ਅਜਨਾਲਾ, 19 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਬਰਸਾਤ ਕਾਰਨ ਉਜ ਦਰਿਆ ਵਿੱਚੋਂ ਕਰੀਬ ਢਾਈ ਲੱਖ ਕਿਊਸਿਕ ਪਾਣੀ ਛੱਡਣ ਕਾਰਨ ਇਹ ਪਾਣੀ ਰਾਵੀ ਦਰਿਆ ਵਿੱਚ ਮਿਲਣ ਨਾਲ ਹੁਣ ਰਾਵੀ ਦਰਿਆ ਵਿੱਚ 3ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਚੱਲੇਗਾ, ਜਿਸ ਨਾਲ ਸਰਹੱਦੀ ਖੇਤਰ ਅੰਦਰ ਵੱਸਦੇ ਲੋਕਾਂ ਅੰਦਰ ਸਹਿਮ ਪੈਦਾ ਹੋ ਗਿਆ ਹੈ। ਪਾਣੀ ਵਧਣ ਕਾਰਨ ਦਰਿਆ ਨੇੜਲੇ ਸਥਾਨਾਂ ’ਤੇ ਵੱਸਦੇ ਲੋਕਾਂ ਨੂੰ ਉੱਚੀਆਂ ਥਾਵਾਂ ’ਤੇ ਜਾਣ ਅਤੇ ਹੜ੍ਹ ਦੇ ਸੰਭਾਵੀ ਖ਼ਤਰੇ ਤੋਂ ਸੁਚੇਤ ਕਰਨ ਲਈ ਪ੍ਰਸ਼ਾਸਨ ਨੇ ਪਿੰਡਾਂ ਦੇ ਗੁਰਦੁਆਰਿਆਂ ਵਿਚੋਂ ਮੁਨਿਆਦੀ ਕਰਵਾਈ ਜਾ ਰਹੀ ਹੈ।