• Login
Friday, July 17, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home BREAKING

ਗਾਜ਼ਾ ਹਿੰਸਾ ਉੱਤੇ ਯੂ.ਐਨ. ਵਿਚ 120 ਦੇਸ਼ਾਂ ਨੇ ਕੀਤੀ ਇਜ਼ਰਾਇਲ ਦੀ ਨਿਖੇਧੀ

admin by admin
in BREAKING
0
ਗਾਜ਼ਾ ਹਿੰਸਾ ਉੱਤੇ ਯੂ.ਐਨ. ਵਿਚ 120 ਦੇਸ਼ਾਂ ਨੇ ਕੀਤੀ ਇਜ਼ਰਾਇਲ ਦੀ ਨਿਖੇਧੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਸੰਯੁਕਤ ਰਾਸ਼ਟਰ – ਗਾਜ਼ਾ ਹਿੰਸਾ ਉੱਤੇ ਸੰਯੁਕਤ ਰਾਸ਼ਟਰ (ਯੂ.ਐਨ.) ਵਿਚ ਪੇਸ਼ ਕੀਤਾ ਗਿਆ ਇਕ ਪ੍ਰਸਤਾਵ ਭਾਰੀ ਬਹੁਮਤ ਨਾਲ ਪਾਸ ਹੋ ਗਿਆ ਹੈ। ਅਰਬ ਹਮਾਇਤੀ ਇਸ ਪ੍ਰਸਤਾਵ ਵਿਚ ਗਾਜ਼ਾ ਵਿਚ ਫਲਿਸਤੀਨੀਆਂ ਨੂੰ ਕਤਲ ਕਰਨ ਲਈ ਇਜ਼ਰਾਇਲ ਦੀ ਨਿੰਦਿਆ ਕੀਤੀ ਗਈ ਹੈ। ਇਸ ਪ੍ਰਸਤਾਵ ਦੇ ਪੱਖ ਵਿਚ 120 ਦੇਸ਼ਾਂ ਨੇ ਵੋਟਿੰਗ ਕੀਤੀ। ਜਦੋਂ ਕਿ ਹਮਾਸ ਦੀ ਨਿਖੇਧੀ ਕਰਨ ਵਾਲਾ ਅਮਰੀਕੀ ਪ੍ਰਸਤਾਵ ਰੱਦ ਰੱਦ ਹੋ ਗਿਆ। ਪਿਛਲੇ ਮਹੀਨੇ ਗਾਜ਼ਾ ਨਾਲ ਲੱਗਦੀ ਸਰਹੱਦ ਨੇੜੇ ਵਿਰੋਧ ਪ੍ਰਦਰਸ਼ਨ ਦੌਰਾਨ ਇਜ਼ਰਾਇਲ ਦੀ ਗੋਲੀਬਾਰੀ ਵਿਚ 129 ਫਲਿਸਤੀਨੀ ਮਾਰੇ ਗਏ ਸਨ। ਵਿਰੋਧ ਪ੍ਰਦਰਸ਼ਨ ਦਾ ਇਹ ਦੌਰ ਮਾਰਚ ਦੇ ਆਖਿਰ ਵਿਚ ਹੀ ਸ਼ੁਰੂ ਹੋ ਗਿਆ ਸੀ। ਸਭ ਤੋਂ ਜ਼ਿਆਦਾ ਲੋਕ 14 ਮਈ ਨੂੰ ਮਾਰੇ ਗਏ ਸਨ। ਉਸ ਦਿਨ ਯੇਰੂਸ਼ਲਮ ਵਿਚ ਅਮਰੀਕੀ ਸਫਾਰਤਖਾਨੇ ਦੇ ਉਦਘਾਟਨ ਦੇ ਵਿਰੋਧ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਫਲਿਸਤੀਨੀ ਨਾਗਰਿਕ ਗਾਜ਼ਾ ਸਰਹੱਦ ਨੇੜੇ ਇਕੱਠੇ ਹੋਏ ਸਨ। ਉਨ੍ਹਾਂ ਨੂੰ ਸਰਹੱਦ ਤੋਂ ਖਦੇੜਣ ਲਈ ਇਜ਼ਰਾਇਲ ਦੀ ਫੌਜ ਨੇ ਗੋਲੀਬਾਰੀ ਕੀਤੀ ਸੀ। ਇਸ ਵਿਚ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਅਰਬ ਅਤੇ ਮੁਸਲਿਮ ਦੇਸ਼ਾਂ ਵਲੋਂ ਅਲਜੀਰੀਆ ਅਤੇ ਤੁਰਕੀ ਨੇ ਬੁੱਧਵਾਰ ਨੂੰ 193 ਮੈਂਬਰੀ ਸੰਯੁਕਤ ਰਾਸ਼ਰਟ ਮਹਾਸਭਾ ਵਿਚ ਮਤਾ ਪੇਸ਼ ਕੀਤਾ। ਇਸ ਦੇ ਵਿਰੋਧ ਵਿਚ ਸਿਰਫ 8 ਵੋਟਾਂ ਪਈਆਂ। 45 ਦੇਸ਼ ਵੋਟਿੰਗ ਵਿਚ ਗੈਰਹਾਜ਼ਰ ਰਹੇ। ਆਮ ਸਭਾ ਨੂੰ ਸੰਬੋਧਿਤ ਕਰਦੇ ਹੋਏ ਅਮਰੀਕਾ ਦੀ ਰਾਜਦੂਤ ਨਿਕੀ ਹੇਲੀ ਨੇ ਮਤੇ ਨੂੰ ਇਜ਼ਰਾਇਲ ਵਿਰੋਧੀ ਦੱਸ ਕੇ ਰੱਦ ਕਰ ਦਿੱਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਅਰਬ ਦੇਸ਼ ਸੰਯੁਕਤ ਰਾਸ਼ਟਰ ਵਿਚ ਇਜ਼ਰਾਇਲ ਦੀ ਨਿੰਦਿਆ ਕਰਕੇ ਆਪਣੇ ਇਥੇ ਸਿਆਸੀ ਫਾਇਦਾ ਚੁੱਕਣਾ ਚਾਹੁੰਦਾ ਹੈ। ਅਮਰੀਕਾ ਵਲੋਂ ਪੇਸ਼ ਕੀਤਾ ਗਿਆ ਸੰਸ਼ੋਧਨ ਜ਼ਰੂਰੀ ਦੋ ਤਿਹਾਈ ਬਹੁਮਤ ਹਾਸਲ ਕਰਨ ਵਿਚ ਅਸਫਲ ਰਿਹਾ। ਇਸ ਵਿਚ ਗਾਜ਼ਾ ਸਰਹੱਦ ਉੱਤੇ ਹਿੰਸਾ ਭੜਕਾਉਣ ਲਈ ਹਮਾਸ ਦੀ ਨਿਖੇਧੀ ਕੀਤੀ ਗਈ ਸੀ।

Post Views: 46
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਧਰਮਸੋਤ ਵਲੋਂ ਐਸ.ਸੀ. ਕਾਰਪੋਰੇਸ਼ਨ ਦੇ ਕਰਜ਼ਦਾਰਾਂ ਲਈ ਯਕਮੁਸ਼ਤ ਨਿਬੇੜਾ ਸਕੀਮ ਮੁੜ ਸ਼ੁਰੂ ਕਰਨ ਦੇ ਆਦੇਸ਼

Next Post

ਵਿਕਾਸ ਹੀ ਹਿੰਸਾ ਦਾ ਇਕਮਾਤਰ ਜਵਾਬ ਹੈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ

Next Post
ਵਿਕਾਸ ਹੀ ਹਿੰਸਾ ਦਾ ਇਕਮਾਤਰ ਜਵਾਬ ਹੈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਵਿਕਾਸ ਹੀ ਹਿੰਸਾ ਦਾ ਇਕਮਾਤਰ ਜਵਾਬ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.