No Result
View All Result
Wednesday, February 11, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਅੰਡਰ-19 ਏਸ਼ੀਆ ਕੱਪ: ਪਾਕਿਸਤਾਨ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ

admin by admin
in BREAKING, COVER STORY, INDIA, National, SPORTS
0
0
SHARES
0
VIEWS
Share on FacebookShare on Twitter

ਅਜ਼ਾਨ ਅਵਾਇਸ ਦੇ ਨਾਬਾਦ ਸੈਂਕੜੇ ਸਦਕਾ ਪਾਕਿਸਤਾਨ ਨੇ ਅੱਜ ਇੱਥੇ ਅੰਡਰ-19 ਏਸ਼ੀਆ ਕੱਪ ਵਿੱਚ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ। ਆਖ਼ਰੀ ਓਵਰਾਂ ਵਿੱਚ ਸਚਿਨ ਧਾਸ ਦੀਆਂ 42 ਗੇਂਦਾਂ ’ਤੇ ਤਿੰਨ ਛੱਕਿਆਂ ਨਾਲ 58 ਦੌੜਾਂ ਦੀ ਪਾਰੀ ਖੇਡਣ ਦੇ ਬਾਵਜੂਦ ਭਾਰਤ 50 ਓਵਰਾਂ ਵਿੱਚ ਨੌਂ ਵਿਕਟਾਂ ’ਤੇ 259 ਦੌੜਾਂ ਹੀ ਬਣਾ ਸਕਿਆ। ਕਪਤਾਨ ਉਦੈ ਸ਼ਰਨ (98 ਗੇਂਦਾਂ ਵਿੱਚ 60 ਦੌੜਾਂ) ਅਤੇ ਸਲਾਮੀ ਬੱਲੇਬਾਜ਼ ਆਦਰਸ਼ ਸਿੰਘ (62 ਦੌੜਾਂ, 81 ਗੇਂਦਾਂ) ਨੇ 20 ਓਵਰਾਂ ਵਿੱਚ 93 ਦੌੜਾਂ ਦੀ ਭਾਈਵਾਲੀ ਕੀਤੀ ਪਰ ਤੇਜ਼ੀ ਨਾਲ ਦੌੜਾਂ ਬਣਾਉਣ ’ਚ ਅਸਫ਼ਲ ਰਹੇ। ਸਰਫ਼ਰਾਜ਼ ਖ਼ਾਨ ਦਾ ਛੋਟਾ ਭਰਾ ਮੁਸ਼ੀਰ (02) ਪਹਿਲੇ ਮੈਚ ਦੇ ਪ੍ਰਦਰਸ਼ਨ ਨੂੰ ਦੁਹਰਾਉਣ ’ਚ ਅਸਫ਼ਲ ਰਿਹਾ।

ਇਸ ਦੇ ਜਵਾਬ ਵਿੱਚ ਪਾਕਿਤਸਾਨ ਨੇ ਖੱਬੇ ਹੱਥ ਦੇ ਬੱਲੇਬਾਜ਼ ਅਜ਼ਾਨ ਦੇ ਨਾਬਾਦ ਸੈਂਕੜੇ ਦੀ ਮਦਦ ਨਾਲ 47 ਓਵਰ ਵਿੱਚ ਦੋ ਵਿਕਟਾਂ ’ਤੇ 263 ਦੌੜਾਂ ਬਣਾ ਕੇ ਟੀਚਾ ਪੂਰਾ ਕੀਤਾ। ਅਜ਼ਾਨ ਨੇ 130 ਗੇਂਦਾਂ ’ਤੇ 10 ਚੌਕਿਆਂ ਨਾਲ ਨਾਬਾਦ 105 ਦੌੜਾਂ ਬਣਾਈਆਂ। ਅਜ਼ਾਨ ਨੇ ਸਲਾਮੀ ਬੱਲੇਬਾਜ਼ ਸ਼ੈਜਾਬ ਖ਼ਾਨ (88 ਗੇਂਦਾਂ ਵਿੱਚ 63 ਦੌੜਾਂ) ਨਾਲ ਦੂਜੀ ਵਿਕਟ ਲਈ 110 ਅਤੇ ਸਾਦ ਬੇਗ (51 ਗੇਂਦਾਂ ਵਿੱਚ 68 ਦੌੜਾਂ, ਅੱਠ ਚੌਕੇ, ਇੱਕ ਛੱਕਾ) ਨਾਲ ਤੀਜੀ ਵਿਕਟ ਲਈ ਸਿਰਫ਼ 19.1 ਓਵਰ ਵਿੱਚ 125 ਦੌੜਾਂ ਬਣਾ ਕੇ ਟੀਮ ਦੀ ਜਿੱਤ ਯਕੀਨੀ ਬਣਾਈ।

ਕਪਤਾਨ ਉਦੈ ਨੇ ਸੱਤ ਗੇਂਦਬਾਜ਼ਾਂ ਨੂੰ ਅਜ਼ਮਾਇਆ ਪਰ ਸਿਰਫ਼ ਆਫ ਸਪਿੰਨਰ ਮੁਰੂਗਨ ਅਭਿਸ਼ੇਕ ਨੇ ਹੀ ਦੋ ਵਿਕਟਾਂ ਲਈਆਂ। ਮੁਸ਼ੀਰ ਗੇਂਦਬਾਜ਼ੀ ’ਚ ਵੀ ਫੇਲ੍ਹ ਰਿਹਾ ਅਤੇ ਉਸ ਨੇ ਚਾਰ ਓਵਰਾਂ ਵਿੱਚ 32 ਦੌੜਾਂ ਦਿੱਤੀਆਂ। ਭਾਰਤ ਆਪਣੀ ਆਖ਼ਰੀ ਗਰੁੱਪ ਲੀਗ ਮੈਚ ਮੰਗਲਵਾਰ ਨੂੰ ਨੇਪਾਲ ਖ਼ਿਲਾਫ਼ ਖੇਡੇਗਾ।

Post Views: 80
Tags: Indiaindia new zealand semi finalindia new zealand semi final highlightsindia semi final chancesindia semi finals chancesindia semi finals chances in world cupindia semi finals chances in world cup 2023india semi finals chances in world cup revealedindia vs englandIndia vs New Zealandindia vs pakistanindian cricket teampak media on indiasemi finalsemi finalsteam indiateam india world cup semi final 2023world cup 2023 semi final
Previous Post

ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਪਹਿਲਾ ਟੀ-20 ਮੈਚ ਅੱਜ

Next Post

ਸ਼ਾਹਰੁਖ ਨੇ ‘ਡੰਕੀ’ ਦੇ ਅਰਥ ਦੱਸਦਿਆਂ ‘ਓ ਮਾਹੀ’ ਗੀਤ ਦਾ ਟੀਜ਼ਰ ਰਿਲੀਜ਼ ਕੀਤਾ

Next Post
ਸ਼ਾਹਰੁਖ ਨੇ ‘ਡੰਕੀ’ ਦੇ ਅਰਥ ਦੱਸਦਿਆਂ ‘ਓ ਮਾਹੀ’ ਗੀਤ ਦਾ ਟੀਜ਼ਰ ਰਿਲੀਜ਼ ਕੀਤਾ

ਸ਼ਾਹਰੁਖ ਨੇ ‘ਡੰਕੀ’ ਦੇ ਅਰਥ ਦੱਸਦਿਆਂ ‘ਓ ਮਾਹੀ’ ਗੀਤ ਦਾ ਟੀਜ਼ਰ ਰਿਲੀਜ਼ ਕੀਤਾ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982