ਮੋਗਾ – ਮੋਗਾ ਦੇ ਕਸਬਾ ਧਰਮਕੋਟ ‘ਚ ਨਾਮਜ਼ਦਗੀ ਪੱਤਰ ਭਰਨ ਦੇ ਅੱਜ ਆਖਰੀ ਦਿਨ ਮੌਕੇ ਦੋ ਧਿਰਾਂ ਵਿਚ ਗੋਲੀ ਚੱਲਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਫਾਇਰਿੰਗ ਦੌਰਾਨ ਇੱਕ ਕਾਂਗਰਸੀ ਵਰਕਰ ਜ਼ਖਮੀ ਹੋਇਆ ਹੈ ਤੇ ਕਾਂਗਰਸੀ ਵਰਕਰਾਂ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਧਰਨਾ ਲਾ ਦਿੱਤਾਕਾਂਗਰਸੀ ਵਰਕਰਾਂ ਦਾ ਅਕਾਲੀਦਲ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ‘ਤੇ ਅਕਾਲੀ ਵਰਕਰਾਂ ਨੇ ਜ਼ਬਰਦਸਤੀ ਕੀਤੀ ਅਤੇ ਧੱਕੇਸ਼ਾਹੀ ਦੌਰਾਨ ਗੋਲੀਆਂ ਚਲਾਈਆਂ। ਮੌਕੇ ‘ਤੇ ਪੁੱਜੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

