ਸਾਂਸਦ ਵੀ ਕਰਣਗੇ ਜਨ ਸੰਵਾਦ ਪ੍ਰੋਗ੍ਰਾਮ
ਚੰਡੀਗੜ੍ਹ, 13 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਸਰਕਾਰ ਉਦਯੋਗ , ਸਿਹਤ , ਸਿਖਿਆ ਵਰਗੀ ਵੱਡੀ ਪਰਿਯੋਜਨਾਵਾਂ ਦੇ ਲਈ ਭੂਮੀ ਖਰੀਦਣ ਦੀ ਯੋਜਨਾ ਤਿਆਰ ਕਰ ਰਹੀ ਹੈ। ਇੰਨ੍ਹਾਂ ਦੇ ਲਈ ਕਿਸਾਨ ਖੁਦ ਹੀ ਭੁਮੀ ਦੇਣ ਨੂੰ ਤਿਆਰ ਹੋਣਗੇ ਤਾਂ ਜਲਦੀ ਹੀ ਅਜਿਹੀ ਪਰਿਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜਨ ਪ੍ਰਤੀਨਿਧੀ ਸਬੰਧਿਤ ਖੇਤਰ ਵਿਚ ਭੂਮੀ ਦੀ ਪਹਿਚਾਣ ਕਰ ਸਰਕਾਰ ਨੂੰ ਜਾਣੁੰ ਕਰਵਾਉਣ।
ਮੁੱਖ ਮੰਤਰੀ ਅੱਜ ਭਿਵਾਨੀ -ਮਹੇਂਦਰਗੜ੍ਹ ਲੋਕਸਭਾ ਖੇਤਰ ਦੇ ਜਨਪ੍ਰਤੀਨਿਧੀਆਂ ਨਾਲ ਗਲਬਾਤ ਕਰ ਰਹੇ ਸਨ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਜੇ ਪੀ ਦਲਾਲ, ਭਿਵਾਨੀ -ਮਹੇਂਦਰਗੜ੍ਹ ਲੋਕਸਭਾ ਦੇ ਸਾਂਸਦ ਧਰਮਬੀਰ ਸਿੰਘ, ਸਮਾਜਿਕ, ਨਿਆਂ, ਅਧਿਕਾਰਤਾ ਅਤੇ ਅਨੁਸੂਚਿਤ ਜਾਤੀ ਭਲਾਈ ਮੰਤਰੀ ਓਮਪ੍ਰਕਾਸ਼ ਯਾਦਵ, ਵਿਧਾਇਕ ਅਭੈ ਸਿੰਘ ਯਾਦਵ , ਸੀਤਾਰਾਮ ਯਾਦਵ, ਘਨਸ਼ਾਮ ਸਰਾਫ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਭਾਰਤ ਭੂਸ਼ਨ ਭਾਰਤੀ, ਮੁੱਖ ਮੰਤਰੀ ਦੇ ਓਏਸਡੀ ਭੁਪੇਸ਼ਵਰ ਦਿਆਲ, ਸਾਬਕਾ ਸੰਤੋਸ਼ ਯਾਦਵ, ਸਾਬਕਾ ਵਿਧਾਇਕ ਸ਼ਸ਼ੀ ਰੰਜਨ ਪਰਮਾਰ ਸਮੇਤ ਕਈ ਪਾਰਟੀ ਅਧਿਕਾਰੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਭਿਵਾਨੀ, ਮਹੇਂਦਰਗੜ੍ਹ ਤੇ ਚਰਖੀ ਦਾਦਰੀ ਖੇਤਰ ਵਿਚ ਭੂਮੀ ਉਪਲਬਧ ਹੋਣ ‘ਤੇ ਇਸ ਖੇਤਰ ਵਿਚ ਵੱਡੇ-ਵੱਡੇ ਪ੍ਰੋਜੈਕਟ ਲਗਾਏ ਜਾ ਸਕਣਗੇ ਜਿਨ੍ਹਾਂ ਦਾ ਸਿੱਧਾ ਲਾਭ ਜਨਤਾ ਨੁੰ ਮਿਲੇਗਾ। ਇੰਨ੍ਹਾਂ ਤੋਂ ਵਿਸ਼ੇਸ਼ਕਰ ਸਵੈਰੁਜਗਾਰ ਦੇ ਨਾਲ-ਨਾਲ ਨੌਜੁਆਨਾ ਲਈ ਰੁਜਗਾਰ ਦੇ ਮੌਕੇ ਵੀ ਖੁਲਣਗੇ। ਉਨ੍ਹਾਂ ਨੇ ਕਿਹਾ ਕਿ ਈ-ਭੂਮੀ ਪੋਰਟਲ ਰਾਹੀਂ ਇਕ ਹਜਾਰ ਏਕੜ ਭੂਮੀ ਦੀ ਖਰੀਦ ਕੀਤੀ ਗਈ ਹੈ। ਇਸ ਪੋਰਟਲ ‘ਤੇ ਕਿਸਾਨਾਂ ਨੇ ਇਹ ਜਮੀਨ ਇੱਛਾ ਅਨੁਸਾਰ ਦਿੱਤੀ ਹੈ ਜਿਸ ਦੀ ਕਮੇਟੀ ਵੱਲੋਂ ਖਰੀਦ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਆਪਣੇ ਸਾਢੇ 8 ਸਾਲ ਦੇ ਕਾਰਜਕਾਲ ਵਿਚ ਇਕ ਇੰਚ ਭੂਮੀ ਨੂੰ ਵੀ ਰਾਖਵਾਂ ਨਹੀਂ ਕੀਤਾ ਹੈ। ਸਿਰਫ ਜਰੂਰੀ ਜਮੀਨ ਹੀ ਲਈ ਗਈ ਹੈ ਜਿਸ ‘ਤੇ ਰੇਲਵੇ ਲਾਇਨ, ਸੜਕਾਂ ਆਦਿ ਬਣਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪਦਮਾ ਯੋਜਨਾ ਲਈ ਹੀ 25 ਏਕੜ ਤਕ ਭੂਮੀ ਦੇਣ ਦੇ ਲਈ ਕਿਸਾਨ ਸਹਿਮਤ ਹਨ। ਇਸ ਤੋਂ ਵੱਡੀ ਪਰਿਯੋਜਨਾਵਾਂ ਲਈ ਵੀ ਭੂਮੀ ਉਪਲਬਧ ਹੋਵੇਗੀ ਤਾਂ ਸਰਾਕਰ ਉਸ ਦੀ ਸਹੀ ਵਰਤੋ ਕਰੇਗੀ। ਅਜਿਹੀ ਪਰਿਯੋਜਨਾਵਾਂ ਸਾਰੇ ਲੋਕਾਂ ਲਈ ਲਾਭਦਾਇਕ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਰਾਖਵਾਂ ਦੀ ਹੋਈ ਭੂਮੀ ‘ਤੇ ਵਾਰ-ਵਾਰ ਇਨਹਾਂਸਮੈਂਟ ਆਉਂਦੀ ਰਹੀ, ਜੋ ਸਾਰਿਆਂ ‘ਤੇ ਭਾਰੀ ਪੈਂਦੀ ਹੈ। ਇਸ ਲਈ ਸਰਕਾਰ ਕਿਸਾਨਾਂ ਦੀ ਸਹਿਮਤੀ ਨਾਲ ਹੀ ਵਿਕਾਸ ਪਰਿਯੋਜਨਾਵਾਂ ਦੇ ਲਈ ਭੁਮੀ ਲੈਣ ਲਈ ਕਦਮ ਚੁੱਕ ਰਹੀ ਹੈ। ਮੀਟਿੰਗ ਵਿਚ ਮੁੱਖ ਮੰਤਰੀ ਨੂੰ ਜਾਣੁੰ ਕਰਵਾਇਆ ਗਿਆ ਕਿ ਮਹੇਂਦਰਗੜ੍ਹ ਦੇ ਪਿੰਡ ਮੁਸਨੌਤਾ, ਅਟੇਲੀ ਬੇਗਾਪੁਰ, ਬਿਹਾਲੀ, ਖੁਡਾਨਾ ਆਦਿ ਕਈ ਪਿੰਡਾਂ ਵਿਚ 100 ਤੋਂ 200 ਏਕੜ ਤਕ ਭੂਮੀ ਕਿਸਾਨਾਂ ਦੀ ਸਹਿਮਤੀ ਨਾਲ ਲਈ ਜਾ ਸਕਦੀ ਹੈ। ਮੁੱਖ ਮੰਤਰੀ ਨੇ ਜਨਪ੍ਰਤੀਨਿਧੀਆਂ ਨਾਲ ਸਵੇਛਾ ਨਾਲ ਭੂਮੀ ਦੇਣ ਬਾਰੇ ਕਿਸਾਨਾਂ ਨਾਲ ਗਲਬਾਤ ਕਰਨ ਨੂੰ ਕਿਹਾ।
ਮੁੱਖ ਮੰਤਰੀ ਨੇ ਕਿਹਾ ਕਿ ਜਨਤਾ ਦੀ ਸਮਸਿਆਵਾਂ ਦਾ ਹੱਲ ਕਰਨ ਲਈ ਸੀਏਮ ਵਿੰਡੋਂ , ਵਿਕਾਸ ਕੰਮਾਂ ਦੇ ਲਈ ਜਨ ਸੰਵਾਦ ਪੋਰਟਲ ਅਤੇ ਗ੍ਰਾਮ ਦਰਸ਼ਨ ਅਤੇ ਨਗਰ ਦਰਸ਼ਨ ਪੋਰਟਲ ਬਣਾਏ ਗਏ ਹਨ। ਜਨਪ੍ਰਤੀਨਿਧੀਆਂ ਦੇ ਲਈ ਵੀ ਅਜਿਹੇ ਪ੍ਰੋਗ੍ਰਾਮ ਪ੍ਰਬੰਧਿਤ ਕਰਨ ਦਾ ਫੈਸਲਾ ਕੀਤਾ ਹੈ। ਜਨਪ੍ਰਤੀਨਿਧੀਆਂ ਦਾ ਇਹ ਸੰਵਾਦ ਪ੍ਰੋਗ੍ਰਾਮ ਸਫਲ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾ ਮੰਤਰੀਆਂ ਨੇ ਜੁਲਾਈ ਮਹੀਨੇ ਵਿਚ ਸੰਵਾਦ ਪ੍ਰੋਗ੍ਰਾਮ ਕੀਤੇ ਹਨ। ਉਸੀ ਤਰ੍ਹਾ ਜਲਦੀ ਹੀ ਸਾਂਸਦ ਵੀ ਜਨ ਸੰਵਾਦ ਪ੍ਰੋਗ੍ਰਾਮ ਪ੍ਰਬੰਧਿਤ ਕਰਣਗੇ। ਜਨਸੰਵਾਦ ਲਈ ਸਾਂਸਦਾਂ ਨੁੰ ਸਬੰਧਿਤ ਲੋਕਸਭਾ ਖੇਤਰ ਵਿਚ ਕੁੱਝ ਪਿੰਡ ਚੋਣ ਕਰ ਦਿੱਤੇ ਜਾਣਗੇ। ਸਾਂਸਦ ਉਨ੍ਹਾਂ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਸਿੱਧਾ ਸੰਵਾਦ ਕਰਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਭਿਵਾਨੀ -ਮਹੇਂਦਰਗੜ੍ਹ ਲੋਕਸਭਾ ਖੇਤਰ ਦੇ ਤੋਸ਼ਾਮ, ਭਿਵਾਨੀ , ਲੋਹਾਰੂ, ਮਹੇਂਦਰਗੜ੍ਹ, ਅਟੇਲੀ, ਨਾਂਗਲ ਚੌਧਰੀ, ਚਰਖੀ ਦਾਦਰੀ , ਬਾਡੜਾ ਦੇ ਜਨਪ੍ਰਤੀਨਿਧੀਆਂ ਦੀ ਸਮਸਿਆਵਾਂ ਦੀ ਸੁਣਵਾਈ ਲਈ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ 9 ਕਮੇਟੀਆਂ ਬਣਾਈਆਂ ਗਈਆਂ। ਜਨਪ੍ਰਤੀਨਿਧੀਆਂ ਨੇ ਵਿਸਤਾਰ ਨਾਲ ਵਿਕਾਸ ਕੰਮਾਂ ਬਾਰੇ ਜਾਣੁੰ ਕਰਵਾਇਆ।
ਇਸ ਮੌਕੇ ‘ਤੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਅਨੁਰਾਗ ਰਸਤੋਗੀ, ਆਨੰਦ ਮੋਹਨ ਸ਼ਰਣ, ਅਨਿਲ ਮਲਿਕ, ਡਾ. ਜੀ ਅਨੁਪਮਾ, ਬਿਜਲੀ ਨਿਗਮਾਂ ਦੇ ਚੇਅਰਮੈਨ ਪੀਕੇ ਦਾਸ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ।