ਨਵੀਂ ਦਿੱਲੀ— ਪਾਕਿਸਤਾਨ ਨੂੰ 15 ਸਾਲ ਦਾ ਇਕ ਨਵਾਂ ਤੇਜ਼ ਗੇਂਦਬਾਜ਼ ਮਿਲਿਆ ਹੈ, ਜਿਸ ਨੇ ਆਪਣੀ ਧਾਰਦਾਰ ਗੇਂਦਬਾਜ਼ੀ ਨਾਲ ਸਭ ਨੂੰ ਆਪਣਾ ਮੁਰੀਦ ਬਣਾ ਰੱਖਿਆ ਹੈ, 15 ਫਰਵਰੀ 2003 ਨੂੰ ਜਨਮੇ ਇਸ ਖਿਡਾਰੀ ਨੂੰ ਨਾਂ ਨਸੀਮ ਸ਼ਾਹ ਹੈ। ਸ਼ਾਹ ਨੇ 1 ਸਤੰਬਰ 2018 ਨੂੰ ਲਾਹੌਰ ਬਲੂਜ਼ ਖਿਲਾਫ ਡੈਬਿਊ ਕੀਤਾ ਸੀ। ਉਸ ਮੈਚ ‘ਚ ਉਹ ਸਿਰਫ 1 ਵਿਕਟ ਲੈਣ ‘ਚ ਕਾਮਯਾਬ ਰਹੇ ਸਨ ਨਸੀਮ ਸ਼ਾਹ 2018 ‘ਚ ਅੰਡਰ-19 ਏਸ਼ੀਆ ਕੱਪ ਖੇਡਣ ਗਏ ਸਨ, ਜਿੱਥੇ ਉਨ੍ਹਾਂ ਨੇ ਸਭ ਦਾ ਧਿਆਨ ਖਿੱਚਿਆ ਸੀ, ਪਰ ਉਸ ਟੂਰਨਾਮੈਂਟ ‘ਚ ਵੀ ਉਹ 2 ਮੈਚਾਂ ‘ਚ 1 ਵਿਕਟ ਲੈਣ ‘ਚ ਹੀ ਕਾਮਯਾਬ ਰਹੇ ਸਨ, ਉਨ੍ਹਾਂ ਨੇ ਆਪਣੇ ਦੂਜੇ ਫਰਸਟ ਕਲਾਸ ਮੈਚ ‘ਚ ਪੀ.ਟੀ.ਵੀ ਖਿਲਾਫ ਕਮਾਲ ਕਰ ਦਿੱਤਾ ਅਤੇ ਲੋਕਾਂ ਨੂੰ ਆਪਣਾ ਮੁਰੀਦ ਬਣਾ ਲਿਆ।

