ਪਟਿਆਲਾ, 20 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਤੇ ਮੁੱਖ ਸੇਵਾਦਾਰ ਹਰਪਾਲ ਜੁਨੇਜਾ ਨੇ ਸ਼ਹਿਰ ਦੇ ਵਪਾਰੀਆਂ ਨਾਲ ਮੀਟਿੰਗ ਕੀਤੀ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ। ਸ਼ਹਿਰ ਦੇ ਵਪਾਰੀਆਂ ਨੇ ਖੁਲ ਕੇ ਪ੍ਰਧਾਨ ਜੁਨੇਜਾ ਦੇ ਕੋਲ ਆਪਣੀ ਗੱਲ ਰੱਖੀ ਅਤੇ ਦੱਸਿਆ ਕਿ ਕਾਂਗਰਸ ਨੇ ਵਪਾਰੀਆਂ ਨੂੰ ਕੋਈ ਰਾਹਤ ਨਹੀਂ ਦਿੱਤੀ। ਇਥੋਂ ਤੱਕ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਲਗਾਏ ਗਏ ਲਾਕ ਡਾਉਨ ਦੇ ਦੌਰਾਨ ਕਾਂਗਰਸ ਨੇ ਸ਼ਹਿਰ ਦੇ ਵਪਾਰੀਆਂ ਦੀ ਇੱਕ ਵੀ ਗੱਲ ਨਹੀਂ ਸੁਣੀ ਨਾ ਕੋਈ ਟੈਕਸ ਮੁਆਫ ਕੀਤਾ ਉਪਰੋਂ ਨਗਰ ਨਿਗਮ ਦੀ ਲੈਂਡ ਬ੍ਰਾਂਚ ਉਨ੍ਹਾਂ ਆਏ ਦਿਨ ਤੰਗ ਪਰੇਸ਼ਾਨ ਕਰ ਰਹੀ ਹੈ। ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਪ੍ਰਧਾਨ ਜੁਨੇਜਾ ਨੇ ਵਾਅਦਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੋਂ ਬਾਅਦ ਵਪਾਰੀਆਂ ਦੀਆਂ ਸਮੁੱਚੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜਿਹੜੀ ਕਿ ਸਮੁੱਚੇ ਵਰਗਾਂ ਨੂੰ ਨਾਲ ਲੈ ਕੇ ਚਲਦੀ ਹੈ। ਪ੍ਰਧਾਨ ਹਰਪਾਲ ਜੁਨੇਜਾ ਨਾਲ ਮੀਟਿੰਗ ਕਰਨ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਨੇ ਸਾਫ ਤੌਰ ’ਤੇ ਕਿਹਾ ਕਿ ਇਸ ਵਾਰ ਪ੍ਰਧਾਨ ਹਰਪਾਲ ਜੁਨੇਜਾ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਸ ਮੌਕੇ ਰਾਜਪਾਲ ਸਿੰਘ ਮੁੱਖ ਸੇਵਾਦਾਰ ਸ਼ਬਦ ਚੋਂਕੀ ਜਥਾ, ਵਿਜੈ ਕੰਪਾਨੀ, ਅਸ਼ੋਕ ਕੁਮਾਰ, ਵਰੂਨ ਮਲਹੋਤਰਾ,ਅਮਰਿੰਦਰ ਸਿੰਘ ਆਸੂ, ਮਨੋਜ ਕੁਮਾਰ,ਹਰਜੀਤ ਸਿੰਘ ਦੁੱਗਲ, ਰਿੰਪੀ, ਦੀਪੂ ਸ਼ਰਮਾਂ, ਜਸਪਾਲ ਸਿੰਘ ਰਾਜਾ,ਵਿਨੋਦ ਕੁਮਾਰ,ਅਮਨਪ੍ਰੀਤ ਸਿੰਘ ਕੋਹਲੀ, ਕਾਕੂ ਕਪੂਰ, ਸ਼ਿਵਮ, ਦਿਵੇਸ਼ ਅਗਰਵਾਲ, ਰਮਨਦੀਪ ਸਿੰਘ, ਅਸ਼ੋਕ ਕੁਮਾਰ, ਸੁਰਿੰਦਰ ਸਿੰਘ ਨਿਕੂ ਅਤੇ ਬੋਬੀ ਕੰਪਾਨੀ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।
ਫੋਟੋ ਕੈਪਸ਼ਨ:ਬਜ਼ਾਰ ਵਿਚ ਰੇਹੜੀ ਵਾਲੇ ਦੀ ਵੀ ਗੱਲ ਸੁਣਦੇ ਹੋਏ ਪ੍ਰਧਾਨ ਹਰਪਾਲ ਜੁਨੇਜਾ।