ਪਟਿਆਲਾ, 19 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਇਸ ਸ਼ਹਿਰ ਦੇ ਰਾਘੋ ਮਾਜਰਾ ਖੇਤਰ ਵਿੱਚ ਕਿਰਾਏ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਦੋ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਮੰਗਲਵਾਰ ਰਾਤ ਨੂੰ ਹੋਈ ਇਸ ਘਟਨਾ ‘ਚ ਤਿੰਨ ਹੋਰ ਜ਼ਖ਼ਮੀ ਹੋਏ ਹਨ। ਸਥਾਨਕ ਲੋਕਾਂ ਨੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਮੁੰਨਾ ਲਾਲ ਅਤੇ ਰਮਾ ਸ਼ੰਕਰ ਨੇ ਦਮ ਤੋੜ ਦਿੱਤਾ।