ਭਾਰਤੀ ਮਹਿਲਾ ਕਿ੍ਕਟ ਟੀਮ ਨੇ 28 ਸਾਲ ’ਚ ਟੈਸਟ ਕਿ੍ਕਟ ਦੇ ਪਹਿਲੇ ਘਰੇਲੂ ਸੈਸ਼ਨ ਦਾ ਸ਼ਾਨਦਾਰ ਅੰਤ ਕਰਦਿਆਂ ਮੇਜ਼ਬਾਨ ਆਸਟ੍ਰੇਲਿਆਈ ਟੀਮ ਨੂੰ ਅੱਠ ਵਿਕਟਾਂ ਨਾਲ ਹਰਾਇਆ। ਮੈਚ ਦੇ ਆਖਰੀ ਦਿਨ ਭਾਰਤ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਗੇਂਦਬਾ਼ਜ਼ਾਂ ਨੇ ਸਵੇਰੇ 28 ਦੌੜਾਂ ਦੇ ਕੇ ਆਸਟ੍ਰੇਲੀਆ ਦੇ ਪੰਜ ਵਿਕਟ ਡੇਗੇ ਜਿਸ ਕਾਰਨ ਮੇਜ਼ਬਾਨ ਟੀਮ ਪਾਰੀ ’ਚ 261 ਦੌੜਾਂ ’ਤੇ ਸਿਮਟ ਗਈ। ਭਾਰਤ ਨੂੰ 75 ਦੌੜਾਂ ਦਾ ਟੀਚਾ ਮਿਲਿਆ ਜੋ ਉਸ ਨੇ 19ਵੇਂ ਓਵਰ ’ਚ ਦੋ ਵਿਕਟਾਂ ’ਤੇ 75 ਦੌੜਾਂ ਬਣਾ ਕੇ ਹਾਸਲ ਕਰ ਲਿਆ।