ਚੰਡੀਗੜ੍ਹ, 24 ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ)- ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਬੀਤੇ 24 ਘੰਟਿਆਂ ਤੋਂ ਪੈ ਰਹੇ ਮੀਂਹ ਦੀ ਵਜ੍ਹਾ ਤੋਂ ਸ਼ਨੀਵਾਰ ਨੂੰ ਹਥਿਨੀਕੁੰਡ ਬੈਰਾਜ ਦੇ ਪਾਣੀ ਦੇ ਪੱਧਰ ‘ਚ ਤੇਜ਼ੀ ਨਾਲ ਵਾਧਾ ਵੇਖਿਆ ਗਿਆ।ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਸਵੇਰੇ ਸਾਢੇ 7 ਵਜੇ ਖ਼ਤਮ ਹੋਏ 24 ਘੰਟੇ ਦੇ ਸਮੇਂ ‘ਚ ਹਰਿਆਣਾ ਦੇ ਅੰਬਾਲਾ ਵਿਚ 14.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਰੋਹਤਕ ਅਤੇ ਕੁਰੂਕਸ਼ੇਤਰ ‘ਚ ਕ੍ਰਮਵਾਰ 14.2 ਮਿਲੀਮੀਟਰ ਅਤੇ 12 ਮਿਲੀਮੀਟਰ ਮੀਂਹ ਪਿਆ। ਵਿਭਾਗ ਮੁਤਾਬਕ ਹਰਿਆਣਾ ਦੇ ਪੰਚਕੂਲਾ ਵਿਚ ਸਭ ਤੋਂ ਵਧ 71.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਸੂਬੇ ਦੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਫਤਿਹਗੜ੍ਹ ‘ਚ ਕ੍ਰਮਵਾਰ 32.6 ਮਿਲੀਮੀਟਰ, 32.8 ਮਿਲੀਮੀਟਰ ਅਤੇ 25.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।