Home / INDIA / ਤੈਅ ਤਾਰੀਖ 5 ਅਗਸਤ ਨੂੰ ਹੀ ਰਖਿਆ ਜਾਵੇਗਾ ਸ਼੍ਰੀ ਰਾਮ ਜਨਮ ਭੂਮੀ ਦਾ ਨੀਂਹ ਪੱਥਰ : ਜਗਦਗੁਰੁ ਪੰਚਾਨੰਦ ਗਿਿਰ

ਤੈਅ ਤਾਰੀਖ 5 ਅਗਸਤ ਨੂੰ ਹੀ ਰਖਿਆ ਜਾਵੇਗਾ ਸ਼੍ਰੀ ਰਾਮ ਜਨਮ ਭੂਮੀ ਦਾ ਨੀਂਹ ਪੱਥਰ : ਜਗਦਗੁਰੁ ਪੰਚਾਨੰਦ ਗਿਿਰ

* ਸ਼ੰਕਰਾਚਾਰਿਆ ਸਵਰੂਪਾਨੰਦ ਸਰਸਵਤੀ ਪੂਜਨੀਯ, ਪਰ ਸ਼੍ਰੀ ਰਾਮ ਜਨਮ ਭੂਮੀ ਨੀਂਹ ਪੱਥਰ ਦੇ ਮੁਹਰਤ ਦੇ ਬਾਰੇ ਪ੍ਰਸ਼ਨਚਿੰਨ ਲਗਉਣਾ ਗਲਤ : ਜਗਦਗੁਰੂ ਪੰਚਾਨੰਦ ਗਿਿਰ
* ਸ਼੍ਰੀ ਰਾਮ ਜਨਮ ਭੂਮੀ ਨੀਂਹ ਪੱਥਰ ਨਵਾਂ ਨਹੀਂ ਸਗੋਂ ਹੋ ਰਿਹਾ ਹੈ ਜੀਰਨਉੱਧਾਰ, ਭਾਦੋਂ ਵਿੱਚ ਸ਼ੁਰੂ ਕਰਨਾ ਗਲਤ ਨਹੀਂ : ਜਗਦਗੁਰੁ ਪੰਚਾਨੰਦ ਗਿਿਰ

ਪਟਿਆਲਾ, 27 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): ਹਿੰਦੂ ਸੁਰੱਖਿਆ ਸਮਿਤੀ ਦੇ ਰਾਸ਼ਟਰੀ ਪ੍ਰਧਾਨ ਅਤੇ ਸ਼੍ਰੀ ਹਿੰਦੂ ਤਖ਼ਤ ਦੇ ਧਰਮਾਧੀਸ਼ ਅਤੇ ਕਾਮਾਖਿਆ ਪੀਠ ਦੇ ਪੀਠਾਧੀਸ਼ਵਰ ਜਗਦਗੁਰੁ ਪੰਚਾਨੰਦ ਗਿਿਰ ਮਹਾਰਾਜ ਨੇ ਆਪਣੇ ਹੀ ਸ਼ੰਕਰਾਚਾਰਿਆ ਸਵਰੂਪਾਨੰਦ ਸਰਸਵਤੀ ਦੇ ਵਿਰੁੱਧ ਬਿਗੁਲ ਫੂਕ ਦਿੱਤਾ ਹੈ। ਜਗਦਗੁਰੁ ਪੰਚਾਨੰਦ ਗਿਿਰ ਨੇ ਕਿਹਾ ਹੈ ਕਿ ਸ਼ੰਕਰਾਚਾਰਿਆ ਸਵਰੂਪਾਨੰਦ ਸਰਸਵਤੀ ਉਨ੍ਹਾਂ ਦੇ ਪੂਜਨੀਕ ਹਨ ਪਰ ਸ਼੍ਰੀ ਰਾਮ ਜਨਮ ਭੂਮੀ ਦੇ ਨੀਂਹ ਪੱਥਰ ਦੇ ਮੁਹਰਤ ਬਾਰੇ ਪ੍ਰਸ਼ਨਚਿੰਨ ਲਗਾਉਣਾ ਬਿਲਕੁੱਲ ਗਲਤ ਹੈ ਸ਼੍ਰੀ ਰਾਮ ਜਨਮ ਭੂਮੀ ਸ਼ਿਲਾਨਿਆਸ ਨਵਾਂ ਨਹੀਂ ਸਗੋਂ ਸ਼੍ਰੀ ਰਾਮ ਮੰਦਰ ਦਾ ਜੀਰਨਉੱਧਾਰ ਹੋ ਰਿਹਾ ਹੈ, ਜਿਸਨੂੰ ਭਾਦੋਂ ਮਹੀਨੇ ਵਿੱਚ ਸ਼ੁਰੂ ਕਰਨਾ ਕਦੇ ਵੀ ਗਲਤ ਨਹੀਂ ਕਿਹਾ ਜਾ ਸਕਦਾ। ਇਸ ਲਈ ਤੈਅ ਤਾਰਿਖ 5 ਅਗਸਤ ਨੂੰ ਹੀ ਸ਼੍ਰੀ ਰਾਮ ਜਨਮ ਭੂਮੀ ਦਾ ਸ਼ਿਲਾੰਨਿਆਸ ਹੋਵੇਗਾ।
ਜਗਦਗੁਰੁ ਪੰਚਾਨੰਦ ਗਿਿਰ ਨੇ ਕਿਹਾ ਕਿ ਕਰੀਬ 500 ਸਾਲ ਪਹਿਲਾਂ ਮੁਗਲਾਂ ਦੁਆਰਾ ਤੋੜਿਆ ਗਿਆ ਸ਼੍ਰੀ ਰਾਮ ਮੰਦਰ ਫੇਰ ਨਵੇਂ ਸਵਰੂਪ ਵਿੱਚ ਬਣ ਕੇ ਤਿਆਰ ਹੋਵੇਗਾ ਜਿਸ ਉੱਤੇ ਅਸੀ ਸਾਰੇ ਆਨਦਿੰਤ ਹਾਂ, ਖੁਸ਼ ਹਾਂ। ਜਗਦਗੁਰੁ ਪੰਚਾਨੰਦ ਗਿਿਰ ਨੇ ਕਿਹਾ ਕਿ ਸ਼ੰਕਰਾਚਾਰਿਆ ਸਵਰੂਪਾਨੰਦ ਜੀ ਸਰਸਵਤੀ ਦੁਆਰਾ ਅਜਿਹੇ ਸ਼ੁਭ ਸਮੇਂ *ਤੇ ਪ੍ਰਸ਼ਨ ਚਿੰਨ੍ਹ ਮੀਡਿਆ ਵਿੱਚ ਖੜੇ ਕਰਨਾ ਅਤੇ ਮੀਡਿਆ ਵਿੱਚ ਹੈਡ ਲਾਇਨ ਬਨਣਾ ਗਲਤ ਹੈ ਕਿਉਂਕਿ ਬਾਬਰੀ ਢਾਂਚਾ ਢਏ ਜਾਣ ਦੇ ਬਾਅਦ ਅਸੀ ਲਗਾਤਾਰ ਇਸ ਦਿਨ ਵੱਲ ਅੱਖਾਂ ਬਿਛਾ ਕੇ ਬੈਠੇ ਹਾਂ ਅਤੇ ਅਜਿਹੇ ਸਮੇਂ *ਤੇ ਜਦੋਂ ਤਾਰਿਖ ਤੈਅ ਕਰ ਦਿੱਤੀ ਗਈ ਹੋਵੇ ਤਾਂ ਉਸ ਉੱਤੇ ਸ਼ੰਕਰਾਚਾਰਿਆ ਸਵਰੂਪਾਨੰਦ ਜੀ ਸਰਸਵਤੀ ਦਾ ਪ੍ਰਸ਼ਨ ਚਿੰਨ੍ਹ ਖੜੇ ਕਰਣਾ ਨਿਦਨ ਯੋਗ ਹੈ।

About admin

Check Also

ਜ਼ਹਿਰੀਲੀ ਸ਼ਰਾਬ : ਪੁਲਿਸ ਵਲੋਂ ਸਾਰੇ ਸਰਗਨਾ ‘ਤੇ ਕਤਲ ਦਾ ਮਾਮਲਾ ਦਰਜ, ਦੋਸ਼ੀਆਂ ਨੂੰ ਪਨਾਹ ਦੇਣ ਵਾਲੇ 21 ਵਿਅਕਤੀਆਂ ਵਿਰੁੱਧ FIR

ਚੰਡੀਗੜ (ਸ਼ਿਵ ਨਾਰਾਇਣ ਜਾਂਗੜਾ) : ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਸ਼ਰਾਬ ਦੁਖਾਂਤ ਵਿੱਚ ਸ਼ਾਮਲ ਫਰਾਰ …