ਸੀਈਟੀ ਦੀ ਮੁੱਖ ਪ੍ਰੀਖਆ ਦੇ ਲਈ ਚਾਰ ਗੁਣਾ ਉਮੀਦਵਾਰਾਂ ਨੂੰ ਬੁਲਾਉਣ ਨਾਲ ਸਬੰਧਿਤ ਭਰਤੀ ਦੇ ਨਿਯਮ ਅਤੇ ਸ਼ਰਤਾਂ ਵਿਚ ਹੁਣ ਬਦਲਾਅ ਨਹੀਂ ਕੀਤਾ ਜਾ ਸਕਦਾ – ਮਨੋਹਰ ਲਾਲ
73 ਹਜਾਰ ਤੋਂ ਵੱਧ ਦਿਵਆਂਗਾਂ ਨੂੰ 8 ਹਫਤੇ ਦੇ ਅੰਦਰ ਮਿਲੇਗਾ ਦਿਵਆਂਗਤਾ ਪ੍ਰਮਾਣ ਪੱਤਰ
ਚੰਡੀਗੜ੍ਹ, 6 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਨੈਤਿਕ ਢੰਗਾਂ ਨਾਲ ਨੋਕਰੀਆਂ ਵੰਡਣ ਦੀ ਰਿਵਾਇਤ ਅਪਨਾਉਣ ਵਾਲੀ ਪਿਛਲੀ ਸਰਕਾਰਾਂ ‘ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਅਸੀਂ ਦੂਜਿਆਂ ਦੀ ਤਰ੍ਹਾ ਨੌਕਰੀਆਂ ਨਹੀਂ ਵੰਡਦੇ ਹਨ, ਕਿਉਂਕਿ ਸਾਡੇ ਸਮੇਂ ਵਿਚ ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਯੁਵਾ ਆਪਣੀ ਮਿਹਨਤ ਤੇ ਯੋਗਤਾ ਨਾਲ ਨੌਕਰੀ ਲੈ ਕੇ ਜਾਂਦੇ ਹਨ।
ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੁੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਾਂਗਰਸ ਦੀ ਤਰ੍ਹਾ ਸਾਡੇ ਕੋਲ ਨੌਕਰੀ ਦੇਣ ਦੀ ਕੋਈ ਗਾਰੰਟੀ ਫਾਰਮੂਲਾ ਨਹੀਂ ਹੈ। ਮੌਜੂਦਾ ਸੂਬਾ ਸਰਕਾਰ ਪਾਰਦਰਸ਼ੀ ਢੰਗ ਨਾਲ ਮੈਰਿਟ ‘ਤੇ ਨੌਕਰੀ ਦੇ ਰਹੀ ਹੈ।
ਉਨ੍ਹਾਂ ਨੇ ਸੀਈਟੀ ਦੀ ਮੁੱਖ ਪ੍ਰੀਖਿਆ ਦੇ ਲਈ ਚਾਰ ਗੁਣਾ ਉਮੀਦਵਾਰਾਂ ਨੂੰ ਬੁਲਾਉਣ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਹੁਣ ਇਸ ਸਮੇਂ ਭਰਤੀ ਨਾਲ ਸਬੰਧਿਤ ਨਿਯਮ ਅਤੇ ਸ਼ਰਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦਵਾਰਾਂ ਨੂੰ ਬਿਨੈ ਕਰਨ ਦੇ ਸਮੇਂ ਭਰਤੀ ਦੇ 4 ਗੁਣਾ ਉਮੀਦਵਾਰਾਂ ਨੂੰ ਬੁਲਾਏ ਜਾਣ ਨਾਲ ਸਬੰਧਿਤ ਨਿਯਮ ਤੇ ਸ਼ਰਤਾਂ ਦੇ ਬਾਰੇ ਵਿਚ ਪਤਾ ਸੀ। ਪਰ ਹੁਣ ਕੁੱਝ ਲੋਕ ਉਮੀਦਵਾਰਾਂ ਨੂੰ ਗੁਮਰਾਹ ਕਰ ਰਹੇ ਹਨ।
ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕੋਰਟ ਨੇ ਵੀ ਕਿਹਾ ਹੈ ਕਿ ਕਿਸੇ ਵੀ ਪ੍ਰੀਖਿਆ ਦੇ ਇਸ਼ਤਿਹਾਰ ਤੋਂ ਪਹਿਲਾਂ ਤੈਅ ਕੀਤੇ ਗਏ ਕਿਸੇ ਵੀ ਨਿਯਮ ਅਤੇ ਸ਼ਰਤਾਂ ਨੂੰ ਬਾਅਦ ਵਿਚ ਕਿਸੇ ਵੀ ਪੱਧਰ ‘ਤੇ ਨਹੀਂ ਬਦਲਿਆ ਜਾ ਸਕਦਾ। ਨਵੇਂ ਇਸ਼ਤਿਹਾਰ ਹੁਣ ਕੱਢਣਗੇ ਉਦੋਂ ਕਿਸੇ ਵੀ ਸੋਧ ‘ਤੇ ਵਿਚਾਰ ਕੀਤਾ ਜਾਵੇਗਾ।
73 ਹਜਾਰ ਤੋਂ ਵੱਧ ਦਿਵਆਂਗਾਂ ਨੂੰ 8 ਹਫਤੇ ਦੇ ਅੰਦਰ ਮਿਲੇਗਾ ਦਿਵਆਂਗ ਪ੍ਰਮਾਣ ਪੱਤਰ
ਦਿਵਆਂਗਾਂ ਨੂੰ ਪ੍ਰਮਾਣ ਪੱਤਰ ਜਾਰੀ ਕਰਨ ਵਿਚ ਦੇਰੀ ਹੋਣ ਦੇ ਸਬੰਧ ਵਿਚ ਇਕ ਹੋਰ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੀਪੀਪੀ ਡੇਟਾ ਅਨੁਸਾਰ ਸੂਬੇ ਵਿਚ 2.70 ਲੱਖ ਦਿਵਆਂਗ ਹਨ ਜਿਨ੍ਹਾਂ ਵਿੱਚੋਂ 20 ਫੀਸਦੀ ਯਾਨੀ ਲਗਭਗ 73,197 ਦੇ ਪ੍ਰਮਾਣ ਪੱਤਰ ਲੰਬਿਤ ਹਨ। ਅਜਿਹੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਸਰਕਾਰ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਯੂਡੀਆਈਡੀ ਕਾਰਡ ਜਲਦੀ ਬਣਾਏ ਜਾਣ। ਇਸ ਤੋਂ ਇਲਾਵਾ, 2 ਹਫਤੇ ਤੋਂ ਲੈ ਕੇ ਵੱਧ ਤੋਂ ਵੱਧ 8 ਹਫਤੇ ਤਕ ਦਾ ਸਮੇਂ ਦਿੱਤਾ ਗਿਆ ਹੈ। ਇਸ ਸਮੇਂ ਵਿਚ ਇੰਨ੍ਹਾਂ ਸਾਰਿਆਂ ਨੂੰ ਪ੍ਰਮਾਣ ਪੱਤਰ ਮਿਲ ਜਾਣਗੇ।
ਦਿਆਲੂ ਯੋਜਨਾ ਵਿਚ ਹੁਣ ਤਕ 227 ਲਾਭਕਾਰਾਂ ਨੂੰ ਮਿਲੇੀ ਸਹਾਇਤਾ ਰਕਮ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਪਰਿਵਾਰ ਪਹਿਚਾਣ ਪੱਤਰ ਵਿਚ ਤਸਦੀਕ ਡੇਟਾ ਦੇ ਆਧਾਰ ‘ਤੇ 1.80 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਮੈਂਬਰ ਦੀ ਮੌਤ ਹੋਣ ਜਾਂ ਦਿਵਆਂਗ ਹੋਣ ਦੀ ਸਥਿਤੀ ਵਿਚ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਦਿਆਲੂ ਯੋਜਨਾ ਵਿਚ ਹੁਣ ਤਕ 227 ਲਾਭਕਾਰਾਂ ਨੁੰ ਸਹਾਇਤਾ ਰਕਮ ਪ੍ਰਦਾਨ ਕੀਤੀ ਗਈ ਹੈ। ਇਸ ਤੋਂ ਇਲਾਵਾ 600 ਵਿਅਕਤੀਆਂ ਦਾ ਡਾਟਾ ਹੋਰ ਉਪਲਬਧ ਹੈ, ਜਿਸ ਨੂੰ ਤਸਦੀਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਵਿਚ ਵੱਖ-ਵੱਖ ਊਰਮ ਵਰਗ ਦੇ ਅਨੁਸਾਰ 1 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤਕ ਦਾ ਵਿੱਤੀ ਸਹਾਇਤਾ ਦੇਣ ਦਾ ਪ੍ਰਾਵਧਾਨ ਹੈ। 6 ਸਾਲ ਤੋਂ 12 ਸਾਲ ਤਕ 1 ਲੱਖ ਰੁਪਏ, 12 ਸਾਲ ਤੋਂ 18 ਸਾਲ ਤਕ 2 ਲੱਖ ਰੁਪਏ, 18 ਸਾਲ ਤੋਂ ਵੱਧ ਅਤੇ 25 ਸਾਲ ਤਕ 3 ਲੱਖ ਰੁਪਏ, 25 ਸਾਲ ਤੋਂ ਵੱਧ ਅਤੇ 45 ਸਾਲ ਤਕ 5 ਲੱਖ ਰੁਪਏ ਅਤੇ 45 ਸਾਲ ਤੋਂ 60 ਸਾਲ ਦੀ ਉਮਰ ਤਕ 3 ਲੱਖ ਰੁਪਏ ਦੀ ਸਹਾਇਤਾ ਰਕਮ ਦੇਣ ਦਾ ਪ੍ਰਾਵਧਾਨ ਹੈ। ਇਸ ਲਾਭ ਵਿਚ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾਵਾਂ ਤਹਿਤ ਮਿਲਣ ਵਾਲੀ ਰਕਮ ਵੀ ਸ਼ਾਮਿਲ ਹੈ।
ਇਸ ਮੌਕੇ ‘ਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਅਤੇ ਸੂਚਨਾ ,ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਮਿਤ ਆਰਿਆ ਵੀ ਮੌਜੂਦ ਸਨ।