ਰਿਪੋਰਟਾਂ ਦੇ ਮੁਤਾਬਕ ਜੋੜੇ ਨੇ ਕਰੀਬ ਦੋ ਮਹੀਨੇ ਪਹਿਲਾਂ 10 ਸਾਲ ਦੀ ਬੱਚੀ ਨੂੰ ਘਰੇਲੂ ਕੰਮ ਲਈ ਰੱਖਿਆ ਸੀ। ਅੱਜ ਕੁੜੀ ਦੇ ਰਿਸ਼ਤੇਦਾਰ ਨੇ ਉਸ ਦੀ ਬਾਂਹ ‘ਤੇ ਸੱਟ ਦੇ ਨਿਸ਼ਾਨ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਦਾ ਪਤਾ ਲੱਗਣ ‘ਤੇ ਲੜਕੀ ਨੂੰ ਦੇਖਣ ਲਈ ਭੀੜ ਇਕੱਠੀ ਹੋ ਗਈ ਅਤੇ ਜੋੜੇ ‘ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਤੀ-ਪਤਨੀ ਨੂੰ ਹਿਰਾਸਤ ‘ਚ ਲੈ ਲਿਆ। ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦਿੱਲੀ ਦੇ ਦਵਾਰਕਾ ਵਿੱਚ ਇੱਕ ਮਹਿਲਾ ਪਾਇਲਟ ਅਤੇ ਉਸ ਦੇ ਪਤੀ ਦੀ ਭੀੜ ਨੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਪਤੀ-ਪਤਨੀ ‘ਤੇ 10 ਸਾਲ ਦੀ ਬੱਚੀ ਨੂੰ ਘਰੇਲੂ ਨੌਕਰ ਦੇ ਤੌਰ ‘ਤੇ ਕੰਮ ‘ਤੇ ਰੱਖਣ ਅਤੇ ਤੰਗ ਪਰੇਸ਼ਾਨ ਕਰਨ ਦਾ ਇਲਜ਼ਾਮ ਹੈ। ਮਿਲੀ ਜਾਣਕਾਰੀ ਮੁਤਾਬਕ ਮਹਿਲਾ ਪਾਇਲਟ ਦਾ ਪਤੀ ਏਅਰਲਾਈਨ ਕਰਮਚਾਰੀ ਹੈ। ਫਿਲਹਾਲ ਪੁਲਿਸ ਨੇ ਕੁੜੀ ਦਾ ਮੈਡੀਕਲ ਕਰਵਾ ਕੇ ਮੁਲਜ਼ਮ ਨੂੰ ਹਿਰਾਸਤ ‘ਚ ਲੈ ਲਿਆ ਹੈ।
ਦਿੱਲੀ ਪੁਲਿਸ ਦੇ ਮੁਤਾਬਕ ਬੱਚੀ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ। ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 323, 324, 342 ਅਤੇ ਬਾਲ ਮਜ਼ਦੂਰੀ ਐਕਟ, 75 ਜੇਜੇ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਦਵਾਰਕਾ ਦੇ ਡੀਸੀਪੀ ਐਮ ਹਰਸ਼ਵਰਧਨ ਨੇ ਘਟਨਾ ਦੀ ਜਾਣਕਾਰੀ ਦਿੱਤੀ ਹੈ।
ਰਿਪੋਰਟਾਂ ਦੇ ਮੁਤਾਬਕ ਜੋੜੇ ਨੇ ਕਰੀਬ ਦੋ ਮਹੀਨੇ ਪਹਿਲਾਂ 10 ਸਾਲ ਦੀ ਬੱਚੀ ਨੂੰ ਘਰੇਲੂ ਕੰਮ ਲਈ ਰੱਖਿਆ ਸੀ। ਅੱਜ ਕੁੜੀ ਦੇ ਰਿਸ਼ਤੇਦਾਰ ਨੇ ਉਸ ਦੀ ਬਾਂਹ ‘ਤੇ ਸੱਟ ਦੇ ਨਿਸ਼ਾਨ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਦਾ ਪਤਾ ਲੱਗਣ ‘ਤੇ ਲੜਕੀ ਨੂੰ ਦੇਖਣ ਲਈ ਭੀੜ ਇਕੱਠੀ ਹੋ ਗਈ ਅਤੇ ਜੋੜੇ ‘ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਤੀ-ਪਤਨੀ ਨੂੰ ਹਿਰਾਸਤ ‘ਚ ਲੈ ਲਿਆ। ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਮਾਮਲੇ ‘ਚ ਸਾਹਮਣੇ ਆਈ ਵੀਡੀਓ ‘ਚ ਘਟਨਾ ਦੇ ਸਮੇਂ ਪਾਇਲਟ ਦੀ ਵਰਦੀ ‘ਚ ਮੌਜੂਦ ਔਰਤ ਨੂੰ ਭੀੜ ਵੱਲੋਂ ਵਾਰ-ਵਾਰ ਥੱਪੜ ਮਾਰਦੇ ਹੋਏ ਦੇਖਿਆ ਜਾ ਰਿਹਾ ਹੈ। ਜਦੋਂ ਉਹ ਮਦਦ ਲਈ ਚੀਕਦੀ ਹੈ ਤਾਂ ਕਈ ਔਰਤਾਂ ਉਸ ਦੇ ਵਾਲ ਖਿੱਚਦੀਆਂ ਨਜ਼ਰ ਆਉਂਦੀਆਂ ਹਨ ਅਤੇ ਇਕ ਔਰਤ ਉਸ ਨੂੰ ਮਾਰਦੀ ਹੈ। ਉਹ ਬੁੜਬੁੜਾਉਂਦੀ ਹੈ, “ਮਾਫੀ”, ਪਰ ਭੀੜ ਰੁਕਣ ਤੋਂ ਇਨਕਾਰ ਕਰਦੀ ਹੈ। ਇਸ ਦੌਰਾਨ ਜਦੋਂ ਉਸ ਨੇ ਆਪਣੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਲੋਕਾਂ ਨੇ ਨੌਜਵਾਨ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਇੱਕ ਆਦਮੀ ਨੂੰ “ਉਹ ਮਰ ਜਾਏਗੀ” ਕਹਿੰਦੇ ਸੁਣਿਆ ਜਾਂਦਾ ਹੈ।