ਲੋਕ ਸਭਾ ਨੇ ਸਦਨ ਦਾ ਅਪਮਾਣ ਕਰਨ ਦੇ ਮਾਮਲੇ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਸੀ. ਥਾਮਸ ਅਤੇ ਏਐੱਮ ਆਰਿਫ ਨੂੰ ਸੰਸਦ ਸੈਸ਼ਨ ਦੀ ਬਾਕੀ ਮਿਆਦ ਲਈ ਮੁਅੱਤਲ ਕਰ ਦਿੱਤਾ ਹੈ।ਹੁਣ ਤੱਕ ਕੁੱਲ 97 ਲੋਕ ਸਭਾ ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਵੀਰਵਾਰ ਨੂੰ 13, ਸੋਮਵਾਰ ਨੂੰ 33 ਅਤੇ ਮੰਗਲਵਾਰ ਨੂੰ 49 ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਸੀ।