19-05-2023(ਪ੍ਰੈਸ ਕੀ ਤਾਕਤ)– ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਦਾ ਮੰਨਣਾ ਹੈ ਕਿ ਇਸ ਸਾਲ ਯਸ਼ਸਵੀ ਤੇ ਯਸ਼ ਠਾਕੁਰ ਨੇ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਜੀਓ ਸਿਨੇਮਾ ’ਤੇ ਆਈਪੀਐੱਲ ਮਾਹਿਰ ਤੇ ਕੁਮੈਂਟੇਟਰ ਦੀ ਭੂਮਿਕਾ ਵਿਚ ਨਜ਼ਰ ਆ ਰਹੇ ਜ਼ਹੀਰ ਦਾ ਕਹਿਣਾ ਹੈ ਕਿ ਨੌਜਵਾਨ ਗੇਂਦਬਾਜ਼ਾਂ ਨੂੰ ਮੁਹੰਮਦ ਸ਼ਮੀ ਤੇ ਟ੍ਰੇਂਟ ਬੋਲਟ ਤੋਂ ਸਿੱਖਣਾ ਚਾਹੀਦਾ ਹੈ। ਆਈਪੀਐੱਲ ਨੂੰ ਲੈ ਕੇ ਨਿਤਿਨ ਨਾਗਰ ਨੇ ਜ਼ਹੀਰ ਖ਼ਾਨ ਨਾਲ ਖ਼ਾਸ ਗੱਲਬਾਤ ਕੀਤੀ।
-ਜਿਸ ਤਰ੍ਹਾਂ ਮੁਹੰਮਦ ਸ਼ਮੀ ਤੇ ਟ੍ਰੇਂਟ ਬੋਲਟ ਨੇ ਗੇਂਦਬਾਜ਼ੀ ਕੀਤੀ ਹੈ ਜਾਂ ਸਿਰਾਜ ਨੇ ਗੇਂਦਬਾਜ਼ੀ ਕੀਤੀ ਹੈ। ਇਹ ਸਾਰੇ ਗੇਂਦਬਾਜ਼ਾਂ ਲਈ ਸਿੱਖਿਆ ਹੈ, ਉਨ੍ਹਾਂ ਨੇ ਚੀਜ਼ਾਂ ਨੂੰ ਬਹੁਤ ਆਮ ਰੱਖਿਆ ਹੈ। ਇਨ੍ਹਾਂ ਸਾਰਿਆਂ ਨੇ ਕੁਝ ਵੱਖ ਕਰਨ ਦੀ ਵੱਧ ਕੋਸ਼ਿਸ਼ ਨਹੀਂ ਕੀਤੀ ਹੈ। ਇਨ੍ਹਾਂ ਨੇ ਉਹੀ ਕੀਤੀ ਹੈ ਤੇ ਇਸ ਨਾਲ ਹੀ ਉਨ੍ਹਾਂ ਨੂੰ ਕਾਮਯਾਬੀ ਮਿਲੀ ਹੈ। ਇਨ੍ਹਾਂ ਗੇਂਦਬਾਜ਼ਾਂ ਦਾ ਵਿਕਟ ਲੈਣ ਦਾ ਜੋ ਮੰਤਰ ਰਿਹਾ ਹੈ ਉਹ ਸਾਰੇ ਨੌਜਵਾਨਾਂ ਲਈ ਚੰਗੀ ਸਿੱਖਿਆ ਹੈ।
ਅਜਿਹੀ ਸਥਿਤੀ ਵਿਚ ਖਿਡਾਰੀ ਨੂੰ ਖ਼ੁਦ ਤੇ ਯਕੀਨ ਰੱਖਣਾ ਚਾਹੀਦਾ ਹੈ। ਜੋਫਰਾ ਆਰਚਰ ਜੋ ਇੰਨਾ ਸਭ ਕੁਝ ਖੇਡ ਚੁੱਕੇ ਹਨ ਤੇ ਸੱਟਾਂ ਨਾਲ ਜੂਝ ਰਹੇ ਹਨ।
ਉਥੇ ਮੋਹਸਿਨ ਇਕ ਨੌਜਵਾਨ ਹਨ, ਜੋ ਖ਼ੁਦ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੱਟ ਹਮੇਸ਼ਾ ਤੁਹਾਨੂੰ ਨਿਰਾਸ਼ਾ ਦਿੰਦੀ ਹੈ, ਇਸ ਕਾਰਨ ਤੁਹਾਨੂੰ ਖ਼ੁਦ ’ਤੇ ਯਕੀਨ ਰੱਖਣਾ ਜ਼ਰੂਰੀ ਹੁੰਦਾ। ਉਸ ਆਤਮਵਿਸ਼ਵਾਸ ਨੂੰ ਅੱਗੇ ਵਧਾਉਣਾ ਜ਼ਰੂਰੀ ਹੁੰਦਾ ਹੈ। ਜਦ ਤੁਸੀਂ ਮੁਸ਼ਕਲ ਸਮੇਂ ’ਚੋਂ ਲੰਘਦੇ ਹੋ ਤਾਂ ਇੰਨਾ ਸੌਖਾ ਨਹੀਂ ਹੁੰਦਾ। ਪਰ ਜੋ ਚੀਜ਼ਾਂ ਤੁਹਾਡੇ ਨਾਲ ਹੁੰਦੀਆਂ ਹਨ ਉਸ ’ਤੇ ਫੋਕਸ ਕਰਨਾ ਪੈਂਦਾ ਹੈ।