ਹਰਿਆਣਾ ਸਰਕਾਰ ਵੱਲੋਂ ਆਮਜਨਤਾ ਦੀ ਸੁਰੱਖਿਆ ਨੁੰ ਲੈ ਕੇ ਚੁੱਕੇ ਗਏ ਕਦਮਾਂ ਦੀ ਗ੍ਰਹਿ ਮੰਤਰੀ ਨੇ ਕੀਤੀ ਸ਼ਲਾਘਾ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਆਮਜਨਤਾ ਦੀ ਸੁਰੱਖਿਆ ਨੂੰ ਲੈ ਕੇ ਕੀਤੀ ਜਾ ਰਹੀ ਜਨਸੇਵਾ ਨੂੰ ਦਸਿਆ ਵਰਨਣਯੋਗ
ਚੰਡੀਗੜ੍ਹ, 13 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) – ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਗੁਰੂਗ੍ਰਾਮ ਵਿਚ ਏਨਏਫਟੀ , ਏਆਈ ਤੇ ਮੇਟਾਵਰਸ ਦੇ ਯੁੱਗ ਵਿਚ ਅਪਰਾਧ ਤੇ ਸੁਰੱਖਿਆ ਥੀਮ ‘ਤੇ ਪ੍ਰਬੰਧਿਤ ਦੋ ਦਿਨਾਂ ਦੀ ਪ੍ਰਦਰਸ਼ਨੀ ਦੀ ਸ਼ੁਰੂਆਤ ਕੀਤੀ। ਪ੍ਰਦਰਸ਼ਨੀ ਦੀ ਸ਼ੁਰੂਆਤ ਮੌਕੇ ‘ਤੇ ਉਨ੍ਹਾਂ ਨੇ ਵੱਖ-ਵੱਖ ਸੂਬਿਆਂ ਵੱਲੋਂ ਸਾਈਬਰ ਸੁਰੱਖਿਆ ਦੇ ਮੱਦੇਨਜਰ ਪ੍ਰਦਰਸ਼ਿਤ ਕੀਤੀ ਗਈ ਸਟਾਲ ਦਾ ਅਵਲੋਕਨ ਕੀਤਾ।
ਕੇਂਦਰੀ ਗ੍ਰਹਿ ਮੰਤਰੀ ਸ੍ਰੀ ਸ਼ਾਹ ਨੇ ਹਰਿਆਣਾ ਸਰਕਾਰ ਵੱਲੋਂ ਸਾਈਬਰ ਕ੍ਰਾਇਮ ਨੂੰ ਰੋਕਨ ਲਈ ਚੁੱਕੇ ਗਏ ਪਹਿਲੂਆਂ ‘ਤੇ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਟਾਲ ਦਾ ਅਵਲੋਕਨ ਕਰਦੇ ਹੋਏ ਹਰਿਆਣਾ ਸਰਕਾਰ ਦੀ ਡਾਕਿਯੂਮੈਂਟਰੀ ਨੁੰ ਵੀ ਦੇਖਿਆ ਜਿਸ ਵਿਚ ਹਰਿਆਣਾ ਵਿਚ ਹੋਏ ਪੁਲਿਸ ਸੁਧਾਰ , ਪੰਚਕੂਲਾ ਵਿਚ ਸਾਈਬਰ ਫੋਰੇਂਸਿਕ ਲੈਬ ਦੀ ਸਥਾਪਨਾ, ਸਾਈਬਰ ਹੈਲਪਲਾਇਨ 1930, 318 ਸਾਈਬਰ ਹੈਲਪ ਡੇਸਕ, 29 ਸਾਈਬਰ ਪੁਲਿਸ ਸਟੇਸ਼ਨ ਸਮੇਤ ਅਪਰਾਧ ਦੀ ਰੋਕਥਾਮ ਤੇ ਸੁਰੱਖਿਆ ਵਰਗੇ ਵਿਸ਼ਿਆਂ ਦੇ ਬਾਰੇ ਵਿਚ ਵਿਸਤਾਰ ਨਾਲ ਦਰਸ਼ਾਇਆ ਗਿਆ ਹੈ। ਗ੍ਰਹਿ ਮੰਤਰੀ ਨੇ ਹਰਿਆਣਾ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਆਮਜਨਤਾ ਦੀ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮਾਂ ਨੂੰ ਵਰਨਣਯੋਗ ਦਸਿਆ ਅਤੇ ਕਿਹਾ ਕਿ ਜਨਸੇਵਾ ਦੀ ਦਿਸ਼ਾ ਵਿਚ ਹਰਿਆਣਾ ਸਰਕਾਰ ਆਪਣੀ ਪ੍ਰਭਾਵੀ ਜਿਮੇਵਾਰੀ ਨਿਭਾ ਰਹੀ ਹੈ। ਕੇਂਦਰੀ ਮੰਤਰੀ ਨੇ ਹਰਿਆਣਾ ਸਰਕਾਰ ਦੀ ਸਟਾਲ ‘ਤੇ ਸਬੰਧਿਤ ਅਧਿਕਾਰੀਆਂ ਨਾਲ ਗਲਬਾਤ ਕੀਤੀ ਅਤੇ ਹਰਿਆਣਾ ਸਰਕਾਰ ਦੀ ਕਾਰਜਸ਼ੈਲੀ ਨੂੰ ਮਿਸਾਲੀ ਦਸਿਆ।
ਗੌਰਤਲਬ ਹੈ ਕਿ ਦੋ ਦਿਨਾਂ ਦੀ ਪ੍ਰਦਰਸ਼ਨੀ ਹਰਿਆਣਾ ਸਰਕਾਰ ਵੱਲੋਂ ਸਾਈਬਰ ਸਿਕਓਰਿਟੀ ਦੇ ਖੇਤਰ ਵਿਚ ਚਲਾਏ ਗਏ ਵਰਨਣਯੋਗ ਪ੍ਰੋਗ੍ਰਾਮ ਤੇ ਉਪਲਬਧੀਆਂ ਡਿਸਪਲੇ ਕੀਤੀਆਂ ਗਈਆਂ ਹਨ। ਸੂਚਨਾ, ਲੋਕਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਹਰਿਆਣਾ ਦੇ ਨਾਲ ਪੁਲਿਸ ਵੱਲੋਂ ਦੋ ਵੱਖ-ਵੱਖ ਸਟਾਲ ‘ਤੇ ਇਹ ਉਪਲਬਧੀਆਂ ਫਿਲਮ ਤੇ ਬ੍ਰੋਸ਼ਰ ਰਾਹੀਂ ਪ੍ਰਦਰਸ਼ਿਤ ਕੀਤੀਆਂ ਹਨ ਅਤੇ ਦੇਸ਼ ਵਿਦੇਸ਼ ਤੋਂ ਆਏ ਪ੍ਰਤੀਨਿਧੀਆਂ ਨੇ ਹਰਿਆਣਾ ਸਰਕਾਰ ਦੀ ਜਨ ਸੁਰੱਖਿਆ ਨੂੰ ਲੈ ਕੇ ਪ੍ਰਦੱਤ ਸੇਵਾਵਾਂ ਦੀ ਜਾਣਕਾਰੀ ਲਈ। ਪ੍ਰਦਰਸ਼ਨੀ ਦਾ ਅਵਲੋਕਨ ਹਰਿਆਣਾ ਦੇ ਰਾਜਸਭਾ ਸਾਂਸਦ ਲੇਫਟੀਨੈਂਟ ਜਨਰਲ ਡੀਪੀ ਵੱਤਸ ਵੱਲੋਂ ਵੀ ਕੀਤਾ ਗਿਆ।
ਸਾਈਬਰ ਫਾਡ ਨੂੰ ਰੋਕਨ ਲਈ ਹਰਿਆਣਾ ਸਰਕਾਰ ਦੇ ਇਨੀਸ਼ਇਏਟਿਵ
– ਸਾਈਬਰ ਅਪਰਾਧ ਦੇ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨ ਨੂੰ ਲੈ ਕੇ ਹਰਿਆਣਾ ਸਰਕਾਰ ਵੱਲੋਂ ਮਈ 2023 ਤਕ 1130 ਜਨਸੰਪਰਕ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਗਏ। ਇੰਨ੍ਹਾਂ ਪ੍ਰੋਗ੍ਰਾਮਾਂ ਵਿਚ 3 ਲੱਖ 15 ਹਜਾਰ ਲੋਕਾਂ ਨੇ ਭਾਗੀਦਾਰੀ ਯਕੀਨੀ ਕਰਦੇ ਹੋਏ ਇਸ ਦਾ ਲਾਭ ਚੁਕਿਆ।
– ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਜਾਣਕਾਰੀ ਦੇਣ ਲਈ 5388 ਪੋਸਟ ਪਾਈਆਂ ਗਈਆਂ ਹਨ, ਜਿਸ ਤੋਂ 2 ਲੱਖ 66 ਹਜਾਰ ਲੋਕਾਂ ਤਕ ਪਹੁੰਚਦੇ ਹੋਏ ਉਨ੍ਹਾਂ ਨੇ ਸਾਈਬਰ ਅਪਰਾਧ ਸਬੰਧਿਤ ਗਤੀਵਿਧੀਆਂ ਤੋਂ ਬਚਾਅ ਨੂੰ ਲੈ ਕੇ ਜਾਗਰੁਕ ਕੀਤਾ ਗਿਆ ਹੈ।
– ਸਾਈਬਰ ਕ੍ਰਾਇਮ ਦੀ ਰੋਕਥਾਮ ਲਈ ਹਰਿਆਣਾ ਸਰਕਾਰ ਵੱਲੋਂ 118 ਸਾਈਬਰ ਹੈਲਪਡੇਸਕ ਸਥਾਪਿਤ ਕੀਤੇ ਗਏ ਜਿਨ੍ਹਾਂ ਵਿਚ 700 ਬਹੁ ਟ੍ਰੇਨੀ ਪੁਲਿਸਕਰਮਚਾਰੀਆਂ ਨੁੰ ਤੈਨਾਤ ਕੀਤਾ ਗਿਆ।
– ਸਾਈਬਰ ਅਪਰਾਧ ਸਬੰਧਿਤ ਸ਼ਿਕਾਇਤਾਂ ਦਾ ਤੁਰੰਤ ਨਾਲ ਹੱਲ ਕਰਨ ਲਈ ਹੈਲਪਲਾਇਨ ਨੰਬਰ 1930 ਅਤੇ ਏਮਰਜੇਂਸੀ ਰਿਸਪਾਂਸ ਸਪੋਰਟ ਸਿਸਟਮ ਡਾਇਲ 112 ਸ਼ੁਰੂ ਕੀਤਾ ਗਿਆ।
– ਸੂਬੇ ਵਿਚ 29 ਸਾਈਬਰ ਪੁਲਿਸ ਥਾਨਾ ਨੇ 350 ਤੋਂ ਵੱਧ ਪੁਲਿਸ ਅਧਿਕਾਰੀ ਨਿਯੁਕਤ ਕੀਤੇ ਗਏ।
– ਸਾਈਬਰ ਅਪਰਾਧ ਨੂੰ ਰੋਕਨ ਲਈ ਪੰਚਕੂਲਾ ਵਿਚ ਸਾਈਬਰ ਫੋਰੇਂਸਿਕ ਲੈਬ ਸਥਾਪਿਤ ਕੀਤੀ ਗਈ।
– ਹਰਿਆਣਾ ਸਰਕਾਰ ਵੱਲੋਂ ਸਟੇਟ ਲੇਵਲ ਸਾਈਬਰ ਕ੍ਰਾਇਮ ਕੋਆਰਡੀਨੇਟਰ ਸੈਂਟਰ ਪੰਚਕੂਲਾ ਵਿਚ ਸਥਾਪਿਤ ਕੀਤਾ ਗਿਆ।
– ਸਟੇਟ ਕ੍ਰਾਇਮ ਬ੍ਰਾਂਚ ਅਤੇ ਸੀਆਈਡੀ ਵੱਲੋਂ ਸੰਯੁਕਤ ਰੂਪ ਨਾਲ ਸਾਈਬਰ ਕ੍ਰਾਇਮ ਸਬੰਧੀ ਗਤੀਵਿਧੀਆਂ ਨੂੰ ਰੋਕਨ ਲਈ ਸਿਖਲਾਈ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾ ਰਹੇ ਹਨ। ਹੁਣ ਤਕ ਇੰਨ੍ਹਾਂ ਸਿਖਲਾਈ ਪ੍ਰੋਗ੍ਰਾਮਾਂ ਦੇ ਜਰਇਏ 3566 ਪੁਲਿਸ ਕਰਮਚਾਰੀਆਂ ਨੂੰ ਟ੍ਰੇਨਡ ਕੀਤਾ ਜਾ ਚੁੱਕਾ ਹੈ।
– ਸਾਈਬਰ ਅਪਰਾਧ ਸਬੰਧੀ ਮਾਮਲਿਆਂ ਦੀ ਜਾਂਚ ਕੰਮ ਨੂੰ ਲੈ ਕੇ ਸਟੇਟ ਨੋਡਲ ਅਥਾਰਿਟੀ ਵੱਲੋਂ ਏਸਓਪੀ ਨਿਰਧਾਰਿਤ ਕੀਤੀ ਗਈ ਹੈ। ਇਸ ਦੇ ਤਹਿਤ ਹੁਣ ਤਕ 586 ਸਾਈਬਰ ਵਾਲੰਟਿਅਰਾਂ ਨੂੰ ਏਨਸੀਈਆਰਪੀ ਪੋਰਟਲ ਰਾਹੀਂ ਰਜਿਸਟਰ ਕੀਤਾ ਜਾ ਚੁੱਕਾ ਹੈ।
– ਸਾਈਬਰ ਅਪਰਾਧ ਦੇ ਪ੍ਰਤੀ ਲੋਕਾਂ ਵਿਚ ਜਾਗਰੁਕਤਾ ਲਿਆਉਦ ਨੂੰ ਲੈ ਕੇ ਹਰੇਕ ਮਹੀਨੇ ਦੇ ਪਹਿਲੇ ਬੁੱਧਵਾਰ ਨ੍ਹੰ ਸਾਈਬਰ ਜਾਗਰੁਕਤਾ ਦਿਵਸ ਮਨਾਇਆ ਜਾਂਦਾ ਹੈ। ਇਸੀ ਤਰ੍ਹਾ ਅਕਤੂਬਰ ਨੂੰ ਸਾਈਬਰ ਸੁਰੱਖਿਆ ਜਾਗਰੁਕਤਾ ਮਹੀਨਾ ਵਜੋ ਮਨਾਇਆ ਜਾ ਰਿਹਾ ਹੈ।
ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਮੰਤਰੀ ਅਜੈ ਕੁਮਾਰ ਮਿਸ਼ਰਾ, ਏਸੀੇਏਸ ਹੋਮ ਹਰਿਆਣਾ ਡੀਵੀਏਸਏਨ ਪ੍ਰਸਾਦ, ਡੀਜੀਪੀ ਹਰਿਆਣਾ ਪੀਕੇ ਅਗਰਵਾਲ, ਡੀਸੀ ਨਿਸ਼ਾਂਤ ਕੁਮਾਰ ਯਾਦਵ ਤੇ ਸੀਪੀ ਗੁਰੂਗ੍ਰਾਮ ਕਲਾ ਰਾਮਚੰਦਰਨ, ਨੁੰਹ ਦੇ ਏਸਪੀ ਵਰੁਣ ਸਿੰਗਲਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।