ਪਟਿਆਲਾ – ਘੁੰਮਣ ਨਗਰ ਗਲੀ ਨੰ:14, ਅਲੀਪੁਰ ਰੋਡ, ਪਟਿਆਲਾ ਵਿਖੇ ਧੰਨਾ ਭਗਤ ਬਿਰਧ ਆਸ਼ਰਮ ਅਤੇ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ(ਰਜਿ) ਦਾ ਉਦਘਾਟਨ ਹਲਕਾ ਸਨੌਰ ਐਮਐਲਏ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੁਆਰਾ ਕੀਤਾ ਗਿਆ।ਇਸ ਮੌਕੇ ਸੁਖਮਣੀ ਸਾਹਿਬ ਪਾਠ ਦੇ ਭੋਗ ਤੋਂ ਬਾਅਦ ਭਾਈ ਲਾਲ ਸਿੰਘ, ਭਾਈ ਹਿੰਮਤ ਸਿੰਘ ਫੱਕਰ ਅਤੇ ਭਾਈ ਅਮਰਜੀਤ ਸਿੰਘ, ਭਾਈ ਅਮਰੀਕ ਸਿੰਘ ਜੀ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਬੀਬੀ ਕਮਲੇਸ਼ ਕੌਰ ਸਾਬਕਾ ਮੈੈਂਬਰ ਐਸਜੀਪੀਸੀ ਜੀ ਨੇ ਕੀਰਤਨ ਰਾਹੀਂ ਇਸ ਸਮਾਰੋਹ ਵਿਚ ਹਾਜ਼ਰੀ ਲਗਵਾਈ।ਹਰਿੰਦਰ ਪਾਲ ਸਿੰਘ ਚੰਦੂਮਾਜਰਾ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਆਖਿਆ ਕਿ ਇਹ ਅੱਜ ਦੇ ਸਮੇਂ ਵਿਚ ਜਦੋਂ ਲੋਕ ਆਪਦੇ ਇਖਲਾਕੀ ਫਰਜ਼ਾਂ ਤੋਂ ਗਿਰ ਗਏ ਹਨ ਤਾਂ ਇਹੋ ਜਿਹੇ ਉਪਰਾਲੇ ਹੀ ਸਮਾਜਿਕ ਭਲਾਈ ਵਿਚ ਹਿੱਸਾ ਪਾਉਂਦੇ ਹਨ।ਇਸ ਸੁਸਾਇਟੀ ਦੇ ਮੁੱਖ ਸੰਚਾਲਕ ਗੁਰਸੇਵਕ ਸਿੰਘ ਨੌਲੱਖਾ ਜੀ ਨੇ ਦੱਸਿਆ ਕਿ ਇਹ ਸੁਸਾਇਟੀ ਨਿਰੋਲ ਭੱਦਰ ਪੁਰਖਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਇਹ ਸੁਸਾਇਟੀ ਬਿਰਧਾਂ ਦੀ ਦੇਖਭਾਲ ਦੇ ਨਾਲ ਨਾਲ ਛੋਟੇ ਬੱਚਿਆਂ ਦੀ ਪੜ੍ਹਾਈ ਵੱਲ ਖਾਸ ਧਿਆਨ ਦੇਵੇਗੀ।ਇਸ ਮੌਕੇ ਸੁਸਾਇਟੀ ਵੱਲੋਂ 30 ਬਿਰਧ ਔਰਤਾਂ ਨੂੰ ਰਾਸ਼ਨ ਅਤੇ ਸੂਟ ਦਿੱਤੇ ਗਏ।ਹਰਿੰਦਰ ਸਿੰਘ ਚੰਦੂਮਾਜਰਾ ਦੁਆਰਾ ਸਾਰੀਆਂ ਨਾਮਵਰ ਸ਼ਖਸ਼ੀਅਤਾਂ ਦਾ ਅਤੇ ਸੁਸਾਇਟੀ ਮੈਂਬਰਾਂ ਦਾ ਸਨਮਾਨ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ।ਇਸ ਮੌਕੇ ਜਗਜੀਤ ਸਿੰਘ ਕੋਹਲੀ ਸਿਆਸੀ ਸਕੱਤਰ ਚੰਦੂਮਾਜਰਾ, ਹੁਸ਼ਿਆਰ ਸਿੰਘ ਨੌਲੱਖਾ, ਰਾਜਾ ਸਿੰਘ ਤੂਰ, ਪਰਵਿੰਦਰ ਸਿੰਘ ਦਿੱਤੂਪੁਰ, ਬੀਬੀ ਮਹਿੰਦਰ ਕੌਰ ਜੀ, ਬੀਬੀ ਜਸਪਾਲ ਕੌਰ ਜੀ ਬਾਰਨ, ਗੁਰਦੀਪ ਸਿੰਘ ਵਾਲੀਆ, ਬੀਬੀ ਹਰਪ੍ਰੀਤ ਕੌਰ, ਜੱਥੇਦਾਰ ਜਰਨੈੈਲ ਸਿੰਘ ਅਲੀਪੁਰ, ਜੱਥੇਦਾਰ ਦਵਿੰਦਰ ਸਿੰਘ, ਜੱਥੇਦਾਰ ਬਬਲੀ ਅਲੀਪੁਰ, ਐਮਸੀ ਰਜਿੰਦਰ ਸਿੰਘ ਵਿਰਕ, ਭੁਪਿੰਦਰ ਸਿੰਘ ਗਿੱਲ, ਐਮਸੀ ਜਸਵਿੰਦਰ ਸਿੰਘ ਚੱਢਾ, ਡਾਕਰਟਰ ਰਵੇਲ ਸਿੰਘ, ਐਮਸੀ ਸੁਖਬੀਰ ਸਿੰਘ ਅਬਲੋਵਾਲ, ਗੁਰਨਾਮ ਸਿੰਘ ਮਿਸ਼ਾਲ ਅਤੇ ਇਲਾਕੇ ਦੇ ਹੋਰ ਨਾਮਵਰ ਸੱਜਣ ਵੀ ਹਾਜ਼ਰ ਸਨ।
