ਧੂਰੀ , 11 ਮਈ (ਪ੍ਰਦੀਪ ਵਰਮਾ) ; ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈਣ ਲਈ ਧੂਰੀ ਦੀ ਸ਼ੂਗਰ ਮਿਲ ਅਤੇ ਕਿਸਾਨਾਂ ਦੇ ਵਿਚ ਰੇੜਕਾ ਬਹੁਤ ਦੇਰ ਤੋਂ ਚਲ ਰਿਹਾ ਹੈ ਇਹ ਅੱਖ ਮਿਚੋਲੀ 2018 ਤੋਂ ਚਲ ਰਹੀ ਹੈ ਪਹਿਲਾ ਇਹ ਰਾਸ਼ੀ 100 ਕਰੋੜ ਦੇ ਕਰੀਬ ਸੀ ਜੋ ਕੇ ਘਟਦੀ ਘਟਦੀ 10 ਕਰੋੜ ਦੇ ਕਰੀਬ ਰਹਿ ਗਈ ਹੈ ਜਿਸ ਨੂੰ ਲੈ ਕੇ ਕਿਸਾਨਾਂ ਨੇ ਭਗਵੰਤ ਮਾਨ ਦੇ ਧੂਰੀ ਦੇ ਦਫਤਰ ਨੂੰ ਘੇਰ ਲਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਸਾਨ ਹਰਜੀਤ ਸਿੰਘ ਬੁਗਰਾ ਨੇ ਕਿਹਾ ਕੇ ਜਦੋਂ ਚੋਣਾਂ ਸੀ ਓਦੋਂ ਤਾਂ ਭਗਵੰਤ ਮਾਨ ਨੇ ਕਿਹਾ ਸੀ ਕੇ ਚੋਣਾਂ ਹੋ ਜਾਨ ਦੋ ਮੈਂ ਪਹਿਲਾ ਦੇ ਅਧਾਰ ਦੇ ਉਪਰ ਬਕਾਇਆ ਰਾਸ਼ੀ ਦਾ ਕਮ ਕਰਾਂਗਾ ਪਰ ਹੁਣ ਚੋਣਾਂ ਤੋਂ ਬਾਅਦ ਜਦੋਂ ਉਹ ਮੁਖ ਮੰਤਰੀ ਬਣ ਗਿਆ ਹੈ ਤਾਂ ਹੁਣ ਸਾਡੇ ਨਾਲ ਅੱਖ ਹੀ ਨਹੀਂ ਮਿਲਾਉਂਦਾ ਇਸ ਤਰਾਂ ਲੱਗਦਾ ਹੈ ਕੇ ਉਸਨੂੰ ਸਾਡੇ ਨਾਲ ਹੁਣ ਕੋਈ ਮਤਲਬ ਹੀ ਨਹੀਂ ਰਿਹਾ ਹੋਰ ਤਾਂ ਹੋਰ ਜਿਹੜੇ ਕਰਿੰਦੇ ਭਗਵੰਤ ਮਾਨ ਦਾ ਦਫਤਰ ਦੇਖਦੇ ਹਨ ਜਿੰਦਾ ਲਗਾ ਕੇ ਚਲੇ ਗਏ ਅਸੀਂ ਕਿ ਚੋਰ ਹਾਂ ਧਰਨੇ ਨੂੰ ਦੇਖਦੇ ਹੋਏ ਧੂਰੀ ਦੇ ਡੀ ਐੱਸ ਪੀ ਪਰਮਿੰਦਰ ਸਿੰਘ ਅਤੇ ਧੂਰੀ ਦੇ ਨਵੇਂ ਆਏ ਐੱਸ ਡੀ ਐਮ ਮੌਕੇ ਤੇ ਪਹੁੰਚੇ ਅਤੇ ਕਿਸਾਨਾਂ ਨੂੰ ਹਰ ਰੋਜ 1 ਕਰੋੜ ਰੁਪਏ ਹਨ ਓਹਨਾ ਦੇ ਖਾਤੇ ਦੇ ਵਿਚ ਪਾਉਣ ਦਾ ਵੱਡਾ ਕੀਤਾ ਪਰ ਕਿਸਾਨਾਂ ਨੇ ਕਿਹਾ ਕੇ ਜਦੋਂ ਤਕ ਓਹਨਾ ਦੇ ਪੂਰੇ ਪੈਸੇ ਨਹੀਂ ਮਿਲ ਜਾਂਦੇ ਓਦੋਂ ਤਕ ਉਹ ਘਰ ਨਹੀਂ ਜਾਣਗੇ ਅਤੇ ਸਾਡਾ ਅਗਲਾ ਸੰਗਰਸ਼ ਬਹੁਤ ਜਿਆਦਾ ਤੇਜ ਹੋਵੇਗਾ
