No Result
View All Result
Monday, July 21, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

“ਸਾਨੂੰ ਭੋਜਨ ਦੀ ਲੋੜ ਹੈ, ਤੰਬਾਕੂ ਦੀ ਨਹੀਂ” ਵਿਸ਼ੇ ਤਹਿਤ ਮਨਾਇਆ ਵਿਸ਼ਵ ਤੰਬਾਕੂ ਰਹਿਤ ਦਿਵਸ

admin by admin
in BREAKING, COVER STORY, PUNJAB
0
“ਸਾਨੂੰ ਭੋਜਨ ਦੀ ਲੋੜ ਹੈ, ਤੰਬਾਕੂ ਦੀ ਨਹੀਂ” ਵਿਸ਼ੇ ਤਹਿਤ ਮਨਾਇਆ ਵਿਸ਼ਵ ਤੰਬਾਕੂ ਰਹਿਤ ਦਿਵਸ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 31-05-2023(ਪ੍ਰੈਸ ਕੀ ਤਾਕਤ)-ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਸਹਿਯੋਗ ਨਾਲ ਰੋਟਰੀ ਕਲੱਬ, ਐਸ ਐਸ ਟੀ ਨਗਰ ਵਿਖੇ ਥੀਮ “ਸਾਨੂੰ ਭੋਜਨ ਦੀ ਲੋੜ ਹੈ…..ਤੰਬਾਕੂ ਦੀ ਨਹੀਂ” ਵਿਸ਼ੇ ਤਹਿਤ ਵਿਸ਼ਵ ਤੰਬਾਕੂ ਰਹਿਤ ਦਿਵਸ ਦਾ ਆਯੋਜਨ ਕੀਤਾ ਗਿਆ।

ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਹਾਜ਼ਰੀਨ ਨੂੰ ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਗਰੂਕ ਕਰਦੇ ਹੋਏ ਕਿਹਾ ਕਿ ਸਿਗਰਟਨੋਸ਼ੀ ਅਤੇ ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਜਿੱਥੇ ਮਨੁੱਖ ਦੀ ਆਪਣੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ ,ਉੱਥੇ ਪੈਸਿਵ ਸਮੋਕਿੰਗ ਨਾਲ ਦੂਸਰੇ ਵਿਅਕਤੀਆਂ ਦੀ ਸਿਹਤ ਅਤੇ ਵਾਤਾਵਰਨ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਲਗਭਗ 300 ਸਿਗਰਟਾਂ ਬਣਾਉਣ ਲਈ ਇੱਕ ਦਰੱਖਤ ਕੱਟਿਆ ਜਾਂਦਾ ਹੈ ਅਤੇ ਇੱਕ ਸਿਗਰਟ ਬਣਾਉਣ ਲਈ 3.7 ਲੀਟਰ ਪਾਣੀ ਲੱਗਦਾ ਹੈ।

ਇੱਕ ਸਿਗਰਟ ਵਿੱਚ ਕੈਂਸਰ ਕਰਨ ਵਾਲੇ 69 ਜ਼ਹਿਰੀਲੇ ਤੱਤ ਹੁੰਦੇ ਹਨ। ਇਸ ਲਈ ਵਾਤਾਵਰਨ ਅਤੇ ਸਿਹਤ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਸਾਨੂੰ ਤੰਬਾਕੂ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।ਉਹਨਾਂ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਸਿਹਤ ਵਿਭਾਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਿਹਾ ਹੈ।
ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ ਭਗਵਾਨ ਦਾਸ ਗੁਪਤਾ ਵੱਲੋਂ ਰੋਟਰੀ ਕਲੱਬ ਦੇ ਸੰਗਠਨ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਰੋਟਰੀ ਕਲੱਬ ਦੇ ਦੁਨੀਆ ਭਰ ਵਿੱਚ 12 ਲੱਖ ਤੋਂ ਜ਼ਿਆਦਾ ਮੈਂਬਰ ਹਨ ਅਤੇ ਤਕਰੀਬਨ 228 ਦੇਸ਼ਾਂ ਵਿੱਚ 36 ਹਜ਼ਾਰ ਦੇ ਕਰੀਬ ਇਸ ਦੀਆਂ ਸ਼ਾਖਾਵਾਂ ਹਨ। ਜਿਸ ਦੇ ਸਾਰੇ ਮੈਂਬਰ ਆਪਣੀ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ।


ਤੰਬਾਕੂ ਕੰਟਰੋਲ ਸੈੱਲ ਦੇ ਨੋਡਲ ਅਫ਼ਸਰ ਡਾ.ਐਸ.ਜੇ. ਸਿੰਘ ਨੇ ਤੰਬਾਕੂ ਪਦਾਰਥ ਜਿਨ੍ਹਾਂ ਵਿੱਚ ਜਰਦਾ, ਹੁੱਕਾ, ਖੈਣੀ, ਸਿਗਰਟ, ਬੀੜੀ, ਗੁਟਕਾ ਆਦਿ ਨਸ਼ੀਲੇ ਪਦਾਰਥ ਸ਼ਾਮਲ ਹਨ ਦੇ ਸੇਵਨ ਨਾਲ ਕੈਂਸਰ, ਸਾਹ, ਦਮਾ, ਦਿਲ ਦੀਆਂ ਬਿਮਾਰੀਆਂ, ਜਬਾੜ੍ਹਿਆਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਮਜ਼ਬੂਤ ਇੱਛਾ ਸ਼ਕਤੀ ਅਤੇ ਦਵਾਈਆਂ ਨਾਲ ਤੰਬਾਕੂ ਪਦਾਰਥਾਂ ਦਾ ਸੇਵਨ ਛੱਡਿਆ ਜਾ ਸਕਦਾ ਹੈ। ਇਸ ਮੌਕੇ ਉਹਨਾਂ ਤੰਬਾਕੂ ਕੰਟਰੋਲ ਐਕਟ 2003 ਬਾਰੇ ਵੀ ਦੱਸਿਆਂ ।

ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਪਾਰੂਲ ਗੁਪਤਾ ਨੇ ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੇ ਮੂੰਹ ਦੇ ਕੈਂਸਰ,ਦੰਦਾਂ ਅਤੇ ਜਬਾੜ੍ਹਿਆਂ ਦੀਆਂ ਬਿਮਾਰੀਆਂ ਬਾਰੇ ਦੱਸਿਆ ਅਤੇ ਡਾ.ਸੁਮਿਤ ਸਿੰਘ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ। ਸਨਮਾਨਿਤ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੀ ਵੰਡ ਕੀਤੀ ਗਈ। ਇਸ ਮੌਕੇ ਰਾਜਿੰਦਰਾ ਹਸਪਤਾਲ ਦੀਆਂ ਬੀ ਐਸ ਸੀ ਨਰਸਿੰਗ ਦੀਆਂ ਵਿਦਿਆਰਥਣਾਂ ਵੱਲੋਂ ਤੰਬਾਕੂ ਨੋਸ਼ੀ ਵਿਰੁੱਧ ” ਜਾਗੋ ਜਾਗੋ ਨਸ਼ੇ ਤਿਆਗੋ” ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ ਗਈ ਅਤੇ ਬਜਿੰਦਰ ਠਾਕੁਰ ਵੱਲੋਂ ਕਵਿਤਾ ਰਾਹੀਂ ਤੰਬਾਕੂ ਨੋਸ਼ੀ ਵਿਰੁੱਧ ਸੰਦੇਸ਼ ਦਿੱਤਾ ਗਿਆ। ਇਲੈਕਟਡ ਪ੍ਰਧਾਨ ਅਸ਼ੋਕ ਰੋਣੀ ਵੱਲੋਂ ਮੁੱਖ ਮਹਿਮਾਨ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।ਇਸ ਸੈਮੀਨਾਰ ਵਿੱਚ ਡਾ. ਸਵਿਤਾ ਗਰਗ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ ਅਤੇ ਕੁਲਬੀਰ ਕੌਰ ,ਸਹਾਇਕ ਮਲੇਰੀਆ ਅਫ਼ਸਰ ਮਲਕੀਤ ਸਿੰਘ ਅਤੇ ਅਨਿਲ ਕੁਮਾਰ, ਰੋਟਰੀ ਕਲੱਬ ਦੇ ਜਰਨਲ ਸਕੱਤਰ ਰਮੇਸ਼ ਸਿੰਗਲਾ, ਇੰਜੀਨੀਅਰ ਹਰਬੰਸ ਕੁਲਾਰ, ਅਸ਼ੋਕ ਰੋਣੀ, ਸੁਰੇਸ਼ ਸ਼ਰਮਾ ਯੋਗਾ ਪ੍ਰੋਫੈਸਰ, ਵੱਖ ਵੱਖ ਸਿਹਤ ਸੰਸਥਾਵਾਂ ਤੋਂ ਆਏ ਪੈਰਾ ਮੈਡੀਕਲ ਸਟਾਫ਼, ਆਸ਼ਾ ਵਰਕਰ ਅਤੇ ਪਤਵੰਤੇ ਸੱਜਣ ਵੀ ਹਾਜ਼ਰ ਸਨ।

Post Views: 221
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: anti tobacco day drawinghow to draw no tobacco dayhow to draw world no tobacco day posterno tobacco dayno tobacco day drawingwe need food not tobacco theme of no tobacco day 2023world no tobacco dayworld no tobacco day 2023world no tobacco day drawingworld no tobacco day drawing competitionworld no tobacco day drawing easyworld no tobacco day posterworld no tobacco day poster drawingworld no tobacco day theme
Previous Post

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ 5 ਜੂਨ ਨੂੰ ਅਹਿਮ ਮੁਲਾਕਾਤ – ਮਨੋਹਰ ਲਾਲ

Next Post

ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ: ਹਰਭਜਨ ਸਿੰਘ ਈ.ਟੀ.ਓ.

Next Post
ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ: ਹਰਭਜਨ ਸਿੰਘ ਈ.ਟੀ.ਓ.

ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ: ਹਰਭਜਨ ਸਿੰਘ ਈ.ਟੀ.ਓ.

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In