• Login
Sunday, July 12, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਨੇ ਸਾਲ 2020 ਵਿੱਚ ਲੜੇ ਗਏ ਸੰਘਰਸ਼ਾਂ ਦਾ ਲੇਖਾ ਜੋਖਾ ਇੱਥੇ ਜਲ ਸਰੋਤ ਦੇ ਭਾਖੜਾ ਮੇਨ ਲਾਇਨ ਸਰਕਲ ਵਿਖੇ ਇਕੱਤਰ ਕਰਕੇ ਕੀਤਾ ਗਿਆ

admin by admin
in PUNJAB
0
ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਨੇ ਸਾਲ 2020 ਵਿੱਚ ਲੜੇ ਗਏ ਸੰਘਰਸ਼ਾਂ ਦਾ ਲੇਖਾ ਜੋਖਾ ਇੱਥੇ ਜਲ ਸਰੋਤ ਦੇ ਭਾਖੜਾ ਮੇਨ ਲਾਇਨ ਸਰਕਲ ਵਿਖੇ ਇਕੱਤਰ ਕਰਕੇ ਕੀਤਾ ਗਿਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ(ਪ੍ਰੈਸ ਕੀ ਤਾਕਤ ਬਿਊਰੋ): : ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਨੇ ਸਾਲ 2020 ਵਿੱਚ ਲੜੇ ਗਏ ਸੰਘਰਸ਼ਾਂ ਦਾ ਲੇਖਾ ਜੋਖਾ ਇੱਥੇ ਜਲ ਸਰੋਤ ਦੇ ਭਾਖੜਾ ਮੇਨ ਲਾਇਨ ਸਰਕਲ ਵਿਖੇ ਇਕੱਤਰ ਕਰਕੇ ਕੀਤਾ ਗਿਆ। ਇਸ ਵਰੇ ਦੌਰਾਨ ਕੇਂਦਰ ਸਰਕਾਰ ਸਮੇਤ ਪੰਜਾਬ ਸਰਕਾਰ ਵਲੋਂ ਮੁਲਾਜਮਾਂ—ਮਜਦੂਰਾਂ ਦੀਆਂ ਜਾਇਜ ਤੇ ਹੱਕੀ ਮੰਗਾਂ ਨੂੰ ਪੂਰਾ ਨਾ ਕਰਕੇ ਕੋਵਿਡ—19 ਦੀ ਆੜ ਵਿੱਚ ਇਹਨਾਂ ਨੂੰ ਆਰਥਿਕ ਮੰਦੀ ਵੱਲ ਧੱਕਿਆ ਗਿਆ ਹੈ। ਕਿਸਾਨੀ ਸੰਘਰਸ਼ ਵੀ ਕੇਂਦਰ ਸਰਕਾਰ ਦੀ ਆਰਥਿਕਤਾ ਦੀ ਦੇਣ ਹੈ। ਪੰਜਾਬ ਸਰਕਾਰ ਨੇ ਇਸ ਸਾਲ ਚਾਰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਪਿਛਲਾ ਬਕਾਇਆ ਨਾ ਦੇ ਕੇ ਮੁਲਾਜਮ ਤੇ ਪੈਨਸ਼ਨਰਾਂ, ਨੂੰ ਆਰਥਿਕ ਠੇਸ ਪਹੁੰਚਾਈ ਹੈ। ਇਸ ਤਰ੍ਹਾਂ ਵਿਭਾਗਾਂ ਦੇ ਪੁਨਰਗਠਨ ਦੇ ਨਾਉ ਤੇ ਮੁਲਾਜਮਾਂ ਵਿਸ਼ੇਸ਼ ਤੌਰ ਤੇ ਚੋਥਾ ਦਰਜਾ ਮੁਲਾਜਮਾਂ ਦੀਆਂ ਹਜਾਰਾਂ—ਹਜਾਰਾਂ ਅਸਾਮੀਆਂ ਖਤਮ ਕੀਤੀਆਂ ਹਨ। ਜਿਵੇਂ ਜੁਲਾਈ ਵਿੱਚ ਇਕੱਲੇ ਜਲ ਸਰੋਤ ਵਿਭਾਗ ਵਿੱਚ ‘ਨੋ ਹਜਾਰ’ ਦੇ ਲਗਭਗ ਅਸਾਮੀਆਂ ਨੂੰ ਖਤਮ ਕੀਤਾ ਗਿਆ ਹੈ ਅਤੇ ਬੀਤੇ ਦਿਨੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਦਸ ਵਿਭਾਗਾਂ ਦਾ ਪੁਨਰਗਠਨ ਕਰਕੇ ਅਸਾਮੀਆਂ ਨਿਚਲੀ ਸ਼੍ਰੇਣੀ ਦੀਆਂ ਖਤਮ ਕਰਨ ਦਾ ਫੈਸਲਾ ਕੀਤਾ। ਜੋ ਮੁੱਖ ਮੰਤਰੀ ਦੇ ਘਰ ਘਰ ਨੌਕਰੀ ਦੇਣ ਦੇ ਨਾਹਰੇ ਦੀ ਫੁੱਕ ਕੱਢ ਰਿਹਾ ਹੈ। ਮੁਲਾਜਮਾਂ ਦਾ ਸੰਘਰਸ਼ ਕਿਸਾਨੀ ਤਰਜ ਤੇ ਨਾ ਲੜੇ ਜਾਣ ਦੇ ਇਹ ਸਿੱਟੇ ਹਨ। ਪੰਜਾਬ ਦੇ ਨਵੇਂ ਭਰਤੀ ਹੋਣ ਵਾਲੇ ਮੁਲਾਜਮਾਂ ਤੇ ਕੇਂਦਰੀ ਤਨਖਾਹ ਕਮਿਸ਼ਨ ਦੇ ਸਕੇਲ ਲਾਗੂ ਹੋਣਗੇ। ਇਹ ਮੰਤਰੀ ਮੰਡਲ ਨੇ ਸਪਸ਼ਟ ਕਰ ਦਿੱਤਾ ਹੈ ਅਤੇ ਵਿੱਤ ਵਿਭਾਗ ਨੇ ਆਪਣੇ ਪੱਤਰ ਮਿਤੀ 18 ਦਸੰਬਰ ਜੋ ਸਾਰੇ ਵਿਭਾਗਾਂ ਨੂੰ ਜਾਰੀ ਕੀਤਾ ਹੈ ਵਿੱਚ ਵੀ ਨਵੇਂ ਸੇਵਾਦਾਰਾਂ ਦੀ ਭਰਤੀ ਕਰਨ ਲਈ ਕੇਂਦਰ ਦਾ ਮੁੱਢਲਾ ਤਨਖਾਹ ਸਕੇਲ 18000 ਰੁਪਏ ਦੇਣ ਦੀ ਗੱਲ ਕਹੀ ਗਈ ਹੈ ਅਤੇ ਪੰਜਾਬ ਦਾ ਪੇ ਕਮਿਸ਼ਨ ਉੱਠ ਦਾ ਬੁੱਲ ਬਣਿਆ ਹੋਇਆ ਹੈ, ਸਰਕਾਰ ਵਲੋਂ ਰਿਪੋਰਟ ਦੇਣ ਦੀ ਨਿਸ਼ਚਿਤ ਕੀਤੀ 31 ਦਸੰਬਰ ਦੀ ਵੀ ਫੁੱਕ ਨਿਕਲ ਗਈ ਹੈ।
ਯੂਨੀਅਨ ਦੇ ਮੰਥਨ ਦੌਰਾਨ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਮੁਲਾਜਮਾਂ ਵਿਸ਼ੇਸ਼ ਤੌਰ ਤੇ ਚੋਥਾ ਦਰਜਾ ਮੁਲਾਜਮਾ ਨੂੰ ਡੱਟਵਾਂ ਸੰਘਰਸ਼ ਨਵੇਂ ਸਾਲ ਵਿੱਚ ਕਰਨ ਦੀ  ਲੋੜ ਹੈ ਤੇ ਮਿਤੀ 06 ਜਨਵਰੀ ਨੂੰ ਜਿਲਾ ਸਦਰ ਮੁਕਾਮਾਂ ਤੇ ਰੈਲੀਆਂ ਝੰਡਾ ਮਾਰਚ ਕਰਕੇ ਸਰਕਾਰ ਨੂੰ ਜਗਾਉਣ ਲਈ ਇਕਜੁੱਟ ਹੋਣਗੇ। ਇਸ ਮੌਕੇ ਤੇ ਜਲ ਸਰੋਤ ਵਿਭਾਗ ਦੇ ਉੱਪ ਮੰਡਲ ਕਰਹਾਲੀ ਦੀ ਕਮੇਟੀ ਬਣਾਈ ਗਈ, ਜਿਸ ਵਿੱਚ ਚੇਅਰਮੈਨ ਹਰਨੇਕ ਸਿੰਘ, ਪ੍ਰਧਾਨ ਅਮਰਨਾਥ ਨਰੜੂ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ, ਮੀਤ ਪ੍ਰਧਾਨ ਰਾਮ ਚੰਦ ਕਾਮੀ, ਚਰਨਜੀਤ ਕਾਮੀ, ਸਕੱਤਰ ਬਲਜਿੰਦਰ ਸਿੰਘ, ਖਜਾਨਚੀ ਕੁਲਵੰਤ ਸਿੰਘ ਅਤੇ ਮੁੱਖ ਸਲਾਹਕਾਰ ਭਜਨ ਸਿੰਘ, ਮੋਹਨ ਲਾਲ ਸ਼ਾਮਲ ਕੀਤੇ ਗਏ। ਇਸ ਮੌਕੇ ਤੇ ਜੋ ਆਗੂ ਹਾਜਰ ਸਨ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਪ੍ਰੀਤਮ ਚੰਦ ਠਾਕੁਰ, ਕਾਕਾ ਸਿੰਘ, ਰਾਮ ਲਾਲ ਰਾਮਾ, ਅਮਰਨਾਥ ਨਰੜੂ, ਨਿਰਮਲ ਸਿੰਘ, ਬੀਰ ਸਿੰਘ ਅਤੇ ਕਮਲੇਸ਼ ਕੁਮਾਰ, ਮੰਗਤ ਰਾਮ ਆਦਿ ਹਾਜਰ ਸਨ।

Post Views: 20
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਪੰਜਾਬ ਪੁਲਿਸ ਕਲੀਸਿਯਾ ਦੇ ਸ਼ੋਸ਼ਣ ਸ਼ੋਸ਼ਣ ਸੰਚਾਰੀ ਵਿਸ਼ੇਸ਼ ਰਿਸਪਾਂਸ ਤਿੰਨਾਂ, ਪਰਿਵਾਰਕ ਕੌਾਸਲਿੰਗ ਇਕਾਈ ਅਤੇ ਸੁੱਰਖਿਆ ਸੁਰੱਖਿਆ ਸਹੂਲਤਾਂ

Next Post

ਪਾਰਟੀ ਦੇ ਵਫ਼ਾਦਾਰ ਸਿਪਾਹੀ ਤੇ ਸਿਧਾਂਤਾਂ ਨੂੰ ਪ੍ਰਣਾਈ ਸ਼ਖ਼ਸੀਅਤ ਸਨ ਬ੍ਰਿਜ ਲਾਲ ਗੋਇਲ-ਵਿਜੈ ਇੰਦਰ ਸਿੰਗਲਾ

Next Post

ਪਾਰਟੀ ਦੇ ਵਫ਼ਾਦਾਰ ਸਿਪਾਹੀ ਤੇ ਸਿਧਾਂਤਾਂ ਨੂੰ ਪ੍ਰਣਾਈ ਸ਼ਖ਼ਸੀਅਤ ਸਨ ਬ੍ਰਿਜ ਲਾਲ ਗੋਇਲ-ਵਿਜੈ ਇੰਦਰ ਸਿੰਗਲਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.