• Login
Saturday, July 11, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home BREAKING

ਕੈਨੇਡਾ ਸਰਕਾਰ ਅਤੇ ਆਦੀਵਾਸੀ ਵਸੋਂ ਵਿਚਾਲੇ ਟਕਰਾਓ ?

admin by admin
in BREAKING
0
ਕੈਨੇਡਾ ਸਰਕਾਰ ਅਤੇ ਆਦੀਵਾਸੀ ਵਸੋਂ ਵਿਚਾਲੇ ਟਕਰਾਓ ?
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਟੋਰਾਂਟੋ, 18 ਫਰਵਰੀ (ਅਮ੍ਰਿਤ ਪਾਲ ਸਿੰਘ ਸਾਹਨੀ) : ਕੈਨੇਡਾ ‘ਚ ਇਨ੍ਹੀਂ ਦਿਨੀਂ ਸਰਕਾਰ ਅਤੇ ਆਦੀਵਾਸੀ (ਇੰਡਿਜਨਸ) ਵਸੋਂ ਦੇ ਕਬੀਲੇ ਟਕਰਾਓ ਦੀ ਸਥਿਤੀ ‘ਚ ਹਨ | ਬਿ੍ਟਿਸ਼ ਕੋਲੰਬੀਆ ‘ਚ ਕੈਨੇਡਾ ਸਰਕਾਰ ਵਲੋਂ ਜ਼ਮੀਨ ‘ਤੇ ਬਣਾਈ ਜਾਣ ਵਾਲੀ ਤੇਲ ਅਤੇ ਗੈਸ ਪਾਈਪ ਲਾਈਨ ਦਾ ਆਦੀਵਾਸੀਆਂ ਵਲੋਂ ਕਰੜਾ ਵਿਰੋਧ ਕੀਤਾ ਜਾ ਰਿਹਾ ਹੈ | ਵਿਰੋਧ ਪ੍ਰਗਟਾਉਣ ਲਈ ਦੇਸ਼ ਦੇ ਕੁਝ ਹਿੱਸਿਆਂ ‘ਚ ਰੇਲ ਮਾਰਗਾਂ ਉੱਪਰ ਧਰਨੇ ਦਿੱਤੇ ਜਾ ਰਹੇ ਹਨ ਜੋ ਬਿ੍ਟਿਸ਼ ਕੋਲੰਬੀਆ ਤੋਂ ਸ਼ੁਰੂ ਹੋਏ ਪਰ ਹਮਦਰਦੀ ਵਜੋਂ ਉਂਟਾਰੀਓ ‘ਚ ਵੀ ਬੀਤੇ ਡੇਢ ਕੁ ਹਫ਼ਤੇ ਤੋਂ ਆਦੀਵਾਸੀਆਂ ਨੇ ਟੋਰਾਂਟੋ ਤੋਂ ਓਟਾਵਾ ਅਤੇ ਮਾਂਟਰੀਅਲ ਵਿਚਕਾਰ ਰੇਲ ਆਵਾਜਾਈ ਠੱਪ ਕੀਤੀ ਹੋਈ ਹੈ | ਇਹ ਵੀ ਕਿ ਨਿਆਗਰਾ ਫਾਲਜ਼ ਵਿਖੇ ਬੀਤੇ ਕੱਲ੍ਹ ਅਮਰੀਕਾ ਨਾਲ ਸਰਹੱਦ ‘ਤੇ ਬਣੇ ਰੇਨਬੋ ਬਰਿੱਜ ਉੱਪਰ ਵੀ ਦੋ ਘੰਟੇ ਧਰਨਾ ਦਿੱਤਾ ਗਿਆ, ਜਿਸ ਨਾਲ ਸੜਕੀ ਆਵਾਜਾਈ ਠੱਪ ਰਹੀ |
ਮੰਤਰੀ ਮਿੱਲਰ ਨੇ ਕਿਹਾ ਹੈ ਕਿ ਸਰਕਾਰ ਵਲੋਂ ਧਰਨਾਕਾਰੀਆਂ ਨੂੰ ਖਦੇੜਨ ਦੀ ਕਾਹਲੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਬੀਤੇ ਸਮਿਆਂ ਵਿਚ ਸਰਕਾਰਾਂ ਵਲੋਂ ਅਜਿਹਾ ਕੀਤਾ ਜਾਂਦਾ ਰਿਹਾ ਹੈ ਅਤੇ ਪੁਲਿਸ ਤੇ ਆਦੀਵਾਸੀਆਂ ਵਿਚਕਾਰ ਖ਼ੂਨੀ ਟਕਰਾਅ ਹੁੰਦੇ ਰਹੇ ਹਨ | ਇਸੇ ਦੌਰਾਨ ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਵੀਆ ਰੇਲ ਵਲੋਂ ਯਾਤਰੀਆਂ ਅਤੇ ਮਾਲ (ਕਾਰਗੋ) ਦੀ ਢੋਆ-ਢੁਆਈ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ | ਧਰਨਿਆਂ ਦੇ ਚੱਲਦਿਆਂ ਰੇਲਾਂ ਰਾਹੀਂ ਯਾਤਰੀ ਅਤੇ ਮਾਲ ਦੀ ਢੋਆ ਢੁਆਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ ਅਤੇ ਦੇਸ਼ ‘ਚ ਜ਼ਰੂਰੀ ਵਸਤਾਂ ਦੀ ਸਪਲਾਈ ਰੁਕਣ ਅਤੇ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਨੌਕਰੀਆਂ ਖੁੱਸਣ ਨਾਲ ਆਰਥਿਕ ਸੰਕਟ ਪੈਦਾ ਹੋਣ ਦੇ ਹਾਲਾਤ ਬਣਦੇ ਜਾ ਰਹੇ ਹਨ |
ਅਜਿਹੇ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਪਰ ਸੰਸਦ ‘ਚ ਵਿਰੋਧੀ ਧਿਰ ਦਾ ਦਬਾਅ ਵੱਧ ਰਿਹਾ ਹੈ | ਸ੍ਰੀ ਟਰੂਡੋ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੀ ਹੈ, ਕਿਉਂਕਿ ਕੈਨੇਡਾ ਅਜਿਹਾ ਦੇਸ਼ ਨਹੀਂ ਹੈ ਜਿੱਥੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਰਾਜਨੀਤਕਾਂ ਵਲੋਂ ਪੁਲਿਸ ਨੂੰ ਹੁਕਮ ਕੀਤੇ ਜਾਂਦੇ ਹੋਣ | ਇਸੇ ਦੌਰਾਨ ਸ੍ਰੀ ਟਰੂਡੋ ਨੇ ਇਸੇ ਹਫ਼ਤੇ ਕੀਤਾ ਜਾਣ ਵਾਲਾ ਕੈਰੇਬੀਅਨ ਦੇਸ਼ਾਂ (ਜਮਾਇਕਾ ਅਤੇ ਬਾਰਬੇਡੋਸ) ਦਾ ਸਰਕਾਰੀ ਦੌਰਾ ਰੱਦ ਕਰ ਦਿੱਤਾ ਹੈ |
ਵਿਰੋਧੀ ਧਿਰ ਦਾ ਦੋਸ਼ ਹੈ ਕਿ ਸਰਕਾਰ ਦੀ ਢਿੱਲਮੱਠ ਕਾਰਨ ਧਰਨਾਕਾਰੀਆਂ ਨੂੰ ਉਤਸ਼ਾਹ ਮਿਲ ਰਿਹਾ ਹੈ ਅਤੇ ਦੇਸ਼ ‘ਚ ਕਾਨੂੰਨ ਵਿਵਸਥਾ ਵਿਗੜਨ ਦਾ ਖ਼ਤਰਾ ਵਧਦਾ ਜਾ ਰਿਹਾ ਹੈ |

Post Views: 55
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

IPL 29 ਮਾਰਚ ਤੋਂ ਸ਼ੁਰੂ ਹੋਵੇਗਾ

Next Post

ਸਿੱਧੂ ਮੂਸੇ ਵਾਲੇ ਦੀ ਆਮਦ ਤੋਂ ਇਕ ਦਿਨ ਪਹਿਲਾਂ ਗੋਲੀਆਂ ਚੱਲੀਆਂ ; ਇਕ ਜ਼ਖਮੀ

Next Post
ਸਿੱਧੂ ਮੂਸੇ ਵਾਲੇ ਦੀ ਆਮਦ ਤੋਂ ਇਕ ਦਿਨ ਪਹਿਲਾਂ  ਗੋਲੀਆਂ ਚੱਲੀਆਂ ;  ਇਕ ਜ਼ਖਮੀ

ਸਿੱਧੂ ਮੂਸੇ ਵਾਲੇ ਦੀ ਆਮਦ ਤੋਂ ਇਕ ਦਿਨ ਪਹਿਲਾਂ ਗੋਲੀਆਂ ਚੱਲੀਆਂ ; ਇਕ ਜ਼ਖਮੀ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.