ਪਟਿਆਲਾ ਦੇ ਅਬਲੋਵਾਲ ਸਥਿਤ ਭਾਖੜਾ ਨਹਿਰ ਦੇ ਵਿਚ ਨਹਾਉਂਦੇ ਸਮੇਂ ਰੀਲ ਬਣਾ ਰਹੇ 2 ਮੁੰਡਿਆਂ ਨਾਲ ਵੱਡਾ ਹਾਦਸਾ ਵਾਪਰ ਗਿਆ। ਦਸਣਯੋਗ ਹੈ ਕਿ ਰੀਲ ਬਣਾਉਂਦਿਆਂ ਸਮੇਂ 2 ਮੁੰਡੇ ਭਾਖੜਾ ਨਹਿਰ ਦੇ ਵਿਚ ਡੁੱਬ ਗਏ ਜਿਨ੍ਹਾਂ ਦੀ ਭਾਲ ਗੋਤਾਖੋਰਾਂ ਵਲੋਂ ਲਗਾਤਾਰ ਕੀਤੀ ਜਾ ਰਹੀ ਹੈ। ਡੁੱਬਣ ਵਾਲੇ ਮੁੰਡਿਆਂ ਦੀ ਪਛਾਣ ਕਰਨ ਕੁਮਾਰ (14) ਅਤੇ ਸਾਹਿਲ ਕੁਮਾਰ (17) ਵਜੋਂ ਹੋਈ ਹੈ, ਜੋ ਅਪਣੇ 2 ਹੋਰ ਸਾਥੀਆਂ ਨਾਲ ਭਾਖੜਾ ਨਹਿਰ ’ਚ ਨਹਾਉਣ ਲਈ ਪਹੁੰਚੇ ਸਨ। ਨਹਾਉਂਦੇ ਸਮੇਂ ਉਨ੍ਹਾਂ ਨੇ ਰੀਲ ਬਣਾਉਣ ਦੀ ਸੋਚੀ ਅਤੇ ਕਰਨ ਨੇ ਭਾਖੜਾ ਵਿਚ ਛਾਲ ਮਾਰ ਦਿਤੀ ਅਤੇ ਪਾਣੀ ਦੇ ਤੇਜ਼ ਵਹਾਆ ਵਿਚ ਉਹ ਰੁੜ੍ਹ ਗਿਆ। ਕਰਨ ਨੂੰ ਡੁੱਬਦਾ ਦੇਖ ਸਾਹਿਲ ਨੇ ਵੀ ਉਸ ਨੂੰ ਬਚਾਉਣ ਲਈ ਨਹਿਰ ’ਚ ਛਾਲ ਮਾਰ ਦਿਤੀ। ਦੋਵੇਂ ਮੁੰਡੇ ਭਾਖੜਾ ਨਹਿਰ ਵਿਚ ਡੁੱਬ ਗਏ। ਜਿਨ੍ਹਾਂ ਦੀ ਭਾਲ ਰੋਡ ਦੇ ਭਾਖੜਾ ਨਹਿਰ ਦੇ ਉੱਪਰ ਭੋਲੇ ਸ਼ੰਕਰ ਡਾਈਵਰ ਕਲੱਬ ਦੇ ਗੋਤਾਖੋਰ ਵਲੋਂ ਲਗਾਤਾਰ ਕੀਤੀ ਰਹੀ ਹੈ।