ ਪੁਲਿਸ ਪਾਰਟੀ ਅਤੇ ਪੰਕਜ ਕੁਮਾਰ ਅਰੋੜਾ ਅਤੇ ਅੰਕਿਤ ਕਾਂਸਲ ਟਰੈਫਿਕ ਮਾਰਸਲ ਸੁਨਾਮ ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਆਈ.ਟੀ.ਆਈ ਚੌਕ ਸੁਨਾਮ ਤੋਂ ਸਟੇਡੀਅਮ ਸੁਨਾਮ ਤੱਕ ਵੱਖ ਵੱਖ ਸਕੂਲਾਂ ਦੇ ਬੱਚਿਆਂ ਅਤੇ ਟੀਚਰਾ ਅਤੇ ਕਲੱਬ ਦੇ ਮੈਂਬਰਾਂ ਦੀ ਮੱਦਦ ਨਾਲ ਇੱਕ ਮੈਰਾਥਨ ਸਾਇਕਲ ਰੈਲੀ ਕੱਢੀ ਗਈ ।