• Login
Saturday, July 11, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home INDIA

ਚੌਥਾ ਮਿਲਟਰੀ ਲਿਟਰੇਚਰ ਫੈਸਟੀਵਲ : ਸੈਸ਼ਨ ਦੌਰਾਨ ਚੀਨ ਦੀ ਵਿਸਥਾਰ ਨੀਤੀ, ਬੀ.ਆਰ.ਆਈ. ਤੇ ਭੂਗੋਲਿਕ ਖਿੱਤੇ ਵਿੱਚ ਰਣਨੀਤਕ ਬਦਲਾਅ ਸਬੰਧੀ ਵਿਸ਼ੇ ਵਿਚਾਰੇ ਗਏ ਚੀਨ ਦਾ ਬੀ.ਆਰ.ਆਈ. ਵਾਲਾ ਹਥਕੰਡਾ ਕਰਜ਼ਦਾਰ ਸਰਕਾਰਾਂ ’ਤੇ ਕਾਬਿਜ਼ ਹੋਣ ਦਾ ਢੰਗ ਬੀ.ਆਰ.ਆਈ. ਦੇ ਬਾਵਜੂਦ ਚੀਨ ਆਪਣੇ ਘਰੇਲੂ ਬਾਜ਼ਾਰਾਂ ਨੂੰ ਬਣਾਈ ਰੱਖਣ ਵਿਚ ਰਿਹਾ ਅਸਫਲ

admin by admin
in INDIA, PUNJAB
0
ਚੌਥਾ ਮਿਲਟਰੀ ਲਿਟਰੇਚਰ ਫੈਸਟੀਵਲ : ਸੈਸ਼ਨ ਦੌਰਾਨ ਚੀਨ ਦੀ ਵਿਸਥਾਰ ਨੀਤੀ, ਬੀ.ਆਰ.ਆਈ. ਤੇ ਭੂਗੋਲਿਕ ਖਿੱਤੇ ਵਿੱਚ ਰਣਨੀਤਕ ਬਦਲਾਅ ਸਬੰਧੀ ਵਿਸ਼ੇ ਵਿਚਾਰੇ ਗਏ ਚੀਨ ਦਾ ਬੀ.ਆਰ.ਆਈ. ਵਾਲਾ ਹਥਕੰਡਾ  ਕਰਜ਼ਦਾਰ ਸਰਕਾਰਾਂ ’ਤੇ ਕਾਬਿਜ਼ ਹੋਣ ਦਾ ਢੰਗ 	ਬੀ.ਆਰ.ਆਈ. ਦੇ ਬਾਵਜੂਦ ਚੀਨ ਆਪਣੇ ਘਰੇਲੂ ਬਾਜ਼ਾਰਾਂ ਨੂੰ ਬਣਾਈ ਰੱਖਣ ਵਿਚ ਰਿਹਾ ਅਸਫਲ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

ਚੰਡੀਗੜ : ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ (ਐੱਮ.ਐੱਲ.ਐੱਫ.) ਦੌਰਾਨ ਭੂਗੋਲਿਕ ਖੇਤਰ ਵਿਚ ਰਣਨੀਤਕ ਤਬਦੀਲੀ ਬਾਰੇ ਜਾਣਕਾਰੀ ਭਰਪੂਰ ਵਿਚਾਰ-ਵਟਾਂਦਰੇ ਦੇਖਣ ਨੂੰ ਮਿਲੇ ਜਿਸ ਵਿਚ ਚੀਨ ਦੀ ਵਿਸਥਾਰ ਨੀਤੀ ਅਤੇ ਬੈੱਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਵਰਗੇ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਰੱਖਿਆ ਮਾਹਰਾਂ ਵਿੱਚ ਸ਼ਾਮਲ ਰਾਜਦੂਤ ਗੁਰਜੀਤ ਸਿੰਘ, ਲੈਫਟੀਨੈਂਟ ਜਨਰਲ ਪੀ.ਐਮ ਬਾਲੀ ਅਤੇ ਬਿ੍ਰਗੇਡੀਅਰ ਪ੍ਰਵੀਨ ਬਦਰੀਨਾਥ ਨੇ ਇਸ ਮੁੱਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਦ ਕਿ ਮੇਜਰ ਜਨਰਲ ਅਮਿ੍ਰਤਪਾਲ ਸਿੰਘ ਨੇ ਸੈਸ਼ਨ ਦਾ ਸੰਚਾਲਨ ਕਰਦਿਆਂ ਵਿਚਾਰ ਚਰਚਾ ਦੌਰਾਨ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ।
ਲੈਫਟੀਨੈਂਟ ਜਨਰਲ ਪੀ.ਐਮ ਬਾਲੀ ਏ.ਵੀ.ਐਸ.ਐਮ., ਵੀ.ਐਸ.ਐਮ. ਨੇ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਚੀਨ ਦਾ ਰਣਨੀਤਕ ਵਾਧਾ ਵੇਖਣ ਨੂੰ ਮਿਲਿਆ ਹੈ, ਜਿਸ ਨੇ ਦੁਨੀਆ ਦੀ ਆਰਥਿਕਤਾ ਦੇ ਹਿਸਾਬ ਨਾਲ ਭੂਗੋਲਿਕ ਧੁਰੇ ਵਿੱਚ ਬਦਲਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨਾਂ ਕਿਹਾ ਕਿ ਅੰਤਰਰਾਸ਼ਟਰੀ ਮਾਹਰਾਂ ਤੋਂ ਡਰ ਦੇ ਮੱਦੇਨਜ਼ਰ ਚੀਨ ਨੇ ਬੀ.ਆਰ.ਆਈ. ਰਾਹੀਂ ਮੇਜ਼ਬਾਨ ਦੇਸ਼ ਦੀ ਆਰਥਿਕਤਾ ਹਥਿਆਉਣ ਵਿੱਚ ਆਪਣੀ ਜਿੱਤ ਦਰਜ ਕੀਤੀ ਹੈ। ਬੀ.ਆਰ.ਆਈ. ਤਹਿਤ ਸਹਿਮਤ ਦੇਸ਼ ਲੰਬੇ ਸਮੇਂ ਦੇ ਪੂੰਜੀ ਲਾਭ ਹੋਣ ਦਾ ਦਾਅਵਾ ਕਰਦੇ ਹਨ, ਵਿਸ਼ੇਸ਼ ਕਰਕੇ ਸਮੁੰਦਰੀ ਪ੍ਰੋਜੈਕਟਾਂ ਵਿਚ ਪਰ ਇਸ ਵੱਲ ਧਿਆਨ ਦੇਣ ਦੀ ਲੋੜ ਹੈ।
ਸਾਬਕਾ ਭਾਰਤੀ ਰਾਜਦੂਤ ਗੁਰਜੀਤ ਸਿੰਘ ਨੇ ਕਿਹਾ ਕਿ ਬਿ੍ਰਟਿਸ਼ ਕਾਲ ਦੌਰਾਨ ਚੀਨ ਤਿੱਬਤ ਨਾਲ ਘਿਰਿਆ ਹੋਇਆ ਸੀ। ਪਰ ਹੁਣ ਕਨੈਕਟੀਵਿਟੀ ਅਤੇ ਤਕਨਾਲੋਜੀ ਸਦਕਾ ਦੁਨੀਆਂ ਸਮਤਲ ਹੋ ਗਈ ਹੈ। ਚੀਨੀ ਹੁਣ ਵੱਡੀ ਮਾਤਰਾ ਵਿਚ ਰੇਲਵੇ ਅਤੇ ਪੋਰਟਾਂ ਰਾਹੀਂ ਸੰਪਰਕ ਬਣਾ ਰਹੇ ਹਨ। ਉਨਾਂ ਕਿਹਾ ਕਿ ਪੈਸੇ ਦੀ ਖੁੱਲ ਕਾਰਨ ਚੀਨ ਸੜਕਾਂ ਦਾ ਨਿਰਮਾਣ ਕਰ ਰਿਹਾ ਹੈ।
ਬਹੁਤ ਪ੍ਰਭਾਵੀ ਬੀ.ਆਰ.ਆਈ. ਪ੍ਰਾਜੈਕਟ ਦੇ ਬਾਵਜੂਦ ਚੀਨ ਆਪਣੇ ਘਰੇਲੂ ਬਜਾਰਾਂ ਨੂੰ ਬਣਾਈ ਰੱਖਣ ਵਿਚ ਅਸਫਲ ਰਿਹਾ ਹੈ ਅਤੇ ਦੱਖਣੀ ਅਫਰੀਕਾ ਜਿਹੇ ਦੇਸ਼ਾਂ ਨੂੰ ਗੰਭੀਰ ਆਰਥਿਕ ਝਟਕੇ ਮਿਲੇ ਹਨ, ਜਿਥੇ ਕੋਰੋਨਾ ਸਮੇਂ ਇਹ ਬੀ.ਆਰ.ਆਈ. ਪ੍ਰਾਜੈਕਟ ਆਰੰਭੇ ਗਏ ਹਨ, ਜਿੱਥੇ ਚੀਨ ਨੇ ਕੱਚਾ ਮਾਲ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ। ਉਨਾਂ ਚੇਤਾਵਨੀ ਦਿੱਤੀ ਕਿ ਚੀਨੀ ਆਰਥਿਕ ਯੋਜਨਾਵਾਂ ਖਤਰੇ ਨਾਲ ਭਰੀਆਂ ਹਨ। ਇਹ ਆਰਥਿਕ ਯੋਜਨਾਵਾਂ ਨਹੀਂ ਬਲਕਿ ਰਣਨੀਤਕ ਪ੍ਰਾਜੈਕਟ ਹਨ ਜੋ ਸਮੇਂ ਦੀ ਪਾਲਣਾ ਨਹੀਂ ਕਰਦੇ। ਉਹਨਾਂ ਰੂਸੀ-ਚੀਨੀ ਸਬੰਧਾਂ ‘ਤੇ ਵੀ ਧਿਆਨ ਦਿਵਾਇਆ ।
ਬਿ੍ਰਗੇਡੀਅਰ ਪ੍ਰਵੀਨ ਬਦਰੀਨਾਥ ਨੇ ਹਾਰਟਲੈਂਡ ਥਿਊਰੀ ਸਬੰਧੀ ਚੀਨੀ ਦਿ੍ਰਸ਼ਟੀਕੋਣ ਬਾਰੇ ਗੱਲ ਕੀਤੀ। ਉਨਾਂ ਕਿਹਾ ਕਿ ਬੀ.ਆਰ.ਆਈ. ਕੋਰੀਡੋਰਾਂ ਰਾਹੀਂ ਛੋਟੇ ਦੇਸ਼ ਚੀਨ ਦੇ ਸੜਕੀ ਪ੍ਰਾਜੈਕਟਾਂ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਦਲੀਲ ਦਿੱਤੀ ਕਿ ਪਿਛਲੇ ਕੁਝ ਦਹਾਕਿਆਂ ਤੋਂ ਵਾਪਰ ਰਹੀਆਂ ਘਟਨਾਵਾਂ ਇਹ ਦਰਸਾਉਂਦੀਆਂ ਹਨ ਕਿ ਚੀਨ ਹੌਲੀ ਹੌਲੀ ਕਰਜ਼ੇ ਦੀ ਲਪੇਟ ਵਿੱਚ ਫਸੇ ਦੇਸ਼ਾਂ ਵੱਲ ਵਧਦਾ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਰੂਸ ਨੇ ਜੋ ਕਰਨਾ ਚਾਹਿਆ ਸੀ ਚੀਨ ਉਹ ਕਰਨ ਵਿੱਚ ਸਫਲ ਰਿਹਾ। ਚੀਨ ਦੇ ਮੈਰੀਟਾਈਮ ਸਿਲਕ ਰੂਟ ਇਸ ਦੇ ਬੀ.ਆਰ.ਆਈ ਰਸਤੇ ਦੇ ਪੂਰਕ ਹਨ। ਬੀ.ਆਰ.ਆਈ. ਰਾਹੀਂ ਚੀਨ ਅਫਰੀਕਾ ਦੇ ਬੁਨਿਆਦੀ ਢਾਂਚੇ ਵਿਚ ਵੱਡਾ ਯੋਗਦਾਨ ਪਾਉਂਦਾ ਰਿਹਾ ਹੈ।

Post Views: 46
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਅਰਵਿੰਦ ਕੇਜਰੀਵਾਲ ਸਿਰੇ ਦਾ ਚਾਲਬਾਜ਼-ਕੈਪਟਨ

Next Post

ਸ਼ਹਿਰੀ ਸਥਾਨਕ ਇਕਾਈਆਂ ਦੇ ਫਰੰਟਲਾਈਨ ਕਰਮਚਾਰੀਆਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਕੀਤਾ ਸ਼ਲਾਘਾਯੋਗ ਕੰਮ: ਬ੍ਰਹਮ ਮਹਿੰਦਰਾ

Next Post
ਸ਼ਹਿਰੀ ਸਥਾਨਕ ਇਕਾਈਆਂ ਦੇ ਫਰੰਟਲਾਈਨ ਕਰਮਚਾਰੀਆਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਕੀਤਾ ਸ਼ਲਾਘਾਯੋਗ ਕੰਮ: ਬ੍ਰਹਮ ਮਹਿੰਦਰਾ

ਸ਼ਹਿਰੀ ਸਥਾਨਕ ਇਕਾਈਆਂ ਦੇ ਫਰੰਟਲਾਈਨ ਕਰਮਚਾਰੀਆਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਕੀਤਾ ਸ਼ਲਾਘਾਯੋਗ ਕੰਮ: ਬ੍ਰਹਮ ਮਹਿੰਦਰਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.