ਰੋਮ – ਪ੍ਰਵਾਸੀਆਂ ਨੂੰ ਇਕ ਚਾਰਟਰਡ ਜਹਾਜ਼ ਜ਼ਰੀਏ ਇਟਲੀ ਭੇਜਣ ਦੀ ਜਰਮਨੀ ਦੀ ਯੋਜਨਾ ਸਬੰਧੀ ਖਬਰਾਂ ਆਉਣ ਦੇ ਬਾਅਦ ਇਟਲੀ ਦੇ ਧੁਰ ਸੱਜੇ ਪੱਖੀ ਗ੍ਰਹਿ ਮੰਤਰੀ ਮੈਟਿਓ ਸਾਲਵਿਨੀ ਨੇ ਦੇਸ਼ ਦੇ ਹਵਾਈ ਅੱਡੇ ਬੰਦ ਕਰਨ ਦੀ ਧਮਕੀ ਦਿੱਤੀ ਹੈ। ਅਜਿਹੀਆਂ ਖਬਰਾਂ ਹਨ ਕਿ ਜਰਮਨੀ ਅਜਿਹੇ ਪ੍ਰਵਾਸੀਆਂ ਨੂੰ ਚਾਰਟਰਡ ਜਹਾਜ਼ਾਂ ਜ਼ਰੀਏ ਇਟਲੀ ਭੇਜਣ ਦੀ ਯੋਜਨਾ ਬਣ ਰਿਹਾ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਸ਼ਰਣ ਨਹੀਂ ਦਿੱਤੀ ਹੈ। ਸਾਲਵਿਨੀ ਨੇ ਐਤਵਾਰ ਨੂੰ ਟਵੀਟ ਕੀਤਾ,”ਜੇ ਬਰਲਿਨ ਜਾਂ ਬ੍ਰਸੇਲਸ ਵਿਚ ਕੋਈ ਗੈਰ-ਅਧਿਕਾਰਤ ਚਾਰਟਰਡ ਜਹਾਜ਼ਾਂ ਜ਼ਰੀਏ ਦਰਜਨਾਂ ਪ੍ਰਵਾਸੀਆਂ ਨੂੰ ਇਟਲੀ ਭੇਜਣ ਬਾਰੇ ਸੋਚ ਰਿਹਾ ਹੈ ਤਾਂ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਲਈ ਹਵਾਈ ਅੱਡੇ ਉਪਲਬਧ ਨਹੀਂ ਹਨ ਅਤੇ ਨਾ ਹੀ ਹੋਣਗੇ।’

