ਨਵੀਂ ਦਿੱਲੀ,12-04-2023(ਪ੍ਰੈਸ ਕੀ ਤਾਕਤ)– ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਭਾਰਤ ਤੋਂ ਮਦਦ ਦੇ ਰੂਪ ਵਿਚ ਮੈਡੀਕਲ ਉਪਕਰਨਾਂ ਦੀ ਮੰਗ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਐਮੀਨ ਜ਼ਾਪਾਰੋਵਾ ਜੋ ਹਾਲ ਹੀ ਵਿਚ ਤਿੰਨ ਦਿਨਾਂ ਲਈ ਭਾਰਤ ਯਾਤਰਾ ’ਤੇ ਆਈ ਸੀ, ਉਹਨਾਂ ਨੇ ਜ਼ੇਲੇਨਸਕੀ ਦਾ ਪੱਤਰ ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੂੰ ਸੌਂਪਿਆ ਸੀ।